ਮੁੰਬਈ: ਅਦਾਕਾਰਾ ਕੰਗਨਾ ਰਣੌਤ ਨਾਲ ਚੱਲ ਰਹੇ ਵਿਵਾਦਾਂ ਵਿਚਾਲੇ ਅੱਜ ਮੁੱਖ ਮੰਤਰੀ ਉਧਵ ਠਾਕਰੇ ਨੇ ਮਹਾਰਾਸ਼ਟਰ ਦੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਧਿਆਨ ਕੋਰੋਨਾ 'ਤੇ ਹੈ। ਉਧਵ ਠਾਕਰੇ ਨੇ ਇਹ ਵੀ ਕਿਹਾ, "ਮਹਾਰਾਸ਼ਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਹੀ ਸਮੇਂ ਆਉਣ 'ਤੇ ਹੀ ਮੈਂ ਕੁਝ ਕਹਾਂਗਾ। ਉਧਵ ਨੇ ਇਹ ਵੀ ਕਿਹਾ ਕਿ ਮੇਰੀ ਖੋਮੋਸ਼ੀ ਨੂੰ ਮੇਰੀ ਕਮਜ਼ੋਰੀ ਨਾ ਸਮਝੋ।"
ਉਧਵ ਠਾਕਰੇ ਨੇ ਕੋਰੋਨਾ ਦੀ ਨਾਜ਼ੁਕ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ 15 ਸਤੰਬਰ ਤੋਂ ਅਸੀਂ ਸਿਹਤ ਜਾਂਚ ਮਿਸ਼ਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਮੈਡੀਕਲ ਟੀਮਾਂ ਹਰ ਘਰ ਜਾ ਕੇ ਸਿਹਤ ਬਾਰੇ ਜਾਣਕਾਰੀ ਲੈਣਗੀਆਂ।
ਠਾਕਰੇ ਨੇ ਕਿਹਾ ਕਿ ਕੁਝ ਲੋਕ ਸੋਚ ਸਕਦੇ ਹਨ ਕਿ ਕੋਰੋਨਾ ਖ਼ਤਮ ਹੋ ਗਿਆ ਹੈ ਅਤੇ ਉਨ੍ਹਾਂ ਨੇ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦ ਕਿ ਮੈਂ ਮਹਾਰਾਸ਼ਟਰ ਨੂੰ ਬਦਨਾਮ ਕਰਨ ਦੀ ਰਾਜਨੀਤੀ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ। ਸਹੀ ਸਮੇਂ 'ਤੇ, ਮੈਂ ਇਸ ਬਾਰੇ ਗੱਲ ਕਰਾਂਗਾ, ਇਸ ਦੇ ਲਈ ਮੈਨੂੰ ਕੁਝ ਸਮੇਂ ਲਈ ਮੁੱਖ ਮੰਤਰੀ ਦੇ ਪ੍ਰੋਟੋਕੋਲ ਨੂੰ ਵੱਖ ਰੱਖਣਾ ਹੋਵੇਗਾ। ਫਿਲਹਾਲ ਮੇਰਾ ਧਿਆਨ ਕੋਰੋਨਾ 'ਤੇ ਹੈ।
ਮਹਾਰਾਸ਼ਟਰ ਦੇ ਸੀਐਮ ਉਧਵ ਠਾਕਰੇ ਨੇ ਕਿਹਾ ਕਿ ਅਸੀਂ ਉਮੀਦ ਕਰ ਰਹੇ ਹਾਂ ਅਤੇ ਪ੍ਰਾਰਥਨਾ ਕਰ ਰਹੇ ਹਾਂ ਕਿ ਇਹ ਟੀਕਾ ਦਸੰਬਰ, ਜਨਵਰੀ ਤੱਕ ਉਪਲਬਧ ਹੋ ਜਾਵੇ। ਅਸੀਂ 15 ਸਤੰਬਰ ਤੋਂ ਰਾਜ ਦੇ ਹਰ ਘਰ ਵਿੱਚ ਸਿਹਤ ਜਾਂਚ ਸ਼ੁਰੂ ਕਰਾਂਗੇ। ਟੀਮਾਂ ਸਿਹਤ ਬਾਰੇ ਪੁੱਛਗਿੱਛ ਕਰਨ ਲਈ ਹਰ ਘਰ ਦਾ ਦੌਰਾ ਕਰਨਗੀਆਂ। ਅਸੀਂ ਆਕਸੀਜਨ ਦੀ ਘਾਟ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਉਧਵ ਠਾਕਰੇ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਬਹੁਤ ਸਾਰੇ ਤੂਫਾਨ ਆਏ ਹਨ, ਇਸ ਵਿੱਚ ਰਾਜਨੀਤਿਕ ਹਿੰਸਾ ਵੀ ਸ਼ਾਮਲ ਹੈ। ਪਰ ਮੈਂ ਰਾਜਨੀਤਿਕ ਤੂਫਾਨਾਂ ਨੂੰ ਸੰਭਾਲਣ ਦੇ ਯੋਗ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ 29.5 ਲੱਖ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਹਨ। ਅਸੀਂ ਇਸ ਸਾਲ ਰਿਕਾਰਡ ਕਪਾਹ ਦੀ ਖਰੀਦ ਕੀਤੀ ਹੈ। ਅਸੀਂ ਰਾਜ ਭਰ ਵਿੱਚ 3.60 ਲੱਖ ਬਿਸਤਰੇ ਵਧਾਏ ਹਨ।