ਪੰਜਾਬ

punjab

By

Published : Nov 9, 2019, 5:29 PM IST

ETV Bharat / bharat

ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪਾਕਿ ਵਿਦੇਸ਼ ਮੰਤਰੀ ਨੇ ਮੋਦੀ ਨੂੰ ਕਸ਼ਮੀਰ ਦਾ ਵਾਇਦਾ ਯਾਦ ਕਰਵਾਇਆ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਰਤਾਰਪੁਰ ਸਾਹਿਬ ਵਿਖੇ ਸੰਗਤ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਉੱਥੇ ਪਹੁੰਚਣ ਉੱਤੇ ਸਵਾਗਤ ਕੀਤਾ।

ਫ਼ੋਟੋ।

ਨਵੀਂ ਦਿੱਲੀ: ਪਾਕਿਸਤਾਨ ਨੇ ਸਿੱਖ ਸੰਗਤ ਦਾ ਉੱਥੇ ਪਹੁੰਚਣ ਉੱਤੇ ਭਰਵਾਂ ਸਵਾਗਤ ਕੀਤਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਕਰਤਾਰਪੁਰ ਸਾਹਿਬ ਵਿਖੇ ਸੰਗਤ ਨੂੰ ਸੰਬੋਧਨ ਕੀਤਾ।

ਇੰਨੇ ਵੱਡੇ ਅਤੇ ਇਤਿਹਾਸਕ ਦਿਨ ਵੀ ਕੁਰੈਸ਼ੀ ਨੇ ਸਿਆਸਤ ਦੀਆਂ ਗੱਲਾਂ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਇਸ ਮੌਕੇ ਵੀ ਉਨ੍ਹਾਂ ਕਸ਼ਮੀਰ ਨੂੰ ਲੈ ਕੇ ਗੱਲ ਕੀਤੀ।

ਸੰਗਤ ਨੂੰ ਸੰਬੋਧਨ ਕਰਦਿਆਂ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਾਂਤੀ ਦਾ ਸੰਦੇਸ਼ ਦਿੱਤਾ ਸੀ ਅਤੇ ਇਹੀ ਕਸ਼ਮੀਰ ਵਿੱਚ ਵੀ ਲਾਗੂ ਹੋਣੀ ਚਾਹੀਦੀ ਹੈ।

ਵੇਖੋ ਵੀਡੀਓ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਦਾ ਧੰਨਵਾਦ ਕਰਨ ਉੱਤੇ ਕੁਰੈਸ਼ੀ ਨੇ ਕਿਹਾ ਕਿ ਮੋਦੀ ਵੀ ਇਮਰਾਨ ਖਾਨ ਨੂੰ ਧੰਨਵਾਦ ਕਰਨ ਦਾ ਮੌਕਾ ਦੇ ਸਕਦੇ ਹਨ। ਕਸ਼ਮੀਰ ਵਿੱਚ ਸ਼ਾਂਤੀ ਕਾਇਮ ਕਰਕੇ, ਉੱਥੇ ਪਾਬੰਦੀ ਹਟਾ ਕੇ ਅਤੇ ਕਰਫਿਊ ਹਟਾ ਕੇ ਮੋਦੀ, ਇਮਰਾਨ ਖਾਨ ਨੂੰ ਧੰਨਵਾਦ ਕਰਨ ਦਾ ਮੌਕਾ ਦੇ ਸਕਦੇ ਹਨ।

ABOUT THE AUTHOR

...view details