ਨਵੀਂ ਦਿੱਲੀ: ਪੱਛਮੀ ਬੰਗਾਲ 'ਚ ਟੀਐਮਸੀ 2 ਵਿਧਾਇਕਾਂ ਅਤੇ 50 ਕੌਂਸਲਰਾਂ ਦੇ ਭਾਜਪਾ ਚ ਸ਼ਾਮਲ ਹੋਣ ਦੇ ਵਿਚਕਾਰ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੁਣ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਨਹੀਂ ਹੋ ਰਹੀ ਹਨ। ਇਸ ਸਬੰਧੀ ਉਨ੍ਹਾਂ ਇਸ ਸਬੰਧੀ ਪੀਐਮ ਮੋਦੀ ਨੂੰ ਇੱਕ ਚਿੱਠੀ ਵੀ ਲਿਖੀ ਹੈ। ਇਹ ਫ਼ੈਸਲਾ ਉਨ੍ਹਾਂ ਬੰਗਾਲ ਵਿੱਚ ਹੋ ਰਹੀ ਹਿੰਸਾ 'ਚ ਬੀਜੇਪੀ ਵੱਲੋਂ ਤ੍ਰਿਣਮੂਲ ਕਾਂਗਰਸ ਨੂੰ ਜਿੰਮੇਵਾਰ ਠਹਿਰਾਉਣ ਤੋਂ ਬਾਅਦ ਲਿਆ ਹੈ।
ਪਹਿਲਾਂ ਕੀ ਕਿਹਾ ਸੀ ਮਮਤਾ ਨੇ:
ਮੋਦੀ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਮਮਤਾ ਨੇ ਕਿਹਾ, "ਇਸ ਬਾਰੇ ਮੈਂ ਹੋਰ ਮੁੱਖ ਮੰਤਰੀਆਂ ਨਾਲ ਵੀ ਗੱਲ ਕੀਤੀ, ਕਿਉਂਕਿ ਇਹ ਇੱਕ ਰਸਮੀ ਪ੍ਰੋਗ੍ਰਾਮ ਹੈ, ਅਸੀਂ ਜਾਣ ਬਾਰੇ ਸੋਚਿਆ, ਹਾਂ ਮੈਂ ਜਾਵਾਂਗੀ।"
ਜ਼ਿਕਰਯੋਗ ਹੈ ਕਿ ਇਸ ਸਹੁੰ ਚੁੱਕ ਸਮਾਗਮ 'ਚ ਬਿਮਸਟੇਕ ਦੇ ਆਗੂ ਵੀ ਸ਼ਾਮਲ ਹੋਣ ਵਾਲੇ ਹਨ, ਜਿਸ ਵਿੱਚ ਬੰਗਲਾਦੇਸ਼, ਭੂਟਾਨ, ਨੇਪਾਲ, ਸ੍ਰੀ ਲੰਕਾ, ਮਿਆਂਮਾਰ ਤੇ ਥਾਈਲੈਂਡ ਸ਼ਾਮਲ ਹਨ। ਇਸ ਤੋਂ ਇਲਾਵਾ ਕਿਰਗਿਸਤਾਨ ਦੇ ਰਾਸ਼ਟਰਪਤੀ ਅਤੇ ਮੌਰੀਸ਼ੀਅਸ ਦੇ ਪ੍ਰਧਾਨ ਮੰਤਰੀ ਨੂੰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਧਾ ਦਿੱਤਾ ਗਿਆ ਹੈ।