ਨਵੀਂ ਦਿੱਲੀ: ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਦੁਨੀਆ ਦੇ ਬੈਸਟ ਫਿਨੀਸ਼ਰ ਮਹਿੰਦਰ ਸਿੰਘ ਧੋਨੀ ਅੱਜ ਆਪਣਾ 38 ਵਾਂ ਜਨਮਦਿਨ ਮਨਾ ਰਹੇ ਹਨ। 7 ਜੁਲਾਈ 1981 ਨੂੰ ਤਤਕਾਲੀਨ ਬਿਹਾਰ ਅਤੇ ਵਰਤਮਾਨ 'ਚ ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਜਨਮੇ ਧੋਨੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਐਮਐਸ ਧੋਨੀ ਨੇ ਆਪਣੀ ਕਪਤਾਨੀ 'ਚ ਭਾਰਤੀ ਟੀਮ ਨੂੰ 2011 ਵਰਲਡ ਕੱਪ ਜਿਤਾਇਆ ਸੀ।
ਉੱਥੇ ਹੀ ਉਨ੍ਹਾਂ ਨੇ ਟੀ-20 ਦੇ ਵਿੱਚ 2007 'ਚ ਇੰਡੀਆ ਨੂੰ ਵਿਸ਼ਵ ਕੱਪ ਜੇਤੂ ਬਣਾਇਆ। ਮਹਿੰਦਰ ਸਿੰਘ ਧੋਨੀ ਅੱਜ ਕਰੋੜਾਂ ਫ਼ੈਨਜ ਦੇ ਦਿਲ 'ਤੇ ਰਾਜ ਕਰ ਰਹੇ ਹਨ ਪਰ ਇਸ ਦਿੱਗਜ਼ ਕ੍ਰਿਕੇਟਰ ਦੀ ਲਾਇਫ਼ ਵੀ ਵਿਵਾਦਾਂ ਤੋਂ ਦੂਰ ਨਹੀਂ ਰਹੀਂ।
ਕੁਝ ਦਿਨ ਪਹਿਲਾਂ ਕ੍ਰਿਕਟ ਸੰਨਿਆਸ ਲੈਣ ਵਾਲੇ ਭਾਰਤੀ ਟੀਮ ਦੇ ਸਟਾਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਐਮਐਸ ਧੋਨੀ 'ਤੇ ਗੰਭੀਰ ਦੋਸ਼ ਲਗਾਏ ਸਨ। ਦਰਅਸਲ ,2011 ਦੇ ਵਿਸ਼ਵ ਕੱਪ 'ਚ ਮੈਨ ਆਫ਼ ਸੀਰੀਜ਼ ਰਹੇ, ਯੁਵੀ ਨੇ 2015 ਦੇ ਵਰਲਡ ਕੱਪ ਦੇ ਦੌਰਾਨ ਟੀਮ ਇੰਡੀਆ ਦੀ ਥਾਂ 'ਤੇ ਜਗ੍ਹਾ ਨਹੀਂ ਮਿਲ ਪਾਈ ਸੀ।
ਜਿਸ ਤੋਂ ਬਾਅਦ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ 2015 ਦੇ ਵਰਲਡ ਕੱਪ 'ਚ ਉਨ੍ਹਾਂ ਦੀ ਚੋਣ ਨਹੀਂ ਹੋਣ ਪਿੱਛੇ ਉਸ ਵਕਤ ਤੱਤਕਾਲੀਨ ਕੱਪਤਾਨ ਮਹਿੰਦਰ ਸਿੰਘ ਧੋਨੀ ਨੂੰ ਜਿੰਮੇਵਾਰ ਠਹਿਰਾਇਆ ਸੀ।ਯੋਗਰਾਜ ਸਿੰਘ ਨੇ ਕਿਹਾ ਕਿ ਧੋਨੀ ਘਮੰਡੀ ਹਨ, ਜਿਵੇਂ ਰਾਵਨ ਦਾ ਘਮੰਡ ਟੁੱਟਿਆ ਸੀ, ਇੱਕ ਦਿਨ ਧੋਨੀ ਦਾ ਘਮੰਡ ਵੀ ਟੁੱਟੇਗਾ।
ਮਹਿੰਦਰ ਸਿੰਘ ਧੋਨੀ ਚਾਹੁੰਦੇ ਸਨ ਕਿ ਵਿਸ਼ਵ ਕੱਪ 2019 'ਚ ਉਹ ਖਿਡਾਰੀ ਟੀਮ ਦਾ ਹਿੱਸਾ ਹੋਣ, ਜਿਨਾਂ ਦੀ ਫ਼ਿਟਨੈਸ ਚੰਗੀ ਹੋਵੇ। ਆਪ ਨੌਜਵਾਨ ਹੋਣ ਦੇ ਨਾਤੇ ਮਹਿੰਦਰ ਸਿੰਘ ਧੋਨੀ ਨੇ ਹਮੇਸ਼ਾ ਨੌਜਵਾਨ ਪਲੇਅਰਸ ਨੂੰ ਹੀ ਮੌਕਾ ਦਿੱਤਾ ਹੈ ਜਿਸ ਕਾਰਨ ਉਨ੍ਹਾਂ ਨੇ ਕਈ ਸੀਨੀਅਰ ਖਿਡਾਰੀਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਸੀ । ਉਨ੍ਹਾਂ ਦੇ ਇਸ ਫ਼ੈਸਲੇ ਦਾ ਵਿਰੋਧ ਵੀ ਹੋਇਆ ਸੀ ਪਰ ਟੀਮ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਇਹ ਫ਼ੈਸਲਾ ਧੋਨੀ ਦਾ ਸਹੀ ਸਾਬਿਤ ਹੋਇਆ ਹੈ।