ਪੰਜਾਬ

punjab

ETV Bharat / bharat

ਮਹਾਤਮਾ ਗਾਂਧੀ ਦੇ ਬਕਸਰ ਅਧਿਆਇ ਨੇ ਉਨ੍ਹਾਂ ਨੂੰ ਬਣਾਇਆ ਸੀ ਮਹਾਤਮਾ - mahatma gandhi story

ਲਗਭਗ 200 ਸਾਲਾਂ ਤੱਕ ਬ੍ਰਿਟਿਸ਼ ਜ਼ੁਲਮਾਂ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤ ਨੇ 15 ਅਗਸਤ 1947 ਨੂੰ ਆਜ਼ਾਦੀ ਹਾਸਲ ਕੀਤੀ ਸੀ। ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਲੱਖਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਅੱਜ ਅਸੀਂ ਜੇਕਰ ਆਜ਼ਾਦੀ ਦਾ ਆਨੰਦ ਮਾਨ ਰਹੇ ਹਾਂ, ਤਾਂ ਸਿਰਫ ਉਨ੍ਹਾਂ ਬਹਾਦਰ ਰੂਹਾਂ ਕਰਕੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰ ਦਿੱਤੀਆਂ।

ਫ਼ੋਟੋ

By

Published : Sep 12, 2019, 8:43 AM IST

ਸੁਤੰਤਰਤਾ ਅੰਦੋਲਨ ਦੌਰਾਨ ਮਹਾਤਮਾ ਗਾਂਧੀ ਨੇ ਸੱਚ ਅਤੇ ਅਹਿੰਸਾ ਨੂੰ ਆਪਣਾ ਅਚੂਕ ਹਥਿਆਰ ਬਣਾਇਆ, ਜਿਸ ਨੇ ਸਭ ਤੋਂ ਸ਼ਕਤੀਸ਼ਾਲੀ ਬ੍ਰਿਟਿਸ਼ ਸਾਮਰਾਜ ਨੂੰ ਵੀ ਝੁਕਣ ਲਈ ਮਜਬੂਰ ਕਰ ਦਿੱਤਾ। ਬਕਸਰ ਨੇ ਗਾਂਧੀ ਦੇ ਸੱਤਿਆਗ੍ਰਹਿ ਅੰਦੋਲਨ ਵਿੱਚ ਇੱਕ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਅਹਿੰਸਾ ਲਈ ਜਾਣੇ ਜਾਂਦੇ ਮਹਾਤਮਾ ਗਾਂਧੀ ਨੇ ਸ਼ਾਹਬਾਦ ਵਿੱਚ ਸੁਤੰਤਰਤਾ ਅੰਦੋਲਨ ਦੀ ਨੀਂਹ ਰੱਖੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਗਾਂਧੀ ਦੇ ਬਕਸਰ ਅਧਿਆਇ ਨੇ ਹੀ ਆਖ਼ਰਕਾਰ ਉਨ੍ਹਾਂ ਨੂੰ ਮਹਾਤਮਾ ਬਣਾਇਆ।

ਵੇਖੋ ਵੀਡੀਓ

ਗਾਂਧੀ ਨੇ ਪੰਜ ਵਾਰ ਬਕਸਰ ਦਾ ਦੌਰਾ ਕੀਤਾ ਅਤੇ ਉਨ੍ਹਾਂ ਦੇ ਸਧਾਰਣ ਵਿਚਾਰ ਅਜੇ ਵੀ ਉਥੇ ਦੇ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ। ਬਾਪੂ 11 ਅਗਸਤ 1921 ਨੂੰ ਅਸਹਿਯੋਗ ਅੰਦੋਲਨ ਅਤੇ ਫਿਰ 25 ਅਪ੍ਰੈਲ 1934 ਨੂੰ ਸਿਵਲ ਅਵੱਗਿਆ ਅੰਦੋਲਨ ਦੌਰਾਨ ਇਥੇ ਆਏ ਸਨ। ਇਸ ਤੋਂ ਪਹਿਲਾਂ ਬਾਪੂ ਨੇ 1914, 1917 ਅਤੇ 1919 ਵਿਚ ਵੀ ਬਕਸਰ ਦਾ ਦੌਰਾ ਕੀਤਾ ਸੀ। ਰਾਸ਼ਟਰ ਪਿਤਾ ਸਭ ਤੋਂ ਪਹਿਲਾਂ ਬਕਸਰ ਦੇ ਸ਼੍ਰੀਚੰਦ ਮੰਦਰ ਆਏ ਜਿੱਥੇ ਉਹ ਸਥਾਨਕ ਅੰਦੋਲਨਕਾਰੀਆਂ ਨੂੰ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੇ ਇਤਿਹਾਸਕ ਫੋਰਟ ਗਰਾਉਂਡ ਅਤੇ ਬਨਬੀਘਾ ਗਰਾਉਂਡ ਵਿੱਚ ਜਨਤਕ ਸਭਾਵਾਂ ਨੂੰ ਸੰਬੋਧਿਤ ਕੀਤਾ। ਹਾਲਾਂਕਿ ਪ੍ਰਸਿੱਧ ਸ਼੍ਰੀਚੰਦ ਮੰਦਰ ਹੁਣ ਖੰਡਰ ਬਣ ਚੁੱਕਾ ਹੈ, ਜਿਥੇ ਕਿਸੇ ਜ਼ਮਾਨੇ 'ਚ ਡਾਕਟਰ ਰਾਜੇਂਦਰ ਪ੍ਰਸਾਦ, ਜਵਾਹਰ ਲਾਲ ਨਹਿਰੂ, ਅਨੁਗ੍ਰਾਹ ਨਰਾਇਣ ਸਿੰਘ ਵਰਗੇ ਨੇਤਾ ਠਹਿਰਇਆ ਕਰਦੇ ਸਨ।

