ਪੰਜਾਬ

punjab

ETV Bharat / bharat

ਮਹਾਰਾਸ਼ਰ ਸਰਕਾਰ ਨੇ ਕੋਰੇਗਾਓਂ ਭੀਮਾ ਮਾਮਲੇ 'ਤੇ ਰੱਖੀ ਸਮੀਖਿਆ ਬੈਠਕ - ਐਨ.ਸੀ.ਪੀ. ਮੁਖੀ ਸ਼ਰਦ ਪਵਾਰ

1 ਜਨਵਰੀ, 2018 ਨੂੰ ਪੁਣੇ ਦੇ ਕੋਰੇਗਾਓਂ ਭੀਮਾ ਵਿਖੇ ਹੋਈ ਹਿੰਸਾ ਦੇ ਕੇਸ ਦੀ ਸਮੀਖਿਆ ਕਰਨ ਲਈ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਮੁੰਬਈ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਫ਼ੋਟੋ
ਫ਼ੋਟੋ

By

Published : Jan 23, 2020, 1:42 PM IST

ਮੁੰਬਈ- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ 1 ਜਨਵਰੀ, 2018 ਨੂੰ ਪੁਣੇ ਦੇ ਕੋਰੇਗਾਓਂ ਭੀਮਾ ਵਿਖੇ ਹੋਈ ਹਿੰਸਾ ਦੇ ਕੇਸ ਦੀ ਸਮੀਖਿਆ ਕਰਨ ਲਈ ਵੀਰਵਾਰ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਮੀਟਿੰਗ ਮੁੰਬਈ ਦੇ ਰਾਜ ਸਕੱਤਰੇਤ ਵਿਖੇ ਚੱਲ ਰਹੀ ਹੈ।

ਐਨ.ਸੀ.ਪੀ. ਦੇ ਮੁਖੀ ਸ਼ਰਦ ਪਵਾਰ ਨੇ ਪਿਛਲੇ ਮਹੀਨੇ ਮੰਗ ਕੀਤੀ ਸੀ ਕਿ ਕੋਰੇਗਾਓਂ ਭੀਮ ਮਾਮਲੇ ਵਿੱਚ ਪੁਣੇ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਜਾਂਚ ਲਈ ਇੱਕ ਸੇਵਾ ਮੁਕਤ ਜੱਜ ਦੇ ਅਧੀਨ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕਾਇਮ ਕੀਤੀ ਜਾਵੇ। ਗ੍ਰਹਿ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਐਨਸੀਪੀ ਨੇਤਾ ਦੇਸ਼ਮੁਖ ਨੇ ਜਨਵਰੀ 2020 ਦੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਇਸ ਕੇਸ ਬਾਰੇ ਸਥਿਤੀ ਰਿਪੋਰਟ ਮੰਗਣਗੇ ਅਤੇ ਫਿਰ ਫੈਸਲਾ ਲੈਣਗੇ।

ਪੁਣੇ ਪੁਲਿਸ ਨੇ 31 ਦਸੰਬਰ, 2017 ਨੂੰ ਐਲਗਰ ਪਰਿਸ਼ਦ ਦੇ ਇਕੱਠ ਵਿਚਾਲੇ ਕਥਿਤ ਸੰਬੰਧਾਂ ਦੀ ਪੜਤਾਲ ਕਰਨ ਲਈ “ਸ਼ਹਿਰੀ ਨਕਸਲ” ਸ਼ਬਦ ਦੀ ਵਰਤੋਂ ਕੀਤੀ ਸੀ ਅਤੇ ਅਗਲੇ ਦਿਨ ਹੀ ਪੁਣੇ ਜ਼ਿਲੇ ਦੇ ਕੋਰੇਗਾਓਂ ਭੀਮ ਦੇ ਲਾਗੇ ਜਾਤੀ ਸੰਘਰਸ਼ ਹੋਇਆ।

ਪੁਣੇ ਸ਼ਹਿਰ ਦੀ ਪੁਲਿਸ ਨੇ ਕੁੱਝ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਸੀ, ਉਨ੍ਹਾਂ ਦੇ ਪੇਂਡੂ ਹਮਰੁਤਬਾ ਨੇ ਹਿੰਸਾ ਭੜਕਾਉਣ ਦੇ ਦੋਸ਼ ਹੇਠ ਹਿੰਦੂਤਵੀ ਨੇਤਾ ਮਿਲਿੰਦ ਏਕਬੋਟੇ ਅਤੇ ਸੰਭਾਜੀ ਭੀਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਏਕਬੋਟੇ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ, ਜਦ ਕਿ ਭਿੜੇ ਨੂੰ ਕਦੇ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।

ਪੁਣੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਸ ਸੰਮੇਲਨ ਨੂੰ ਮਾਓਵਾਦੀਆਂ ਨੇ ਹਮਾਇਤ ਦਿੱਤੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਪਰਿਸ਼ਦ ਨੇ 1 ਜਨਵਰੀ, 2018 ਨੂੰ ਕੋਰੇਗਾਓਂ ਭੀਮਾ ਯੁੱਧ ਯਾਦਗਾਰ ਨੇੜੇ ਹਿੰਸਾ ਭੜਕਾਈ ਸੀ।


ਇਹ ਵੀ ਪੜ੍ਹੋ: ਆਰਟੀਕਲ 370 'ਤੇ ਸੁਪਰੀਮ ਕੋਰਟ ਵਿੱਚ ਅੱਜ ਵੀ ਸੁਣਵਾਈ ਜਾਰੀ

ABOUT THE AUTHOR

...view details