ਪੰਜਾਬ

punjab

ETV Bharat / bharat

ਚੀਨ ਨਾਲ ਟਕਰਾਅ ਦੇ ਚੱਲਦਿਆਂ, ਮਾਲਦੀਵ ਨੇ ਭਾਰਤ ਨੂੰ 'ਖਾਸ' ਮਿੱਤਰ ਕਿਹਾ

ਭਾਰਤ ਨੇ ਕੋਰੋਨਾ ਵਿਰੁੱਧ ਲੜਾਈ ਲਈ ਮਾਲਦੀਵ ਨੂੰ 250 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਹੈ। ਇਸ ਦੇ ਜਵਾਬ ਵਿੱਚ ਉੱਥੋਂ ਦੇ ਰਾਸ਼ਟਰਪਤੀ ਨੇ ਭਾਰਤ ਨੂੰ ਇੱਕ ਖ਼ਾਸ ਮਿੱਤਰ ਦੱਸਿਆ ਹੈ। ਉਸ ਦੀ ਟਿੱਪਣੀ ਦਾ ਚੀਨ ਦੇ ਪਰਿਪੇਖ ਵਿੱਚ ਵੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।

ਤਸਵੀਰ
ਤਸਵੀਰ

By

Published : Sep 21, 2020, 4:55 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਮਾਲਦੀਵ ਇੱਕ ਨੇੜਲੇ ਦੋਸਤ ਅਤੇ ਗੁਆਂਢੀ ਹੋਣ ਦੇ ਕਾਰਨ ਕੋਵਿਡ -19 ਤੋਂ ਪੈਦਾ ਹੋਈ ਸਿਹਤ ਅਤੇ ਆਰਥਿਕ ਚਿੰਤਾਵਾਂ ਦਾ ਮੁਕਾਬਲਾ ਕਰਨ ਲਈ ਇੱਕ ਦੂਜੇ ਨਾਲ ਸਹਿਯੋਗ ਕਰਨਾ ਜਾਰੀ ਰੱਖਣਗੇ।

ਮੋਦੀ ਨੇ ਇਹ ਗੱਲ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲੀਹ ਦੇ ਟਵੀਟ ਦੇ ਜਵਾਬ ਵਿੱਚ ਕਹੀ। ਸੋਲਿਹ ਨੇ ਆਪਣੇ ਦੇਸ਼ ਦੀ ਵਿੱਤੀ ਮਦਦ ਕਰਨ ਲਈ ਮੋਦੀ ਦਾ ਧੰਨਵਾਦ ਕੀਤਾ।

ਸੋਲਿਹ ਨੇ ਕਿਹਾ ਕਿ ਜਦੋਂ ਵੀ ਉਹ ਕਿਸੇ ਦੋਸਤ ਦੀ ਜ਼ਰੂਰਤ ਮਹਿਸੂਸ ਕਰਦੇ ਹਨ ਭਾਰਤ ਨੇ ਮਾਲਦੀਵ ਦੀ ਹਮੇਸ਼ਾਂ ਮਦਦ ਕੀਤੀ ਹੈ। ਮੈਂ 250 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦੇ ਰੂਪ ਵਿੱਚ ਸਦਭਾਵਨਾ ਅਤੇ ਗੁਆਂਢੀ ਦੀ ਭਾਵਨਾ ਦਿਖਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਅਤੇ ਉੱਥੋਂ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਇਸ ਦੇ ਜਵਾਬ ਵਿੱਚ ਮੋਦੀ ਨੇ ਟਵੀਟ ਕੀਤਾ, 'ਰਾਸ਼ਟਰਪਤੀ ਸੋਲੀਹ, ਅਸੀਂ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ। ਇੱਕ ਗਹਿਰੀ ਮਿੱਤਰਤਾ ਅਤੇ ਗੁਆਂਢੀ ਹੋਣ ਕਰ ਕੇ, ਭਾਰਤ ਅਤੇ ਮਾਲਦੀਵ ਕੋਵਿਡ -19 ਵਿੱਚ ਪੈਦਾ ਹੋਏ ਸਿਹਤ ਅਤੇ ਆਰਥਿਕ ਚਿੰਤਾਵਾਂ ਦਾ ਮੁਕਾਬਲਾ ਕਰਨ ਲਈ ਇੱਕ ਦੂਜੇ ਨਾਲ ਸਹਿਯੋਗ ਕਰਨਾ ਜਾਰੀ ਰੱਖਣਗੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਸ਼ੁੱਭ ਕਾਮਨਾਵਾਂ ਉਨ੍ਹਾਂ ਨੂੰ ਸੇਵਾ ਵਿੱਚ ਤਾਕਤ ਪ੍ਰਦਾਨ ਕਰਨਗੀਆਂ ਅਤੇ ਆਪਣੇ ਦੇਸ਼ ਦੇ ਨਾਗਰਿਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਲਈ ਕੰਮ ਕਰੇਗੀ।

ਭਾਰਤ ਨੇ ਐਤਵਾਰ ਨੂੰ ਮਾਲਦੀਵ ਨੂੰ 250 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਿਸ ਨਾਲ ਕੋਵਿਡ -19 ਮਹਾਂਮਾਰੀ ਦੇ ਅਰਥਚਾਰੇ 'ਤੇ ਪੈਣ ਵਾਲੇ ਪ੍ਰਭਾਵ ਨਾਲ ਨਜਿੱਠਿਆ ਜਾ ਸਕੇ।

ਤੁਹਾਨੂੰ ਦੱਸ ਦੇਈਏ ਕਿ ਮਾਲਦੀਵ ਉੱਤੇ ਚੀਨ ਦਾ ਬਹੁਤ ਵੱਡਾ ਕਰਜ਼ਾ ਹੈ। ਇਸ ਲਈ, ਭਾਰਤ ਨੇ ਉਸ ਸਮੇਂ ਉਸਦੀ ਮਦਦ ਕੀਤੀ ਹੈ, ਜੋ ਮਾਲਦੀਵ 'ਤੇ ਚੀਨ ਦੇ ਪ੍ਰਭਾਵ ਨੂੰ ਘਟਾਉਣ ਦੇ ਤੌਰ ਉੱਤੇ ਦੇਖਿਆ ਜਾ ਰਿਹਾ ਹੈ।

ABOUT THE AUTHOR

...view details