ਮੁੰਬਈ: ਉਧਵ ਠਾਕਰੇ ਦੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਸ਼ਿਵ ਸੈਨਾ-ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ)-ਕਾਂਗਰਸ ਗੱਠਜੋੜ ਨੇ ਸੱਤਾ-ਵੰਡ ਦੇ ਵੇਰਵਿਆਂ ਨੂੰ ਅੰਤਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਮਹਾਰਾਸ਼ਟਰ ਵਿੱਚ ਐਨਸੀਪੀ ਤੋਂ ਉਪ ਮੁੱਖ ਮੰਤਰੀ ਹੋਵੇਗਾ ਅਤੇ ਸਪੀਕਰ ਦਾ ਅਹੁਦਾ ਕਾਂਗਰਸ ਕੋਲ ਜਾਵੇਗਾ।
ਐਨ ਸੀ ਪੀ ਦੇ ਨੇਤਾ ਪ੍ਰਫੁੱਲ ਪਟੇਲ ਨੇ ਬੁੱਧਵਾਰ ਸ਼ਾਮ ਮਹਾ ਵਿਕਾਸ ਅਗਾੜੀ ਵਜੋਂ ਜਾਣੇ ਜਾਂਦੇ ਗੱਠਜੋੜ ਦੀ 6 ਘੰਟੇ ਚੱਲੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਤਿੰਨੋਂ ਧਿਰਾਂ ਸਪੀਕਰ ‘ਤੇ ਸਹਿਮਤ ਹੋ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਮਹਾਰਾਸ਼ਟਰ ਵਿਚ ਸਿਰਫ ਇਕੋ ਉਪ ਮੁੱਖ ਮੰਤਰੀ ਹੋਣਗੇ। ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਉਧਵ ਠਾਕਰੇ ਦੀ ਸਰਕਾਰ 'ਚ ਦੋ ਡਿਪਟੀ ਸੀ.ਐਮ ਹੋਣਗੇ, ਇਕ ਐਨ ਸੀ ਪੀ ਅਤੇ ਇੱਕ ਕਾਂਗਰਸ ਤੋਂ। ਪਟੇਲ ਨੇ ਦੱਸਿਆ ਕਿ ਤਿੰਨੋਂ ਪਾਰਟੀਆਂ ਦੇ ਵਿਧਾਇਕ ਸੰਹੁ ਚੁੱਕਣਗੇ।