ਪੰਜਾਬ

punjab

ETV Bharat / bharat

ਪ੍ਰਧਾਨ ਮੰਤਰੀ ਮੋਦੀ ਦੇ ਮਾਮਲਿਆਂ ਵਿੱਚ ਆਪਣਾ ਦਖ਼ਲ ਕਿਉਂ ਦੇਵਾਂ: ਮਮਤਾ ਬੈਨਰਜੀ - ਮਮਤਾ ਬੈਨਰਜੀ

ਪ੍ਰਧਾਨ ਮੰਤਰੀ ਮੋਦੀ ਵੱਲੋਂ ਦੀਵੇ ਜਗਾਉਣ ਦੀ ਅਪੀਲ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ, "ਮੈਂ ਪ੍ਰਧਾਨ ਮੰਤਰੀ ਮੋਦੀ ਦੇ ਮਾਮਲਿਆਂ ਵਿੱਚ ਆਪਣਾ ਦਖ਼ਲ ਕਿਉਂ ਦੇਵਾਂ?"

mamta
mamta

By

Published : Apr 4, 2020, 2:45 PM IST

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦੇ ਕੁੱਝ ਆਗੂਆਂ ਨੇ 5 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਦੀਵੇ ਜਗਾਉਣ ਦੀ ਅਪੀਲ ਦੀ ਸਖ਼ਤ ਅਲੋਚਨਾ ਕੀਤੀ ਹੈ। ਹਾਲਾਂਕਿ, ਮਮਤਾ ਬੈਨਰਜੀ, ਜੋ ਜ਼ਿਆਦਾਤਰ ਪ੍ਰਧਾਨ ਮੰਤਰੀ ਮੋਦੀ 'ਤੇ ਤੰਜ ਕਸਦੇ ਰਹਿੰਦੇ ਹਨ, ਨੇ ਇਸ ਮੁੱਦੇ 'ਤੇ ਸੰਜਮ ਬਣਾਈ ਰੱਖਿਆ। ਮਮਤਾ ਬੈਨਰਜੀ ਨੇ ਕਿਹਾ, "ਉਹ ਪ੍ਰਧਾਨ ਮੰਤਰੀ ਮੋਦੀ ਦੇ ਮਾਮਲਿਆਂ ਵਿੱਚ ਆਪਣਾ ਦਖ਼ਲ ਕਿਉਂ ਦੇਣ?"

ਮਮਤਾ ਬੈਨਰਜੀ ਨੇ ਕਿਹਾ, 'ਹੁਣ ਮੈਨੂੰ ਰਾਜਨੀਤੀ ਕਰਨੀ ਚਾਹੀਦੀ ਹੈ ਜਾਂ ਕੋਰਨਾ ਵਾਇਰਸ ਦੇ ਮੱਦੇਨਜ਼ਰ ਚੀਜ਼ਾਂ ਦਾ ਪ੍ਰਬੰਧਨ ਕਰਨਾ ਚਾਹੀਦਾ ਹੈ'। ਮਮਤਾ ਬੈਨਰਜੀ ਨੇ ਕਿਹਾ, ਤੁਸੀਂ ਰਾਜਨੀਤਿਕ ਯੁੱਧ ਕਿਉਂ ਆਰੰਭ ਕਰਨਾ ਚਾਹੁੰਦੇ ਹੋ? ਮਮਤਾ ਬੈਨਰਜੀ ਨੇ ਕਿਹਾ ਕਿ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀਆਂ ਗੱਲਾਂ ਸਹੀ ਲੱਗੀਆਂ, ਉਨ੍ਹਾਂ ਨੂੰ ਮੰਨਣਾ ਚਾਹੀਦਾ ਹੈ। ਇਹ ਪੂਰੀ ਤਰ੍ਹਾਂ ਇੱਕ ਨਿੱਜੀ ਮਾਮਲਾ ਹੈ।

ਇਹ ਵੀ ਪੜ੍ਹੋ: ਕੋਰੋਨਾ ਨਾਲ ਲੜਣ ਲਈ ਅੱਗੇ ਆਈ ਭਾਰਤੀ ਦੀ ਕੌਮਾਂਤਰੀ ਖੇਡ, ਦਿੱਤਾ 25 ਲੱਖ ਦਾ ਯੋਗਦਾਨ

ਦੱਸ ਦੇਈਏ ਕਿ ਪੀਐਮ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਐਤਵਾਰ 5 ਅਪ੍ਰੈਲ ਨੂੰ ਸਭ ਨੇ ਮਿਲ ਕੇ ਕੋਰੋਨਾ ਦੇ ਸੰਕਟ ਦੇ ਹਨੇਰੇ ਨੂੰ ਚੁਣੌਤੀ ਦੇਣੀ ਹੈ, ਇਸ ਨੂੰ ਰੋਸ਼ਨੀ ਦੀ ਸ਼ਕਤੀ ਦਰਸਾਉਣੀ ਪਵੇਗੀ। ਇਸ 5 ਅਪ੍ਰੈਲ ਨੂੰ ਸਾਨੂੰ 130 ਕਰੋੜ ਦੇਸ਼ ਵਾਸੀਆਂ ਦੀ ਮਹਾਂ ਸ਼ਕਤੀ ਨੂੰ ਜਗਾਉਣਾ ਹੈ। ਘਰ ਦੀਆਂ ਸਾਰੀਆਂ ਲਾਈਟਾਂ ਕਰਕੇ, ਘਰ ਦੇ ਦਰਵਾਜ਼ੇ ਜਾਂ ਬਾਲਕੋਨੀ ਵਿੱਚ ਖੜ੍ਹੇ ਹੋ ਕੇ 9 ਮਿੰਟ ਲਈ ਇੱਕ ਮੋਮਬੱਤੀ, ਦੀਵੇ, ਫਲੈਸ਼ ਲਾਈਟ ਜਾਂ ਮੋਬਾਈਲ ਫਲੈਸ਼ਲਾਈਟ ਚਲਾਓ।

ABOUT THE AUTHOR

...view details