ਪੰਜਾਬ

punjab

By

Published : Sep 12, 2019, 10:37 PM IST

Updated : Sep 13, 2019, 7:14 AM IST

ETV Bharat / bharat

ਗਾਂਧੀ ਜੀ ਦਾ ਚੰਪਾਰਨ ਸਤਿਆਗ੍ਰਹਿ

ਲਗਭਗ 200 ਸਾਲਾਂ ਤੱਕ ਬ੍ਰਿਟਿਸ਼ ਜ਼ੁਲਮਾਂ ਦਾ ਸਾਹਮਣਾ ਕਰਨ ਤੋਂ ਬਾਅਦ ਭਾਰਤ ਨੇ 15 ਅਗਸਤ 1947 ਨੂੰ ਆਜ਼ਾਦੀ ਹਾਸਲ ਕੀਤੀ ਸੀ। ਅੱਜ ਅਸੀਂ ਜੇਕਰ ਆਜ਼ਾਦੀ ਦਾ ਆਨੰਦ ਮਾਨ ਰਹੇ ਹਾਂ, ਤਾਂ ਸਿਰਫ਼ ਉਨ੍ਹਾਂ ਬਹਾਦਰ ਰੂਹਾਂ ਕਰਕੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰ ਦਿੱਤੀਆਂ। ਇਸ ਵਿੱਚ ਖ਼ਾਸ ਹਿੱਸਾ, ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਵੀ ਰਿਹਾ ਜਿਨ੍ਹਾਂ ਨੇ ਆਪਣੇ ਜੀਵਨਕਾਲ ਦੌਰਾਨ ਵੱਖ-ਵੱਖ ਥਾਵਾਂ 'ਤੇ ਜਾ ਕੇ ਸਭ ਨਾਲ ਸਬੰਧ ਕਾਇਮ ਰੱਖੇ।

ਫ਼ੋਟੋ

ਹਾਲਾਂਕਿ, ਜੇ ਅਸੀਂ ਉਨ੍ਹਾਂ ਥਾਵਾਂ ਬਾਰੇ ਗੱਲ ਕਰੀਏ ਜਿਨ੍ਹਾਂ ਨੇ ਮਹਾਤਮਾ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਛੱਡਿਆ ਸੀ, ਸਭ ਤੋਂ ਵੱਧ ਮਹੱਤਵ ਰੱਖਦਾ ਹੈ ਚੰਪਾਰਨ। ਚੰਪਾਰਨ ਵਿੱਚ ਸਿਵਲ ਅਵੱਗਿਆ ਲਹਿਰ ਦੀ ਸਫ਼ਲਤਾ ਨੇ ਭਾਰਤ ਦੀ ਆਜ਼ਾਦੀ ਦਾ ਰਾਹ ਪੱਧਰਾ ਕੀਤਾ। ਚੰਪਾਰਨ ਉਹ ਥਾਂ ਹੈ ਜਿੱਥੇ ਬਾਪੂ ਮੋਹਨਦਾਸ ਕਰਮਚੰਦ ਗਾਂਧੀ ਤੋਂ ਮਹਾਤਮਾ ਬਣੇ। ਚੰਪਾਰਨ ਵਿਚ ਲਹਿਰ ਦੀ ਬਹੁਤ ਮਹੱਤਤਾ ਸੀ, ਕਿਉਂਕਿ ਇਸ ਨੇ ਭਾਰਤ ਵਿਚ ਬ੍ਰਿਟਿਸ਼ ਸ਼ਾਸਨ ਨੂੰ ਖੁੱਲ੍ਹੇਆਮ ਚੁਣੌਤੀ ਦਿੱਤੀ ਸੀ। 22 ਅਪ੍ਰੈਲ 1917 ਵਿੱਚ ਮਹਾਤਮਾ ਗਾਂਧੀ ਲਖਨਊ ਤੋਂ ਬੇਤਿਆ ਰੇਲਵੇ ਸਟੇਸ਼ਨ ਪਹੁੰਚੇ। ਚੰਪਾਰਨ ਵਿੱਚ ਕਿਸਾਨਾਂ ਨੂੰ ਨੀਲ ਦੀ ਖੇਤੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ।

ਵੇਖੋ ਵੀਡੀਓ

ਚੰਪਾਰਨ, ਜਿੱਥੇ ਨੀਲ ਖੇਤੀ ਕਰਨ ਲਈ ਮਜਬੂਰ ਸਨ ਕਿਸਾਨ

ਇੱਥੇ ਅੰਗਰੇਜ਼ਾਂ ਵਲੋਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਹ ਸਭ ਵੇਖ ਰਾਜ ਕੁਮਾਰ ਸ਼ੁਕਲਾ ਨੇ ਗਾਂਧੀ ਜੀ ਨੂੰ ਚੰਪਾਰਨ ਆਉਣ ਲਈ ਰਾਜ਼ੀ ਕਰ ਲਿਆ ਸੀ। ਗਾਂਧੀ ਜੀ ਨੇ ਫਿਰ ਬੇਤਿਆ ਹਾਜ਼ਾਰੀਮਲ ਧਰਮਸ਼ਾਲਾ ਵਿਖੇ ਇਕੱਠ ਕੀਤਾ, ਜਿੱਥੇ ਉਨ੍ਹਾਂ ਨੇ ਕਿਸਾਨਾਂ ਦੀਆਂ ਮੁਸੀਬਤਾਂ ਪ੍ਰੇਸ਼ਾਨੀਆਂ ਸੁਣੀਆਂ। ਇਸ ਤੋਂ ਬਾਅਦ ਗਾਂਧੀ ਜੀ ਨੇ ਬ੍ਰਿਟਿਸ਼ ਸਰਕਾਰ ਦੇ ਜ਼ੁਲਮਾਂ ਵਿਰੁੱਧ ਸੱਚ ਤੇ ਅਹਿੰਸਾ ਦਾ ਹਥਿਆਰ ਚੁੱਕਣ ਦਾ ਫੈਸਲਾ ਲਿਆ।

