ਮਹਾਤਮਾ ਗਾਂਧੀ ਦੇ ਅਹਿੰਸਾ ਦੇ ਫ਼ਲਸਫ਼ੇ ਨੇ ਦੇਸ਼ ਭਰ ਦੇ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ। ਭਾਵੇਂ, ਉਤਰਾਖੰਡ ਨੂੰ ਮੰਦਰਾਂ ਅਤੇ ਤੀਰਥ ਸਥਾਨਾਂ ਕਾਰਨ 'ਦੇਵਭੂਮੀ' ਕਿਹਾ ਜਾਂਦਾ ਹੈ, ਪਰ ਇਸ ਧਰਤੀ ਦਾ ਇੱਕ ਇਤਿਹਾਸਕ ਮਹੱਤਵ ਵੀ ਹੈ ਕਿਉਂਕਿ ਰਾਸ਼ਟਰ ਪਿਤਾ ਨੇ ਆਜ਼ਾਦੀ ਅੰਦੋਲਨ ਦੌਰਾਨ ਇੱਥੇ ਇੱਕ ਬੂਟਾ ਲਾਇਆ ਸੀ।
ਆਜ਼ਾਦੀ ਸੰਗਰਾਮ ਦੀ ਗਵਾਹੀ ਭਰਦੈ ਮਹਾਤਮਾ ਗਾਂਧੀ ਵੱਲੋਂ ਲਾਇਆ ਪਿੱਪਲ - Gandhi philosophy of non violence
ਮਹਾਤਮਾ ਗਾਂਧੀ ਦੇ ਅਹਿੰਸਾ ਦੇ ਫ਼ਲਸਫ਼ੇ ਨੇ ਦੇਸ਼ ਭਰ ਦੇ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ। ਭਾਵੇਂ, ਉਤਰਾਖੰਡ ਨੂੰ ਮੰਦਰਾਂ ਅਤੇ ਤੀਰਥ ਸਥਾਨਾਂ ਕਾਰਨ 'ਦੇਵਭੂਮੀ' ਕਿਹਾ ਜਾਂਦਾ ਹੈ ਪਰ ਇਸ ਧਰਤੀ ਦਾ ਇੱਕ ਇਤਿਹਾਸਕ ਮਹੱਤਵ ਵੀ ਹੈ ਕਿਉਂਕਿ ਰਾਸ਼ਟਰ ਪਿਤਾ ਨੇ ਆਜ਼ਾਦੀ ਅੰਦੋਲਨ ਦੌਰਾਨ ਇੱਥੇ ਇੱਕ ਬੂਟਾ ਲਾਇਆ ਸੀ।
ਮਹਾਤਮਾ ਗਾਂਧੀ ਨੇ ਦੇਹਰਾਦੂਨ ਦੇ ਸਹਿਨਸਾਈ ਆਸ਼ਰਮ ਵਿਖੇ 17 ਅਕਤੂਬਰ, 1929 ਨੂੰ ਪਿੱਪਲ ਦਾ ਬੂਟਾ ਲਾਇਆ। ਇਹ ਖ਼ਾਸ ਰੁੱਖ ਸੁਤੰਤਰਤਾ ਸੰਗਰਾਮ ਦੀ ਜਿਉਂਦੀ ਜਾਗਦੀ ਗਵਾਹੀ ਹੈ, ਜੋ ਪਿਛਲੇ 90 ਸਾਲਾਂ ਤੋਂ ਯਾਦਾਂ ਨੂੰ ਇਕੱਠਾ ਕਰ ਰਿਹਾ ਹੈ। ਇਸ ਰੁੱਖ ਨੇ ਨਾ ਸਿਰਫ ਆਜ਼ਾਦੀ ਸੰਗਰਾਮ ਦੇਖਿਆ ਬਲਕਿ ਆਜ਼ਾਦੀ ਤੋਂ ਬਾਅਦ ਦੇ ਭਾਰਤ ਦੇ ਵਿਕਾਸ ਨੂੰ ਵੀ ਵੇਖਿਆ, ਹਾਲਾਂਕਿ, ਇਹ ਚਿੰਤਾ ਦਾ ਵਿਸ਼ਾ ਹੈ ਕਿ ਅਜਿਹੀ ਇਤਿਹਾਸਕ ਮਹੱਤਤਾ ਵਾਲੇ ਦਰੱਖਤ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੈ।
ਜਿਹੜਾ ਰੁੱਖ ਆਪਣੇ ਅੰਦਰ ਸੁਤੰਤਰਤਾ ਸੰਗਰਾਮ ਦੀਆਂ ਯਾਦਾਂ ਨੂੰ ਸੰਜੋਈ ਬੈਠਾ ਏ, ਉਹ ਰੁੱਖ ਸੜਨ ਕਾਰਨ ਅੱਜ ਆਪਣੇ ਜੀਵਨਲਕਾਲ ਦੇ ਅੰਤਮ ਪੜਾਅ 'ਤੇ ਹੈ, ਹਾਲਾਂਕਿ ਇਹ ਬਾਹਰੋਂ ਤਾਂ ਹਰਿਆ ਭਰਿਆ ਜਾਪਦਾ ਹੈ ਪਰ ਅੰਦਰੋਂ ਸੜ ਰਿਹਾ ਹੈ ਅਤੇ ਵਾਤਾਵਰਣ ਪ੍ਰੇਮੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਤਿਹਾਸਕ ਮਹੱਤਤਾ ਵਾਲੇ ਇਸ ਰੁੱਖ ਦੀ ਸੰਭਾਲ ਕਰਨ ਦੀ ਜ਼ਰੂਰਤ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਵੀ ਆਜ਼ਾਦੀ ਦੇ ਸੰਘਰਸ਼ ਦੀ ਕਲਪਨਾ ਕਰ ਸਕੇ।