ਝਾਰਖੰਡ ਦਾ ਹਜ਼ਾਰੀਬਾਗ ਸ਼ਹਿਰ ਨਾ ਸਿਰਫ਼ ਆਪਣੀਆਂ ਵਾਈਲਡ ਲਾਈਫ਼ ਸੈਂਚੂਰੀਜ਼ ਲਈ ਸਗੋਂ ਆਪਣੀ ਇਤਿਹਾਸਿਕ ਵਿਰਾਸਤ ਲਈ ਵੀ ਮਸ਼ਹੂਰ ਹੈ। ਸੁਤੰਤਰਤਾ ਅੰਦੋਲਨ ਦੌਰਾਨ 18 ਸਤੰਬਰ 1925 ਨੂੰ ਮਹਾਤਮਾ ਗਾਂਧੀ ਹਜ਼ਾਰੀਬਾਗ ਗਏ ਤੇ ਸੇਂਟ ਕੋਲੰਬਸ ਕਾਲਜ ਦੇ ਵਿਟਲੇ ਹਾਲ 'ਚ ਭਾਸ਼ਣ ਦਿੱਤਾ। ਉਨ੍ਹਾਂ ਨੇ ਉਸ ਵੇਲੇ ਦੇ ਸਮਾਜ ਦੇ ਕਈ ਜ਼ਰੂਰੀ ਮੁੱਦੇ ਜਿਵੇਂ ਅਨਪੜ੍ਹਤਾ, ਛੂਤਛਾਤ, ਵਿਧਵਾ ਦਾ ਮੁੜ ਵਿਆਹ ਵਰਗੇ ਕਈ ਮੁੱਦਿਆਂ 'ਤੇ ਲੋਕਾਂ ਨੂੰ ਸੰਬੋਧਨ ਕੀਤਾ।
ਗਾਂਧੀ ਜੀ ਮੰਡੂ ਦੇ ਰਸਤੇ ਹਜ਼ਾਰੀਬਾਗ ਪਹੁੰਚੇ। ਸਰਸਵਤੀ ਦੇਵੀ, ਤ੍ਰਿਵੇਣੀ ਪ੍ਰਸਾਦ ਤੇ ਬਾਬੂ ਰਾਮ ਨਰਾਇਣ ਸਿੰਘ ਸਣੇ ਕਈ ਪ੍ਰਮੁੱਖ ਆਜ਼ਾਦੀ ਘੁਲਾਟੀਆਂ ਨੇ ਗਾਂਧੀ ਜੀ ਦੀ ਆਜ਼ਾਦੀ ਦੀ ਲਹਿਰ 'ਚ ਸਮਰਥਨ ਕੀਤਾ। ਸੁਤੰਤਰਤਾ ਸੰਗਰਾਮ ਦੌਰਾਨ ਹਜ਼ਾਰੀਬਾਗ ਕੌਮੀ ਅੰਦੋਲਨ ਨੂੰ ਅੰਜਾਮ ਦੇਣ ਲਈ ਮਹੱਤਵਪੂਰਣ ਸਥਾਨ ਸੀ। ਮਹਾਤਮਾ ਗਾਂਧੀ ਨੇ 18 ਸਤੰਬਰ 1925 ਨੂੰ ਮਟਵਾੜੀ ਮੈਦਾਨ 'ਚ ਆਜ਼ਾਦੀ ਘੁਲਾਟੀਆਂ ਦੇ ਸਮੂਹ ਨੂੰ ਸੰਬੋਧਨ ਕੀਤਾ। ਇਸ ਵੇਲੇ ਉਸ ਥਾਂ ਨੂੰ ਗਾਂਧੀ ਮੈਦਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪਣੇ ਸੰਬੋਧਨ ਦੌਰਾਨ, ਗਾਂਧੀ ਜੀ ਨੇ ਨਾ ਸਿਰਫ ਬ੍ਰਿਟਿਸ਼ ਸ਼ਾਸਨ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸਗੋਂ ਸਮਾਜ ਵਿੱਚ ਚੱਲ ਰਹੇ ਸਮਾਜਕ ਵਿਤਕਰੇ ਦੀ ਵੀ ਨਿਖੇਧੀ ਕੀਤੀ। ਗਾਂਧੀ ਨੇ ਕਰਜਨੀ ਮੈਦਾਨ ਵਿਚ ਵੀ ਲੋਕਾਂ ਨੂੰ ਸੰਬੋਧਨ ਕੀਤਾ। ਗਾਂਧੀ ਜੀ ਨੇ ਆਪਣੀ ਰਾਤ ਸ਼ਹਿਰ ਦੇ ਮੰਨੇ ਹੋਏ ਵਿਅਕਤੀ ਸੂਰਤ ਬਾਬੂ ਦੇ ਘਰ ਬਿਤਾਈ।