ਨਵੀਂ ਦਿੱਲੀ : ਜੰਮੂ-ਕਸ਼ਮੀਰ ਵਿੱਚ ਡਾਕ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਨੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਡਾਕ ਸੇਵਾ ਨੂੰ ਕੁੱਝ ਸਮੇਂ ਲਈ ਦਿੱਤਾ ਹੈ। ਇੰਨ੍ਹਾਂ ਹੁਕਮਾਂ ਅਧੀਨ ਜੰਮੂ-ਕਸ਼ਮੀਰ 'ਚ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਡਾਕ ਉੱਤੇ ਰੋਕ ਲਾ ਦਿੱਤੀ ਗਈ। ਕਿਸੇ ਤਰ੍ਹਾਂ ਦਾ ਵਸਤੂ ਡਾਕ ਰਾਹੀਂ ਸੂਬੇ ਵਿੱਚ ਨਹੀਂ ਆ ਸਕੇਗੀ।
ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਅੱਜ ਰਾਜ ਸਭਾ ਵਿੱਚ ਜੰਮੂ-ਕਸ਼ਮੀਰ ਸੂਬੇ ਵਿੱਚੋਂ ਧਾਰਾ 370 ਨੂੰ ਹਟਾਉਣ ਦਾ ਮਤਾ ਰੱਖਿਆ ਸੀ, ਜਿਸ ਨੂੰ ਰਾਜ ਸਭਾ ਨੇ ਪਾਸ ਕਰ ਦਿੱਤਾ ਹੈ।