ਗੁਰੂਗ੍ਰਾਮ : ਰਮਜ਼ਾਨ ਦਾ ਪੱਵਿਤਰ ਮਹੀਨਾ ਚੱਲ ਰਿਹਾ ਹੈ। ਇਸ ਦੌਰਾਨ ਮਸਜ਼ਿਦਾਂ ਵਿੱਚ ਦੇਰ ਰਾਤ ਤੱਕ ਤਰਾਬੀਹ ( ਖ਼ਾਸ ਨਮਾਜ਼) ਦਾ ਆਯੋਜਨ ਕੀਤਾ ਜਾਂਦਾ ਹੈ। ਐਤਵਾਰ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਮੁਸਲਿਮ ਨੌਜਵਾਨ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜੈ ਸ਼੍ਰੀ ਰਾਮ ਨਹੀਂ ਬੋਲਣ 'ਤੇ ਨੌਜਵਾਨ ਨਾਲ ਕੀਤੀ ਕੁੱਟਮਾਰ - Gurugram
ਹਰਿਆਣਾ ਦੇ ਗੁਰੂਗ੍ਰਾਮ ਵਿਖੇ ਇੱਕ ਨੌਜਵਾਨ ਨਾਲ ਕੀਤੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਜਾਮਾ ਮਸਜਿਦ ਤੋਂ ਤਰਾਬੀਹ ਪੜ੍ਹ ਕੇ ਵਾਪਿਸ ਮੁੜ ਰਿਹਾ ਸੀ ਕਿ ਕੁਝ ਅਣਪਛਾਤੇ ਲੋਕਾਂ ਨੇ ਉਸ ਨੂੰ ਰਸਤੇ 'ਚ ਰੋਕ ਕੇ ਉਸ ਨਾਲ ਕੁੱਟਮਾਰ ਕੀਤੀ।
ਪੀੜਤ ਨੌਜਵਾਨ ਬਰਕਤ ਆਲਮ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ। ਬੀਤੀ ਰਾਤ ਉਹ ਸਦਰ ਬਾਜ਼ਾਰ ਕੋਲ ਸਥਿਤ ਜਾਮਾ ਮਸਜ਼ਿਦ ਤੋਂ ਤਰਾਬੀਹ ਪੜ੍ਹ ਕੇ ਘਰ ਨੂੰ ਵਾਪਿਸ ਮੁੜ ਰਿਹਾ ਸੀ ਕਿ ਅਚਾਨਕ ਇੱਕ ਮੋਟਰਸਾਈਕਲ ਉੱਤੇ ਚਾਰ ਅਣਪਛਾਤੇ ਲੋਕ ਅਤੇ ਪੈਦਲ ਚੱਲ ਰਹੇ ਹੋਰ ਦੋ ਲੋਕ ਉਸ ਦੇ ਪਹਿਰਾਵੇ ਅਤੇ ਸਿਰ ਉੱਤੇ ਲਗੀ ਟੋਪੀ ਉੱਤੇ ਟਿੱਪਣੀ ਕਰਨ ਲਗੇ। ਇਸ ਦੇ ਨਾਲ ਉਨ੍ਹਾਂ ਨੇ ਬਰਕਤ ਨੂੰ ਉਸ ਇਲਾਕੇ ਵਿੱਚ ਟੋਪੀ ਪਾ ਕੇ ਆਉਣ ਤੋਂ ਮੰਨਾ ਕੀਤਾ ਜਦ ਬਰਕਤ ਨੇ ਉਨ੍ਹਾਂ ਦੀ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ। ਉਨ੍ਹਾਂ ਅਣਪਛਾਤੇ ਲੋਕਾਂ ਨੇ ਉਸ ਨੂੰ ਜੈ ਸ਼੍ਰੀ ਰਾਮ ਦਾ ਨਾਅਰਾ ਲਾਉਣ ਲਈ ਕਿਹਾ ਅਜਿਹਾ ਨਾ ਕਰਨ 'ਤੇ ਉਸ ਨਾਲ ਮੁੜ ਕੁੱਟਮਾਰ ਕੀਤੀ ਗਈ। ਰਾਹ ਦੇ ਵਿੱਚ ਝਗੜਾ ਹੁੰਦਾ ਵੇਖ ਕੁਝ ਰਾਹਗੀਰ ਉਥੇ ਰੁੱਕ ਗਏ ਉਨ੍ਹਾਂ ਨੇ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋ ਭੀੜ ਵੱਧ ਗਈ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪੁੱਜੀ ਉਨ੍ਹਾਂ ਨੇ ਬਰਕਤ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਲੋਕਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਲਾਕੇ 'ਚ ਲਗੇ ਸੀਸੀਟੀਵੀ ਕੈਮਰੇ ਦੀ ਫੁੱਟੇਜ ਤੋਂ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਉਸ ਵੇਲੇ ਸ਼ਰਾਬ ਦੇ ਨਸ਼ੇ ਵਿੱਚ ਸਨ ਪਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਜਲਦ ਹੀ ਮੁਲਜ਼ਮਾਂ ਵਿਰੁੱਧ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ।