ਪੰਜਾਬ

punjab

ETV Bharat / bharat

ਜੈ ਰਾਮ ਦੇ ਨਾਅਰਿਆਂ 'ਤੇ ਭੜਕੀ ਮਮਤਾ, ਸੰਬੋਧਨ ਤੋਂ ਕੀਤਾ ਇਨਕਾਰ - Mamata

ਆਜ਼ਾਦ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਅੱਜ 125ਵੀਂ ਜੈਯੰਤੀ ਹੈ। ਸੁਭਾਸ਼ ਚੰਦਰ ਬੋਸ ਦੀ ਜੈਯੰਤੀ ਮੌਕੇ ਕੋਲਕਾਤਾ ਦੀ ਵਿਕਟੋਰੀਆ ਮੈਮੋਰੀਅਲ ਉੱਤੇ ਪਰਾਕ੍ਰਮ ਦਿਵਸ ਸਮਾਗਮ ਆਯੋਜਿਤ ਕੀਤਾ ਗਿਆ। ਇਸ ਆਯੋਜਿਤ ਪ੍ਰੋਗਰਾਮ ਵਿੱਚ ਪੀਐਮ ਮੋਦੀ ਸ਼ਾਮਲ ਹੋਏ।

ਫ਼ੋਟੋ
ਫ਼ੋਟੋ

By

Published : Jan 23, 2021, 7:44 PM IST

ਕੋਲਕਾਤਾ: ਆਜ਼ਾਦ ਸੈਨਾਨੀ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਅੱਜ 125ਵੀਂ ਜੈਯੰਤੀ ਹੈ। ਸੁਭਾਸ਼ ਚੰਦਰ ਬੋਸ ਦੀ ਜੈਯੰਤੀ ਮੌਕੇ ਕੋਲਕਾਤਾ ਦੀ ਵਿਕਟੋਰੀਆ ਮੈਮੋਰੀਅਲ ਉੱਤੇ ਪਰਾਕ੍ਰਮ ਦਿਵਸ ਸਮਾਗਮ ਆਯੋਜਿਤ ਕੀਤਾ ਗਿਆ। ਇਸ ਆਯੋਜਿਤ ਪ੍ਰੋਗਰਾਮ ਵਿੱਚ ਪੀਐਮ ਮੋਦੀ ਸ਼ਾਮਲ ਹੋਏ।

ਜੈ ਰਾਮ ਦੇ ਨਾਅਰਿਆਂ 'ਤੇ ਭੜਕੀ ਮਮਤਾ, ਸੰਬੋਧਨ ਤੋਂ ਕੀਤਾ ਇਨਕਾਰ

ਇਸ ਆਯੋਜਿਤ ਪ੍ਰੋਗਰਾਮ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਸੰਬੋਧਨ ਕਰਨ ਤੋਂ ਇਨਕਾਰ ਕਰ ਦਿੱਤਾ। ਮਮਤਾ ਬੈਨਰਜੀ ਨੇ ਉਸ ਵੇਲੇ ਇਨਕਾਰ ਕੀਤਾ, ਜਦੋਂ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿੱਚ ਉੱਥੇ ਜੈ ਸ੍ਰੀ ਰਾਮ ਦੇ ਨਾਅਰੇ ਲਗਾਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਇੱਕ ਸਰਕਾਰੀ ਪ੍ਰੋਗਰਾਮ ਹੈ। ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈ, ਇੱਕ ਗਰਿਮਾ ਹੋਣੀ ਚਾਹੀਦੀ ਹੈ। ਕਿਸੇ ਨੂੰ ਵੀ ਲੋਕਾਂ ਨੂੰ ਸੱਦਾ ਪੱਤਰ ਦੇ ਕੇ ਅਪਮਾਨਿਤ ਕਰਨਾ ਸ਼ੋਭਾ ਨਹੀਂ ਦਿੰਦਾ। ਮੈਂ ਨਹੀਂ ਬੋਲਾਂਗੀ। ਜੈ ਬੰਗਲਾ, ਜੈ ਹਿੰਦ।

ਇਸ ਮਗਰੋਂ ਪੀਐਮ ਮੋਦੀ ਨੇ ਲੋਕਾਂ ਨੂੰ ਸਬੰਧਿਤ ਕਰਦੇ ਹੋਏ ਕਿਹਾ, ''ਅੱਜ ਕੋਲਕਾਤਾ ਵਿੱਚ ਆਉਣਾ ਮੇਰੇ ਲਈ ਬਹੁਤ ਭਾਵੁਕ ਕਰ ਦੇਣ ਵਾਲਾ ਪਲ ਹੈ। ਬਚਪਨ ਤੋਂ ਜਦੋਂ ਵੀ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਨਾਂਅ ਸੁਣਿਆ, ਮੈਂ ਕਿਸੇ ਵੀ ਸਥਿਤੀ ਵਿੱਚ ਰਿਹਾ, ਇਸ ਨਾਂਅ ਤੋਂ ਇੱਕ ਨਵੀਂ ਊਰਜਾ ਨਾਲ ਭਰ ਗਿਆ।''

ABOUT THE AUTHOR

...view details