ਪਿੰਡ ਲੌਕਰਿਆ: ਬ੍ਰਿਟਿਸ਼ ਮੈਨੇਜਰ ਨਾਲ ਮੁਲਾਕਾਤ

24 ਅਪ੍ਰੈਲ ਨੂੰ ਗਾਂਧੀ ਬੈਰੀਆਂ ਵਿਖੇ ਪਿੰਡ ਲੌਕਰਿਆ ਪਹੁੰਚੇ। ਉੱਥੇ ਗਾਂਧੀ ਜੀ ਨੇ ਬ੍ਰਿਟਿਸ਼ ਮੈਨੇਜਰ ਗਿੱਲ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ, ਉਹ 27 ਅਪ੍ਰੈਲ ਨੂੰ ਨਰਕਤੀਆਗੰਜ ਪਹੁੰਚੇ। ਸਟੇਸ਼ਨ ਪਹੁੰਚਣ 'ਤੇ ਉਹ ਆਪਣੇ ਸਮਰਥਕਾਂ ਨਾਲ ਰਾਜ ਕੁਮਾਰ ਸ਼ੁਕਲਾ ਦੇ ਪਿੰਡ ਮੁਰਲੀ ਭਰ੍ਹਵਾ ਚੱਲੇ ਗਏ।

ਇਸ ਤੋਂ ਬਾਅਦ, ਗਾਂਧੀ ਜੀ ਨੇ ਭਾਰਤ ਵਿਚ ਬ੍ਰਿਟਿਸ਼ ਸਰਕਾਰ ਨੂੰ ਖੁੱਲ੍ਹ ਕੇ ਚੁਣੌਤੀ ਦਿੱਤੀ। ਚੰਪਾਰਨ ਦੇ ਭੀਤੀਹਰਵਾ ਆਸ਼ਰਮ ਨੇ 'ਚੰਪਾਰਨ ਅੰਦੋਲਨ' ਵਿਚ ਬਹੁਤ ਮਹੱਤਵਪੂਰਣ ਭੂਮਿਕਾ ਨਿਭਾਈ। 27 ਅਪ੍ਰੈਲ ਨੂੰ ਗਾਂਧੀ ਜੀ ਸ਼ੁਕਲਾ ਦੇ ਕਹਿਣ 'ਤੇ ਪਿੰਡ ਭੀਤੀਹਰਵਾ ਪਹੁੰਚੇ ਸਨ।

ਭੀਤੀਹਰਵਾ ਆਸ਼ਰਮ ਦਾ ਨਿਰਮਾਣ

ਮਹਾਤਮਾ ਗਾਂਧੀ ਨੇ ਖੁਦ ਭੀਤੀਹਰਵਾ ਆਸ਼ਰਮ ਬਣਾਇਆ ਸੀ। ਬਾਬਾ ਰਾਮ ਨਾਰਾਇਣ ਦਾਸ ਨੇ ਉਨ੍ਹਾਂ ਨੂੰ ਆਸ਼ਰਮ ਬਣਾਉਣ ਲਈ ਜ਼ਮੀਨ ਪ੍ਰਦਾਨ ਕੀਤੀ ਸੀ। 16 ਨਵੰਬਰ ਨੂੰ ਗਾਂਧੀ ਜੀ ਨੇ ਇੱਥੇ ਇਕ ਸਕੂਲ ਅਤੇ ਇਕ ਝੌਂਪੜੀ ਬਣਾਈ ਸੀ। ਚੰਪਾਰਨ ਅੰਦੋਲਨ ਦੌਰਾਨ ਗਾਂਧੀ ਜੀ ਨੇ ਜਿਹੜੀ ਝੌਂਪੜੀ ਬਣਾਈ ਸੀ ਉਹ ਅਜੇ ਵੀ ਉਸੇ ਥਾਂ 'ਤੇ ਮੌਜੂਦ ਹੈ।

ਝੌਂਪੜੀ ਜੋ ਕਿ 1917 ਵਿੱਚ ਬਣਾਈ ਗਈ ਸੀ, ਉਸ ਨੂੰ ਅਜੇ ਵੀ ਦੂਰੋਂ-ਦੂਰੋਂ ਆਏ ਸੈਲਾਨੀਆਂ ਨੂੰ ਆਕਰਸ਼ਤ ਕਰਦੀ ਹੈ। ਸਤਵਾਰੀਆਂ ਵਿਖੇ ਚੰਪਤੀਆ, ਕੁਡੀਆ ਕੋਠੀ ਅਤੇ ਸਾਥੀ ਵਰਗੇ ਪ੍ਰਮੁੱਖ ਸਥਾਨਾਂ ਦਾ ਗਾਂਧੀ ਜੀ ਵਲੋਂ ਚੰਪਾਰਨ ਸਮੇਂ ਦੌਰਾ ਕੀਤਾ ਗਿਆ ਸੀ, ਉਨ੍ਹਾਂ ਥਾਂਵਾਂ ਉੱਤੇ ਅੱਜ ਵੀ ਉਨ੍ਹਾਂ ਦੀ ਯਾਦ ਵਸਦੀ ਹੈ।

Last Updated : Sep 13, 2019, 7:14 AM IST

ABOUT THE AUTHOR

...view details