ਨਵੀਂ ਦਿੱਲੀ: ਸ਼ਾਹੀਨ ਬਾਗ਼ ਇਸ ਵੇਲੇ ਪੂਰੇ ਮੁਲਕ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਅਣਪਛਾਤੇ ਵਿਅਕਤੀ ਨੇ ਸ਼ਾਹੀਨ ਬਾਗ਼ ਵਿੱਚ ਗੋਲ਼ੀ ਚਲਾਈ ਗਈ ਹੈ। ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਹਿਰਸਾਤ ਵਿੱਚ ਲੈ ਲਿਆ ਹੈ।
ਸ਼ਾਹੀਨ ਬਾਗ਼ ਵਿੱਚ ਗੋਲ਼ੀਆਂ ਚਲਾਉਣ ਵਾਲਾ ਪੁਲਿਸ ਨੇ ਕੀਤਾ ਕਾਬੂ - Shaheen Bagh
ਨਵੀਂ ਦਿੱਲੀ: ਸ਼ਾਹੀਨ ਬਾਗ਼ ਇਸ ਵੇਲੇ ਪੂਰੇ ਮੁਲਕ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਖ਼ਬਰ ਸਾਹਮਣੇ ਆਈ ਹੈ ਕਿ ਇੱਕ ਵਿਅਕਤੀ ਨੇ ਸ਼ਾਹੀਨ ਬਾਗ਼ ਵਿੱਚ ਗੋਲ਼ੀ ਚਲਾ ਦਿੱਤੀ ਹੈ। ਪੁਲਿਸ ਨੇ ਉਸ ਵਿਅਕਤੀ ਨੂੰ ਹਿਰਸਾਤ ਵਿੱਚ ਲੈ ਲਿਆ ਹੈ।
ਸ਼ਾਹੀਨ ਬਾਗ਼
ਜਾਣਕਾਰੀ ਮੁਤਾਬਕ ਸ਼ਾਹੀਨ ਬਾਗ਼ ਵਿੱਚ ਇੱਕ 24-25 ਸਾਲ ਦੇ ਕਪਿਲ ਗੁੱਜਰ ਨਾਂਅ ਦੇ ਵਿਅਕਤੀ ਨੇ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਉਸ ਨੇ ਪਿਸਤੌਲ ਝਾੜੀਆਂ ਵਿੱਚ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਾਤਰ ਕੀਤਾ ਤਾਂ ਉਹ ਜੈ ਸ੍ਰੀ ਰਾਮ ਦੇ ਨਾਅਰੇ ਲਾ ਰਿਹਾ ਸੀ।
ਜ਼ਿਕਰ ਕਰ ਦਈਏ ਕਿ 8 ਫ਼ਰਵਰੀ ਨੂੰ ਦਿੱਲੀ ਵਿੱਚ ਚੋਣਾਂ ਹੋਣ ਜਾ ਰਹੀਆਂ ਹਨ ਕਿਤੇ ਇਹੋ ਜਿਹੀਆਂ ਹਿੰਸਾ ਦੀਆਂ ਘਟਨਾਵਾਂ ਦਿੱਲੀ ਚੋਣਾਂ ਕਰਕੇ ਤਾਂ ਨਹੀਂ ਹੋ ਰਹੀਆਂ ਇਹ ਇੱਕ ਬਹੁਤ ਵੱਡਾ ਸਵਾਲ ਹੈ।
Last Updated : Feb 1, 2020, 5:50 PM IST