ਨਵੀਂ ਦਿੱਲੀ:ਚੋਣ ਕਮਿਸ਼ਨ ਵੱਲੋਂ ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਚੋਣ ਤਾਰੀਖ਼ਾਂ ਦਾ ਐਲਾਨ ਕੀਤਾ ਜਾਵੇਗਾ ਇਸ ਦੇ ਲਈ ਦੁਪਹਿਰ 12 ਵਜੇ ਪ੍ਰੈਸ ਵਾਰਤਾ ਸੱਦੀ ਗਈ ਹੈ। ਉਥੇ ਹੀ ਇਸ ਵਾਰਤਾ ਵਿੱਚ ਤੀਜੇ ਸੂਬੇ ਝਾਰਖੰਡ ਦੀਆਂ ਚੋਣਾਂ ਦਾ ਐਲਾਨ ਇਨ੍ਹਾਂ ਨਾਲ ਨਹੀਂ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਮਹਾਰਾਸ਼ਟਰ ਤੇ ਹਰਿਆਣਾ ਵਿੱਚ ਵੋਟਾਂ 27 ਅਕਤੂਬਰ ਨੂੰ ਹੋ ਸਕਦੀਆਂ ਹਨ। ਦੱਸਣਯੋਗ ਹੈ ਕਿ ਜਦੋਂ ਤਾਰੀਖਾਂ ਦਾ ਐਲਾਨ ਹੋ ਜਾਵੇਗਾ, ਇਨ੍ਹਾਂ ਸੂਬਿਆਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਵੇਗੀ।