ਪੰਜਾਬ

punjab

By

Published : Jun 21, 2020, 5:54 PM IST

ETV Bharat / bharat

ਤਾਲਾਬੰਦੀ: ਪਾਬੰਦੀਆਂ 'ਚ ਢਿੱਲ ਦੇ ਬਾਵਜੂਦ ਮਾਲਜ਼ ਦਾ ਕਾਰੋਬਾਰ 77 ਫੀਸਦੀ ਡਿੱਗਿਆ

ਰਿਟੇਲਰ ਐਸੋਸੀਏਸ਼ਨ ਆਫ ਇੰਡੀਆ (ਆਰ.ਏ.ਆਈ.) ਦੀ ਇੱਕ ਤਾਜ਼ਾ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਦੇ ਅਨੁਸਾਰ, ਕੋਰੋਨਾ ਵਾਇਰਸ ਮੱਦੇਨਜ਼ਰ ਮਾਰਚ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਦੇ ਬਾਵਜੂਦ, ਬਾਜ਼ਾਰ ਦੀਆਂ ਛੋਟੀਆਂ ਅਤੇ ਵੱਡੀਆਂ ਦੁਕਾਨਾਂ ਅਤੇ ਸਟੋਰਾਂ ਦੇ ਕਾਰੋਬਾਰ ਵਿੱਚ ਅਜੇ ਤੱਕ ਕੋਈ ਸੁਧਾਰ ਨਹੀਂ ਹੋਇਆ ਹੈ।

ਮਾਲਜ਼ ਦਾ ਕਾਰੋਬਾਰ
ਮਾਲਜ਼ ਦਾ ਕਾਰੋਬਾਰ

ਨਵੀਂ ਦਿੱਲੀ: ਤਾਲਾਬੰਦੀ ਵਿੱਚ ਢਿੱਲਾਂ ਦੇਣ ਦੇ ਬਾਵਜੂਦ ਇਸ ਮਹੀਨੇ ਦੇ ਪਹਿਲੇ ਪੰਦਰਾਂ ਦਿਨਾਂ ਵਿੱਚ ਮਾਲਜ਼ ਦੇ ਅੰਦਰ ਦੁਕਾਨਾਂ ਦਾ ਕਾਰੋਬਾਰ ਇੱਕ ਸਾਲ ਪਹਿਲਾਂ ਦੇ ਮੁਕਾਬਲੇ 77 ਫੀਸਦੀ ਘਟਿਆ ਹੈ, ਇਸ ਦੇ ਨਾਲ ਹੀ ਬਾਜ਼ਾਰਾਂ ਦੀਆਂ ਦੁਕਾਨਾਂ ਦਾ ਕਾਰੋਬਾਰ 61 ਫੀਸਦੀ ਘਟਿਆ ਹੈ।

ਇਹ ਜਾਣਕਾਰੀ ਰਿਟੇਲਰ ਐਸੋਸੀਏਸ਼ਨ ਆਫ ਇੰਡੀਆ (ਆਰ.ਏ.ਆਈ.) ਦੀ ਇੱਕ ਤਾਜ਼ਾ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਦੇ ਅਨੁਸਾਰ, ਕੋਰੋਨਾ ਵਾਇਰਸ ਮੱਦੇਨਜ਼ਰ ਮਾਰਚ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਵਿੱਚ ਢਿੱਲ ਦਿੱਤੇ ਜਾਣ ਦੇ ਬਾਵਜੂਦ, ਬਾਜ਼ਾਰ ਦੀਆਂ ਛੋਟੀਆਂ ਅਤੇ ਵੱਡੀਆਂ ਦੁਕਾਨਾਂ ਅਤੇ ਸਟੋਰਾਂ ਦੇ ਕਾਰੋਬਾਰ ਵਿੱਚ ਅਜੇ ਤੱਕ ਕੋਈ ਸੁਧਾਰ ਨਹੀਂ ਹੋਇਆ ਹੈ।

ਆਰਏਆਈ ਦੇ ਸਰਵੇ ਵਿੱਚ ਛੋਟੀਆਂ-ਵੱਡੀਆਂ 100 ਤੋਂ ਵੱਧ ਪ੍ਰਚੂਨ ਦੁਕਾਨਦਾਰਾਂ ਦੀ ਰਾਏ ਨੂੰ ਸ਼ਾਮਲ ਕੀਤਾ ਗਿਆ ਹੈ। ਜੂਨ ਦੇ ਸ਼ੁਰੂ ਵਿੱਚ ਪਾਬੰਦੀਆਂ ਢਿੱਲ ਦਿੱਤੀ ਗਈ ਸੀ ਅਤੇ 70 ਦਿਨਾਂ ਤੋਂ ਬਾਅਦ ਬਾਜ਼ਾਰ ਖੁੱਲ੍ਹਣ ਲੱਗੇ ਹਨ।

ਆਰਏਆਈ ਨੇ ਬਿਆਨ ਵਿੱਚ ਕਿਹਾ ਹੈ ਕਿ ਖਪਤਕਾਰਾਂ ਦਾ ਉਤਸ਼ਾਹ ਅਜੇ ਦੇਖਣ ਨੂੰ ਨਹੀਂ ਮਿਲ ਰਿਹਾ। ਆਪਣੇ ਤਾਜ਼ਾ ਸਰਵੇਖਣ ਦਾ ਹਵਾਲਾ ਦਿੰਦਿਆਂ, ਉਸਨੇ ਕਿਹਾ ਹੈ ਕਿ ਦੇਸ਼ ਦੇ ਹਰ ਪੰਜ ਖਪਤਕਾਰਾਂ ਵਿੱਚੋਂ 4 ਮੰਨਦੇ ਹਨ ਕਿ ਪਾਬੰਦੀਆਂ ਹਟਣ ਤੋਂ ਬਾਅਦ ਵੀ ਉਨ੍ਹਾਂ ਦੇ ਖਰਚੇ ਪਹਿਲਾਂ ਨਾਲੋਂ ਘੱਟ ਰਹੇ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਵੱਡੇ ਹੋਟਲਾਂ ਦੀ ਵਿਕਰੀ ਵਿੱਚ 70 ਫੀਸਦੀ ਗਿਰਾਵਟ ਆਈ ਹੈ। ਕੱਪੜੇ ਅਤੇ ਲਿਬਾਸਾਂ ਦੀ ਵਿਕਰੀ 69 ਫੀਸਦੀ ਘੱਟ ਹੋਈ ਹੈ ਅਤੇ ਹੋਰ ਨਿੱਜੀ ਵਰਤੋਂ ਦੀਆਂ ਚੀਜ਼ਾਂ 65 ਫੀਸਦੀ ਗਿਰਾਵਟ ਆਈ ਹੈ।

ਸੰਗਠਨ ਦਾ ਕਹਿਣਾ ਹੈ ਕਿ ਬਾਜ਼ਾਰ ਹੌਲੀ-ਹੌਲੀ ਖੁੱਲ੍ਹਣ ਜ਼ਰੂਰ ਲੱਗੇ ਹਨ। ਕੇਂਦਰ ਸਰਕਾਰ ਨੇ ਅਰਥ-ਵਿਵਸਥਾ ਨੂੰ ਦੁਬਾਰਾ ਚਾਲੂ ਕਰਨ ਲਈ ਪਾਬੰਦੀਆਂ ਨੂੰ ਹਟਾਉਣ ਦੀ ਚੰਗਾ ਫੈਸਲਾ ਲਿਆ ਹੈ। ਪਰ ਰਾਜਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਉਨ੍ਹਾਂ ਨੂੰ ਇਹ ਦੇਖਣਾ ਹੋਵੇਗਾ ਕਿ ਹਰ ਕਿਸਮ ਦੀਆਂ ਦੁਕਾਨਾਂ ਨਿਯਮਤ ਢੰਗ ਨਾਲ ਚੱਲ ਸਕਣ।

ਇਹ ਵੀ ਪੜੋ: ਬਹਿਬਲ ਕਲਾਂ ਗੋਲੀਕਾਂਡ: ਪੰਕਜ ਬਾਂਸਲ ਤੇ ਸੁਹੇਲ ਬਰਾੜ ਨੂੰ 24 ਜੂਨ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ

ਆਰਏਆਈ ਦੇ ਮੁੱਖ ਕਾਰਜਕਾਰੀ ਕੁਮਾਰ ਰਾਜਗੋਪਾਲਨ ਨੇ ਕਿਹਾ, "ਅਸੀਂ ਅਰਥ-ਵਿਵਸਥਾ ਨੂੰ ਫਿਰ ਤੋਂ ਚਾਲੂ ਕਰਨ ਦੀ ਕੇਂਦਰ ਦੀ ਮਨਸਾ ਅਤੇ ਇਸਦੇ ਲਈ ਲਏ ਗਏ ਦਿਸ਼ਾ ਨਿਰਦੇਸ਼ਾਂ ਦੀ ਪ੍ਰਸੰਸਾ ਕਰਦੇ ਹਾ।

ABOUT THE AUTHOR

...view details