ਇਹ 12 ਅਪ੍ਰੈਲ, 1915 ਦਾ ਦਿਨ ਸੀ ਜਦੋਂ ਗਾਂਧੀ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਪਿਛਲੇ ਗੇਟ ਤੋਂ ਬਾਹਰ ਨਿਕਲ ਕੇ ਆਪਣੇ ਦੋਸਤ ਅਤੇ ਸੇਂਟ ਸਟੀਫਨ ਕਾਲਜ ਦੇ ਪ੍ਰਿੰਸੀਪਲ ਸੁਸ਼ੀਲ ਕੁਮਾਰ ਰੁਦਰ ਨੂੰ ਮਿਲਣ ਗਏ। ਅੱਜ, ਸੇਂਟ ਸਟੀਫਨ ਕਾਲਜ ਮੁੱਖ ਚੋਣ ਅਫਸਰ, ਦਿੱਲੀ ਦੇ ਦਫ਼ਤਰ ਵਿੱਚ ਤਬਦੀਲ ਹੋ ਗਿਆ ਹੈ।
ਭਾਰਤ ਛੱਡੋ ਅੰਦੋਲਨ ਦੀ ਰੂਪ ਰੇਖਾ ਸਟੀਫਨ ਕਾਲਜ ਦੇ ਕਾਨਫਰੰਸ ਹਾਲ ਵਿੱਚ ਹੀ ਤਿਆਰ ਕੀਤੀ ਗਈ ਸੀ, ਇੱਕ ਘੰਟੇ ਤੀਹ ਮਿੰਟ ਲੰਬੀ ਬੈਠਕ ਵਿੱਚ ਕਈ ਵਿਦਿਆਰਥੀ, ਪ੍ਰਿੰਸੀਪਲ ਅਤੇ ਅਧਿਆਪਕ ਸ਼ਾਮਲ ਹੋਏ ਸਨ।ਮੁਲਾਕਾਤ ਤੋਂ ਬਾਅਦ, ਮਹਾਤਮਾ ਗਾਂਧੀ ਨੂੰ ਆਪਣੀ ਪਤਨੀ ਕਸਤੂਰਬਾ ਗਾਂਧੀ ਨਾਲ ਹਕੀਮ ਅਜਮਲ ਖਾਨ ਨੇ ਰਾਤ ਦੇ ਖਾਣੇ ਲਈ ਬੁਲਾਇਆ ਸੀ।
ਹਕੀਮ ਅਜਮਲ ਖਾਨ, ਜੋ ਉਸ ਸਮੇਂ ਦੀ ਪ੍ਰਮੁੱਖ ਸ਼ਖਸੀਅਤ ਸਨ, ਉਹ ਟਿੱਬੀਆ ਕਾਲਜ ਦਾ ਸੰਸਥਾਪਕ ਸੀ ਅਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਵੀ ਯੋਗਦਾਨ ਪਾਇਆ ਸੀ। ਸਟੀਫਨ ਕਾਲਜ ਦੀ ਇਮਾਰਤ ਦੀ ਸੁੰਦਰਤਾ ਬਦਲੇ ਬਿਨਾਂ ਇਸ ਦਾ ਪੁਨਰਗਠਨ ਕੀਤਾ ਗਿਆ ਹੈ।
ਇਹ ਪੁਰਾਣੀ ਦਿੱਲੀ ਸਥਿਤ ਹਕੀਮ ਅਜ਼ਮਲ ਖ਼ਾਨ ਦੀ ਹਵੇਲੀ ਸ਼ਰੀਫ ਮੰਜਿਲ ਹੈ। ਇਸ ਵੇਲੇ ਖ਼ਾਨ ਦੀ ਨੌਜਵਾਨ ਪੀੜ੍ਹੀ ਇਸ ਜਾਇਦਾਦ ਦੀ ਦੇਖਭਾਲ ਕਰ ਰਹੀ ਹੈ। ਇਹ ਉਹ ਸਥਾਨ ਹੈ ਜਿੱਥੇ ਗਾਂਧੀ ਨੇ ਹਕੀਮ ਅਜ਼ਮਲ ਖ਼ਾਨ ਨਾਲ ਗੱਲਬਾਤ ਕੀਤੀ ਸੀ। ਇਹ ਤਸਵੀਰਾਂ ਮੁਹੰਮਦ ਅਬਦੁੱਲ ਮਜ਼ੀਦ ਖ਼ਾਨ ਅਤੇ ਉਨ੍ਹਾਂ ਦੇ ਦੋਵੇਂ ਪੁੱਤਰਾਂ ਮੁਹੰਮਦ ਅਹਿਮਦ ਅਤੇ ਮੁਹੰਮਦ ਜ਼ਫ਼ਰ ਖ਼ਾਨ ਦੀਆਂ ਹਨ।
ਇਹ ਤਸਵੀਰ ਹਕੀਮ ਅਜ਼ਮਲ ਖ਼ਾਨ ਦੀ ਹੈ। ਉਹ 1868 ਵਿਚ ਪੈਦਾ ਹੋਏ ਸੀ ਅਤੇ ਸਾਲ 1927 ਵਿਚ ਉਨ੍ਹਾਂ ਦੀ ਮੌਤ ਹੋਈ ਸੀ। ਭਾਰਤ ਵਾਪਸ ਆਉਣ 'ਤੇ, ਜਦੋਂ ਗਾਂਧੀ ਜੀ ਪਹਿਲੀ ਵਾਰ ਦਿੱਲੀ ਗਏ ਤਾਂ ਉਨ੍ਹਾਂ ਨੂੰ ਹਕੀਮ ਅਜ਼ਮਲ ਖ਼ਾਨ ਨੂੰ ਮਿਲਣ ਦੀ ਸਲਾਹ ਦਿੱਤੀ ਗਈ। ਉਨ੍ਹਾਂ ਦਿਨਾਂ ਦੌਰਾਨ, ਖ਼ਾਨ ਦਿੱਲੀ ਦੀ ਇੱਕ ਬਹੁਤ ਹੀ ਸਤਿਕਾਰਯੋਗ ਸ਼ਖ਼ਸੀਅਤ ਸੀ। ਉਨ੍ਹਾਂ ਦੇ ਸ਼ਹਿਰ 'ਚ ਬਹੁਤ ਸਾਰੇ ਦੋਸਤ ਅਤੇ ਸੰਪਰਕ ਸਨ।
