ਪੰਜਾਬ

punjab

ETV Bharat / bharat

ਸਾਈਕਲ ਰਿਕਸ਼ਾ ਲਈ ਪੈਸੇ ਨਾ ਦੇਣ 'ਤੇ ਪਤੀ ਨੇ ਦਿੱਤਾ ਤਲਾਕ

25 ਜੁਲਾਈ ਨੂੰ ਲੋਕ ਸਭਾ ਵਿੱਚ ਤਿੰਨ ਤਲਾਕ ਬਿੱਲ ਨੂੰ ਅਪਰਾਧਕ ਸ਼੍ਰੇਣੀ 'ਚ ਪਾਸ ਕੀਤਾ ਗਿਆ। ਇਸ ਦੇ ਬਾਅਦ ਵੀ ਲਗਾਤਾਰ ਤਿੰਨ ਤਲਾਕ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਇੱਕ ਮਾਮਲਾ ਸੂਰਤ 'ਚ ਸਾਹਮਣੇ ਆਇਆ ਹੈ। ਇਥੇ ਇੱਕ ਮਹਿਲਾ ਨੂੰ ਉਸ ਦੇ ਪਤੀ ਨੇ ਸਿਰਫ਼ ਇਸ ਲਈ ਤਲਾਕ ਦੇ ਦਿੱਤਾ ਕਿਉਂਕਿ ਉਹ ਪਤੀ ਨੂੰ ਸਾਈਕਲ ਰਿਕਸ਼ਾ ਖ਼ਰੀਦਣ ਲਈ 40 ਹਜ਼ਾਰ ਰੁਪਏ ਨਹੀਂ ਦੇ ਸਕੀ।

ਫੋਟੋ

By

Published : Jul 26, 2019, 10:30 PM IST

ਸੂਰਤ : ਸੂਰਤ ਵਿੱਚ ਇੱਕ 23 ਸਾਲਾ ਮਹਿਲਾ ਨੇ ਪਤੀ ਦੇ ਵਿਰੁੱਧ ਐਫਆਈਆਰ ਦਰਜ ਕਰਵਾਈ ਹੈ। ਇਸ ਵਿੱਚ ਮਹਿਲਾ ਨੇ ਦਾਜ ਲਈ ਤੰਗ ਪਰੇਸ਼ਾਨ ਕੀਤੇ ਜਾਣ ਅਤੇ ਤਿੰਨ ਤਲਾਕ ਦਾ ਮਾਮਲਾ ਦਰਜ ਕਰਵਾਈਆ ਹੈ।

ਵੀਡੀਓ

ਨਿਊਜ਼ ਏਜੰਸੀ ਮੁਤਾਬਕ ਮਹਿਲਾ ਨੇ ਪਤੀ ਉੱਤੇ ਦੋਸ਼ ਲਗਾਇਆ ਹੈ ਕਿ ਮਹਿਲਾ ਦੇ ਪਿਤਾ ਉਸ ਦੇ ਪਤੀ ਨੂੰ ਸਾਈਕਲ ਰਿਕਸ਼ਾ ਖ਼ਰੀਦਣ ਲਈ 40 ਹਜ਼ਾਰ ਰੁਪਏ ਨਹੀਂ ਦੇ ਸਕੇ। ਇਸ ਦੇ ਚਲਦੇ ਉਸ ਦੇ ਪਤੀ ਨੇ ਉਸ ਨੂੰ ਤਿੰਨ ਤਲਾਕ ਦੇ ਦਿੱਤਾ। ਮਹਿਲਾ ਨੇ ਆਪਣੇ ਬਿਆਨ 'ਚ ਕਿਹਾ ਕਿ ਉਸ ਦੀ ਮਾਂ ਨੂੰ ਗੁਜ਼ਰੇ ਅਜੇ 40 ਦਿਨ ਹੀ ਹੋਏ ਸਨ ਕਿ ਉਸ ਦੇ ਪਤੀ ਨੇ ਉਸ ਦੇ ਪੇਕੇ ਪਰਿਵਾਰ ਕੋਲੋਂ ਸਈਕਲ ਰਿਕਸ਼ਾ ਖ਼ਰੀਦਣ ਲਈ 40 ਹਜ਼ਾਰ ਰੁਪਏ ਦੀ ਮੰਗ ਕੀਤੀ। ਜਦ ਉਸ ਦਾ ਪਰਿਵਾਰ ਪਤੀ ਦੀ ਮੰਗ ਪੂਰੀ ਨਾ ਕਰ ਸਕੀਆ ਤਾਂ ਉਸ ਨੇ ਮੌਖ਼ਿਕ ਤੌਰ 'ਤੇ ਪਰਿਵਾਰ ਸਾਹਮਣੇ ਉਸ ਨੂੰ ਤਲਾਕ ਦੇ ਦਿੱਤਾ।

ਇਸ ਮਾਮਲੇ ਦੀ ਜਾਂਚ ਕਰ ਰਹੇ ਐਸਪੀ ਪੀ.ਐਲ.ਚੌਧਰੀ ਨੇ ਦੱਸਿਆ ਕਿ ਇਹ ਮਾਮਲਾ 18 ਜੁਲਾਈ ਨੂੰ ਚੌਕ ਬਾਜ਼ਾਰ ਵਿੱਚ ਦਰਜ ਕੀਤਾ ਗਿਆ ਸੀ। ਮਹਿਲਾ ਨੇ ਆਪਣੇ ਬਿਆਨ ਵਿੱਚ ਸੁਹਰੇ ਪੱਖ ਵੱਲੋਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਕੀਤੇ ਜਾਣ ,ਪਤੀ ਦੁਆਰਾ ਜਾਨ ਤੋਂ ਮਾਰਨ ਦੀ ਧਮਕੀ ਦੇਣ ਅਤੇ ਤਿੰਨ ਤਲਾਕ ਦੇ ਕੇ ਘਰ ਛੱਡਣ ਲਈ ਕਹੇ ਜਾਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਪੀੜਤਾ ਦੀ ਸ਼ਿਕਾਇਤ ਦੇ ਆਧਾਰ ਤੇ ਮੁਲਜ਼ਮ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਤਿੰਨ ਤਲਾਕ ਸਬੰਧੀ ਬਿੱਲ ਲੋਕ ਸਭਾ 'ਚ 25 ਜੁਲਾਈ ਨੂੰ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਹੱਕ ਵਿੱਚ 302 ਵੋਟਾਂ ਪਈਆਂ ਅਤੇ ਵਿਰੋਧੀ ਧਿਰ 'ਚ 82 ਵੋਟਾਂ ਪਈਆਂ ਸਨ।

ABOUT THE AUTHOR

...view details