ਕੋਲਕਾਤਾ:ਪੱਛਮੀ ਬੰਗਾਲ 'ਚ ਮੁੱਖ-ਮੰਤਰੀ ਮਮਤਾ ਬੈਨਰਜੀ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਵਿਵਾਦ ਰੁਕਦਾ ਹੋਇਆ ਨਜ਼ਰ ਨਹੀ ਆ ਰਿਹਾ ਹੈ। ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ 'ਚ ਸੀਐੱਮ ਮਮਤਾ ਬੈਨਰਜੀ ਭਾਜਪਾ ਦਫ਼ਤਰ ਦਾ ਤਾਲਾ ਤੋੜਣ ਪੁੱਜੀ ਹਾਲਾਂਕਿ ਟੀਐਮਸੀ ਆਗੂਆਂ ਦਾ ਇਹ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਦਫ਼ਤਰ ਹੈ ਜਿਸ 'ਤੇ ਭਾਜਪਾ ਨੇ ਅਪਣਾ ਕਬਜ਼ਾ ਕਰ ਲਿਆ ਸੀ।
ਮਮਤਾ ਨੇ ਭਾਜਪਾ ਦਫ਼ਤਰ ਦਾ ਤਾਲਾ ਤੁੜਵਾਇਆ, ਪੇਂਟ ਕਰ ਅਪਣੀ ਲਿਖਿਆ ਆਪਣੀ ਪਾਰਟੀ ਦਾ ਨਾਂਅ - Mamata Banerjee
ਸੀਐਮ ਮਮਤਾ ਬੈਨਰਜੀ ਨੇ ਅਪਣੇ ਸਾਹਮਣੇ ਭਾਜਪਾ ਦਫ਼ਤਰ ਦਾ ਤਾਲਾ ਤੁੜਵਾਇਆ। ਦਫ਼ਤਰ ਤੋਂ ਭਗਵਾ ਰੰਗ ਅਤੇ ਕਮਲ ਦਾ ਨਿਸ਼ਾਨ ਵੀ ਹਟਾਇਆ ਗਿਆ ।
ਨੈਹਾਤੀ 'ਚ ਇਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਮਮਤਾ ਬੈਨਰਜੀ ਭਾਜਪਾ ਦੇ ਦਫ਼ਤਰ ਪੁੱਜੀ ਜਿੱਥੇ ਉਨ੍ਹਾਂ ਨੇ ਅਪਣੇ ਸਾਹਮਣੇ ਤਾਲਾ ਤੁੜਵਾਇਆ। ਸੀਐਮ ਮਮਤਾ ਬੈਨਰਜੀ ਦੇ ਹੁਕਮ 'ਤੇ ਦਫ਼ਤਰ ਤੋਂ ਭਗਵਾ ਰੰਗ ਅਤੇ ਕਮਲ ਦਾ ਨਿਸ਼ਾਨ ਹਟਾ ਦਿੱਤਾ ਗਿਆ ਹੈ। ਮਮਤਾ ਨੇ ਭਾਜਪਾ ਦਫ਼ਤਰ ਉੱਤੇ ਕਬਜ਼ਾ ਕਰਨ ਤੋਂ ਬਾਅਦ, ਅਪਣੇ ਸਾਹਮਣੇ ਉੱਥੇ ਸਫ਼ੈਦੀ ਕਰਵਾ ਦਿੱਤੀ। ਜਿਸ ਤੋਂ ਬਾਅਦ, ਉਨ੍ਹਾਂ ਖੁਦ ਤ੍ਰਿਣਮੂਲ ਕਾਂਗਰਸ ਦੇ ਪ੍ਰਤੀਕ ਨੂੰ ਕੰਧ 'ਤੇ ਪੇਂਟ ਕਰ ਪਾਰਟੀ ਦਾ ਨਾਂ ਲਿਖਿਆ। ਮਮਤਾ ਨੇ ਦੋਸ਼ ਲਾਇਆ ਹੈ ਕਿ ਇਹ ਤ੍ਰਿਣਮੂਲ ਕਾਂਗਰਸ ਦਾ ਦਫ਼ਤਰ ਸੀ ਜਿੱਥੇ ਭਾਜਪਾ ਨੇ ਕਬਜ਼ਾ ਕਰ ਲਿਆ ਸੀ।
ਦਸੱਣਯੋਗ ਹੈ ਕਿ 30 ਮਈ ਨੂੰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕੈਬਨਿਟ ਨਾਲ ਦਿੱਲੀ ਵਿੱਚ ਸਹੁੰ ਚੁੱਕ ਰਹੇ ਸਨ ਤਾਂ ਮਮਤਾ ਬੈਨਰਜੀ ਉਸ ਸਮੇਂ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲੇ ਵਿਚ ਵਿਰੋਧ ਕਰ ਰਹੀ ਸੀ।