ਗਾਂਧੀ ਜੀ ਅਤੇ ਹਕੀਮ ਜੀ ਦੇ ਵਿਚਕਾਰ ਸਬੰਧ ਹੋਰ ਮਜ਼ਬੂਤ ਹੁੰਦੇ ਗਏ। ਗਾਂਧੀ ਜੀ ਹਕੀਮ ਅਜ਼ਮਲ ਖ਼ਾਨ ਨੂੰ ਹਕੀਮ ਜੀ ਕਹਿ ਕੇ ਸੰਬੋਧਿਤ ਕਰਦੇ ਸਨ ਅਤੇ ਉਨ੍ਹਾਂ ਨੂੰ ਆਪਣਾ ਭਰਾ ਮੰਨਦੇ ਸਨ। ਗਾਂਧੀ ਜੀ ਨੇ ਆਪਣੀਆਂ ਕਿਤਾਬਾਂ ਵਿਚ ਹਕੀਮ ਜੀ ਪ੍ਰਤੀ ਉਨ੍ਹਾਂ ਦੇ ਸਤਿਕਾਰ ਬਾਰੇ ਵੀ ਦੱਸਿਆ। ਗਾਂਧੀ ਜੀ ਅਕਸਰ ਹਕੀਮ ਅਜ਼ਮਲ ਖ਼ਾਨ ਤੋਂ ਵੱਖ ਵੱਖ ਮਾਮਲਿਆਂ ਵਿਚ ਸਲਾਹ ਲੈਂਦੇ ਸਨ। ਉਨ੍ਹਾਂ ਦਾ ਗਾਂਧੀ ਜੀ ਨਾਲ ਵਿਸ਼ੇਸ਼ ਸੰਬੰਧ ਸੀ।
ਹਕੀਮ ਸਾਹਿਬ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ, ਇਹ ਸ਼ਰੀਫ ਮੰਜਿਲ ਸੁਤੰਤਰ ਲਹਿਰ ਦਾ ਮੁੱਖ ਦਫਤਰ ਬਣ ਗਈ। ਹਕੀਮ ਸਾਹਿਬ ਦੇ ਅੰਗਰੇਜ਼ਾਂ ਨਾਲ ਚੰਗੇ ਸੰਬੰਧ ਸਨ। ਉਹ ਲਾਰਡ ਹਾਰਡਿੰਗ ਦੇ ਦੋਸਤ ਸੀ ਅਤੇ ਆਪਜੀ ਦੀ ਪਤਨੀ ਦੇ ਡਾਕਟਰ ਵੀ ਸੀ। ਹਕੀਮ ਸਾਹਿਬ ਦੇ ਕਹਿਣ ‘ਤੇ ਲਾਰਡ ਹਾਰਡਿੰਗ ਨੇ ਟਿੱਬੀਆ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ। ਬਾਅਦ ਵਿਚ ਸਾਲ 1916 ਵਿਚ, ਗਾਂਧੀ ਜੀ ਨੇ ਟਿੱਬੀਆ ਕਾਲਜ ਦਾ ਉਦਘਾਟਨ ਕੀਤਾ।
ਸ਼ਰੀਫ ਮੰਜ਼ਿਲ ਦੇ ਬਾਕਾਇਦਾ ਯਾਤਰੀ ਜਵਾਹਰ ਲਾਲ ਨਹਿਰੂ, ਉਨ੍ਹਾਂ ਦੇ ਪਿਤਾ ਮੋਤੀ ਲਾਲ ਨਹਿਰੂ, ਸ੍ਰੀ ਆਰ ਦਾਸ, ਡਾ. ਅੰਸਾਰੀ, ਆਸਿਫ ਅਲੀ, ਮੌਲਾਨਾ ਆਜ਼ਾਦ ਅਤੇ ਗਾਂਧੀ ਜੀ ਸਨ। ਮੌਲਾਨਾ ਆਜ਼ਾਦ ਕਰੀਬ 6 ਮਹੀਨੇ ਹਕੀਮ ਸਹਿਬ ਨਾਲ ਉਨ੍ਹਾਂ ਦੇ ਘਰ ਰਹੇ। ਉਸ ਘਰ ਵਿੱਚ ਹਕੀਮ ਦੇ ਭਤੀਜੇ ਦਾ ਇੱਕ ਕਮਰਾ ਹੈ ਜਿੱਥੇ ਮੌਲਾਨਾ ਆਜ਼ਾਦ ਠਹਿਰੇ ਸਨ। ਗਾਂਧੀ ਜੀ ਪਹਿਲੀ ਵਾਰ ਸ਼ਰੀਫ਼ ਮੰਜਿਲ ਵਿਚ ਮੌਲਾਨਾ ਆਜ਼ਾਦ ਨੂੰ ਮਿਲੇ ਸਨ ਕਿਉਂਕਿ ਹਕੀਮ ਸਹਿਬ ਉਨ੍ਹਾਂ ਦੇ ਆਪਸੀ ਮਿੱਤਰ ਸਨ।