1917 ਦੇ ਚੰਪਾਰਨ ਅੰਦੋਲਨ ਤੋਂ ਲੈ ਕੇ 1942 ਦੇ ਭਾਰਤ ਛੱਡੋ ਅੰਦੋਲਨ ਤੱਕ, ਜਦੋਂ ਵੀ ਗਾਂਧੀ ਬਕਸਰ ਆਉਂਦੇ ਸਨ, ਇਥੋਂ ਤੱਕ ਕਿ ਔਰਤਾਂ ਵੀ ਉਤਸ਼ਾਹ ਅਤੇ ਜੋਸ਼ ਨਾਲ ਭਰ ਜਾਂਦੀਆਂ ਸਨ। ਗਾਂਧੀ ਅਤੇ ਉਨ੍ਹਾਂ ਦੇ ਵਿਚਾਰਾਂ ਦਾ ਪ੍ਰਭਾਵ ਅਜਿਹਾ ਸੀ ਕਿ ਆਜ਼ਾਦੀ ਲਈ ਔਰਤਾਂ ਨੇ ਆਪਣੇ ਗਹਿਣੇ ਲਾਹ ਕੇ ਗਾਂਧੀ ਜੀ ਦੇ ਥੈਲੇ ਵਿੱਚ ਪਾ ਦਿੱਤੇ ਸਨ। ਸਥਾਨਕ ਨੇਤਾ ਰਾਮਾ ਸ਼ੰਕਰ ਤਿਵਾੜੀ ਦੀਆਂ ਕਾਰਵਾਈਆਂ ਤੋਂ ਪ੍ਰਭਾਵਤ ਹੋ ਕੇ ਮਹਾਤਮਾ ਗਾਂਧੀ ਆਪਣੀ ਆਖ਼ਰੀ ਫੇਰੀ ਦੌਰਾਨ ਜ਼ਿਲ੍ਹਾ ਹੈੱਡਕੁਆਰਟਰ ਤੋਂ 30 ਕਿਲੋਮੀਟਰ ਦੂਰ ਕੋਰਾਨਸਰਾਏ ਪਹੁੰਚੇ। ਉੱਥੇ ਉਨ੍ਹਾਂ ਨੇ ਸਥਾਨਕ ਅੰਦੋਲਨਕਾਰੀ ਨੇਤਾਵਾਂ ਨਾਲ ਮੀਟਿੰਗ ਕੀਤੀ। ਗਾਂਧੀ ਦੀ ਆਖ਼ਰੀ ਫੇਰੀ ਦਾ ਅਸਰ ਇਹ ਹੋਇਆ ਕਿ ਜਿਵੇਂ ਹੀ ਉਹ ਪਰਤੇ ਸਥਾਨਕ ਅੰਦੋਲਨਕਾਰੀਆਂ ਨੇ ਦੋ ਬ੍ਰਿਟਿਸ਼ ਅਧਿਕਾਰੀਆਂ ਦਾ ਕਤਲ ਕਰ ਦਿੱਤਾ। ਜਿਸ ਕਾਰਨ ਆਜ਼ਾਦੀ ਅੰਦੋਲਨ ਹੋਰ ਭੜਕ ਗਿਆ। ਭਾਵੇਂ ਕਈ ਦਹਾਕੇ ਬੀਤ ਚੁੱਕੇ ਹਨ ਪਰ ਸ਼ਹੀਦ ਸੁਤੰਤਰਤਾ ਸੰਗਰਾਮੀਆਂ ਦੇ ਪੁੱਤਰ ਅੱਜ ਵੀ ਮਾਣ ਮਹਿਸੂਸ ਕਰਦੇ ਹਨ।

ABOUT THE AUTHOR

...view details