ਨਵੀਂ ਦਿੱਲੀ: ਦਿੱਲੀ ਵਿੱਚ ਹੋਈ ਹਿੰਸਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 50 ਤੋਂ ਪਾਰ ਹੋ ਗਈ ਹੈ। ਇਸ ਅਣਮਨੁੱਖੀ ਵਰਤਾਰੇ ਵਿੱਚ ਕਈ ਲੋਕਾਂ ਦੀ ਜਾਨ ਬਚਾਉਣ ਵਾਲੇ ਮਹਿੰਦਰ ਸਿੰਘ ਦੀ ਚਾਰੇ ਪਾਸੇ ਤਾਰੀਫ਼ ਹੋ ਰਹੀ ਹੈ।
ਹਿੰਸਾ ਵਾਲੇ ਦਿਨ ਮਹਿੰਦਰ ਸਿੰਘ ਅਤੇ ਉਸ ਦੇ ਪੁੱਤਰ ਇੰਦਰਜੀਤ ਸਿੰਘ ਨੇ ਗੋਕੁਲਪੁਰੀ ਤੋਂ ਕਰਦਮਪੁਰੀ ਵਿੱਚ 60 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਪਹੁੰਚਾਇਆ ਸੀ।
ਵਾਨੀਅਤ ਦੀ ਅੱਗ ਵਿੱਚ ਮਦਦਗਾਰ ਬਣੇ ਸਿੰਘ ਨੂੰ ਔਜਲਾ ਨੇ ਕੀਤਾ ਸਨਮਾਨਿਤ ਜ਼ਿਕਰ ਕਰ ਦਈਏ ਕਿ ਮਹਿੰਦਰ ਸਿੰਘ ਦੀ ਗੋਕੁਲਪੁਰੀ ਵਿੱਚ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਜਿੱਥੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਿਸ਼ੇਸ਼ ਤੌਰ ਤੇ ਮਿਲਣ ਪੁੱਜੇ।
ਇਸ ਮੌਕੇ ਮਹਿੰਦਰ ਸਿੰਘ ਨੇ ਸੰਸਦ ਮੈਂਬਰ ਨੇ ਗੁਰਜੀਤ ਔਜਲਾ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆ।
ਵਾਨੀਅਤ ਦੀ ਅੱਗ ਵਿੱਚ ਮਦਦਗਾਰ ਬਣੇ ਸਿੰਘ ਨੂੰ ਔਜਲਾ ਨੇ ਕੀਤਾ ਸਨਮਾਨਿਤ ਔਜਲਾ ਨੇ ਮਹਿੰਦਰ ਸਿੰਘ, ਉਸ ਦੇ ਪੁੱਤਰ ਇੰਦਰਜੀਤ ਸਿੰਘ ਅਤੇ ਪਤਨੀ ਨੂੰ ਬਹਾਦੁਰੀ ਲਈ ਸਨਮਾਨਿਤ ਕੀਤਾ। ਔਜਲਾ ਨੇ ਇਸ ਮੌਕੇ ਕਿਹਾ ਕਿ ਜੋ ਮਹਿੰਦਰ ਸਿੰਘ ਨੇ ਕੀਤਾ ਹੈ ਉਸ ਤੇ ਪੂਰੀ ਕੌਮ ਨੂੰ ਮਾਣ ਹੈ।