ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਨੋਦੀ ਵਲੋਂ ਕੁਰਤੇ ਦੇਣ ਦੇ ਖ਼ੁਲਾਸੇ 'ਤੇ ਪੱਛਮੀ ਬੰਗਾਲ ਦੀ ਮੁਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੇ ਕਈ ਤਿਉਹਾਰਾਂ 'ਤੇ ਲੋਕਾਂ ਨੂੰ ਮਿਠਾਈਆਂ ਭੇਜੀਆਂ ਹੋਣਗੀਆਂ ਪਰ ਉਹ ਮੋਦੀ ਨਹੀਂ ਵੋਟ ਨਹੀਂ ਦੇਵੇਗੀ।
ਮਮਤਾ ਬੈਨਰਜੀ ਨੇ ਹੁਗਲੀ ਜ਼ਿਲ੍ਹੇ 'ਚ ਚੋਣ ਰੈਲੀ ਕਰਦਿਆਂ ਕਿਹਾ, 'ਮੈਂ ਲੋਕਾਂ ਨੂੰ ਰੁੱਸਗੁੱਲਾ ਭੇਜਦੀ ਹਾਂ ਤੇ ਪੂਜਾ ਦੇ ਦੌਰਾਨ ਉਨ੍ਹਾਂ ਲਈ ਤੋਹਫ਼ਾ ਭੇਜਦੀ ਹਾਂ ਤੇ ਚਾਹ ਪਿਆਉਂਦੀ ਹਾਂ, ਪਰ ਮੈਂ ਉਨ੍ਹਾਂ ਨੂੰ ਇੱਕ ਵੀ ਵੋਟ ਨਹੀਂ ਦੇਵਾਂਗੀ।'
ਤੋਹਫ਼ਾ ਤੇ ਮਿਠਾਈਆਂ ਭੇਜੀਆਂ ਹੋਣਗੀਆਂ, ਪਰ ਵੋਟ ਨਹੀਂ ਦੇਵਾਂਗੀ: ਮਮਤਾ ਬੈਨਰਜੀ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਲਾਸ ਕੀਤਾ ਸੀ ਕਿ ਹਰ ਸਾਲ ਮਮਤਾ ਦੀਦੀ ਉਨ੍ਹਾਂ ਲਈ ਕੁਰਤੇ ਖ਼ਰੀਦ ਕੇ ਭੇਜਦੀ ਹੈ।
ਮਮਤਾ ਬੈਨਰਜੀ
ਦਰਅਸਲ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਖ਼ੁਲਾਸੇ ਨਾਲ ਸ਼ਾਇਦ ਲੋਕ ਸਭਾ ਚੋਣਾਂ 'ਚ ਨੁਕਸਾਨ ਹੋਵੇ। ਮੋਦੀ ਨੇ ਕਿਹਾ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਹਰ ਸਾਲ ਢਾਕਾ ਤੋਂ ਉਨ੍ਹਾਂ ਨੂੰ ਵਿਸ਼ੇਸ਼ ਮਿਠਾਈ ਭੇਜਦੀ ਸੀ। ਜਦੋਂ ਮਮਤਾ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ 'ਮੈਨੂੰ ਹਰ ਸਾਲ ਇੱਕ-ਦੋ ਸਾਲ ਮੌਕਿਆਂ 'ਤੇ ਬੰਗਾਲੀ ਮਿਠਾਈ ਭੇਜਣੀ ਸ਼ੁਰੂ ਕਰ ਦਿੱਤੀ।'