ਪੰਜਾਬ

punjab

ETV Bharat / bharat

ਅਲਵਰ ਗੈਂਗਰੇਪ: ਮੁੱਖ ਮੁਲਜ਼ਮ ਗ੍ਰਿਫ਼ਤਾਰ, ਕਬੂਲਨਾਮੇ 'ਚ ਕਿਹਾ- 'ਗਲਤੀ ਹੋ ਗਈ' - six

ਅਲਵਰ ਗੈਂਗਰੇਪ ਮਾਮਲੇ 'ਚ ਮੁੱਖ ਆਰੋਪੀ ਨੂੰ ਰਾਜਸਥਾਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਆਪਣੇ ਗੁਨਾਹ ਨੂੰ ਕਬੂਲ ਲਿਆ ਹੈ।

ਗ੍ਰਿਫਤਾਰ ਮੁੱਖ ਆਰੋਪੀ

By

Published : May 9, 2019, 10:54 PM IST

ਅਲਵਰ: ਰਾਜਸਥਾਨ ਦੇ ਅਲਵਰ ਗੈਂਗਰੇਪ ਕੇਸ 'ਚ ਸਾਰੇ ਹੀ 6 ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗੈਂਗਰੇਪ 'ਚ ਸ਼ਾਮਲ ਹੰਸਰਾਜ ਦੀ ਗ੍ਰਿਫ਼ਤਾਰੀ ਵੀਰਵਾਰ ਸਵੇਰੇ ਹੋਈ ਸੀ ਅਤੇ ਸ਼ਾਮ ਤੱਕ ਮੁੱਖ ਮੁਲਜ਼ਮ ਛੋਟੇਲਾਲ ਗੁੱਜਰ ਨੂੰ ਵੀ ਪੁਲਿਸ ਨੇ ਦਬੋਚ ਲਿਆ। ਗੈਂਗਰੇਪ ਕਰਨ ਵਾਲੇ ਪੰਜਾਂ ਮੁਲਜ਼ਮਾਂ ਦੇ ਨਾਲ ਇਸ ਮਾਮਲੇ 'ਚ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲੇ ਨੌਜਵਾਨ ਸਣੇ 6 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।

ਦੱਸ ਦਈਏ ਕਿ ਮੁਲਜ਼ਮਾਂ 'ਚੋਂ ਇੱਕ ਮੁਲਜ਼ਮ ਨੇ ਆਪਣੇ ਜੁਰਮ ਨੂੰ ਕਬੂਲ ਵੀ ਕਰ ਲਿਆ ਹੈ। ਵੀਰਵਾਰ ਨੂੰ ਜਦ ਮੁਲਜ਼ਮ ਹੰਸਰਾਜ ਤੋਂ ਇਸ ਘਟਨਾ ਸਬੰਧੀ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ, 'ਹਾਂ ਗਲਤੀ ਹੋ ਗਈ।' ਜਬਰ ਜਨਾਹ ਦੇ ਮੁਲਜ਼ਮ ਦੇ ਇਸ ਕਬੂਲਨਾਮੇ ਦੇ ਅਧਾਰ 'ਤੇ ਪੁਲਿਸ ਵੱਲੋਂ ਕਾਰਵਾਈ ਅਤੇ ਕਾਨੂੰਨੀ ਸ਼ਿਕੰਜਾ ਮਜ਼ਬੂਤੀ ਨਾਲ ਕੱਸਣਾ ਲਗਭਗ ਤੈਅ ਹੈ।

ਕੀ ਹੈ ਮਾਮਲਾ:
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੀ ਇੱਕ ਦਲਿਤ ਔਰਤ ਨਾਲ 5 ਵਿਅਕਤੀਆਂ ਨੇ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੇ ਨਾ ਸਿਰਫ਼ ਔਰਤ ਨਾਲ ਗੈਂਗਰੇਪ ਕੀਤਾ ਬਲਕਿ ਉਸ ਦੀ ਵੀਡੀਓ ਵੀ ਬਣਾਈ। ਉਨ੍ਹਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਕਰ ਦਿੱਤੀ।

ABOUT THE AUTHOR

...view details