ਨਵੀਂ ਦਿੱਲੀ: ਸੰਵਿਧਾਨ ਸਿਰਜਣਹਾਰ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ 64ਵੇਂ ਮਹਾਂਪਰਿਨਿਰਵਾਣ ਦਿਵਸ 'ਤੇ ਪੂਰਾ ਰਾਸ਼ਟਰ ਯਾਦ ਕਰ ਰਿਹਾ ਹੈ। ਡਾ. ਭੀਮ ਰਾਓ ਅੰਬੇਡਕਰ ਦੀ 6 ਦਸੰਬਰ 1956 ਨੂੰ ਮੌਤ ਹੋਈ ਸੀ। ਅੰਬੇਡਕਰ ਦੀ ਬਰਸੀ ਨੂੰ ਮਹਾਂਪਰਿਨਿਰਵਾਣ ਦਿਵਸ ਮੰਨਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਕੀਤਾ ਯਾਦ
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਮਹਾਂਪਰਿਨਿਰਵਾਣ ਦਿਵਸ ਮੌਕੇ ਡਾ. ਬਾਬਾ ਸਾਹਿਬ ਅੰਬੇਡਕਰ ਨੂੰ ਯਾਦ ਕਰਦੇ ਹੋਏ ਲਿਖਿਆ,‘ਉਨ੍ਹਾਂ ਦੇ ਵਿਚਾਰ ਅਤੇ ਆਦਰਸ਼ ਲੱਖਾਂ ਲੋਕਾਂ ਨੂੰ ਤਾਕਤ ਦਿੰਦੇ ਰਹਿੰਦੇ ਹਨ। ਅਸੀਂ ਰਾਸ਼ਟਰ ਲਈ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ।'
ਸ਼ਾਹ ਨੇ ਦਿੱਤੀ ਸ਼ਰਧਾਂਜਲੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਂਪਰਿਨਿਰਵਾਣ ਦਿਵਸ 'ਤੇ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਨਕਸ਼ੇ ਕਦਮਾਂ ‘ਤੇ ਚਲਦੇ ਹੋਏ, ਮੋਦੀ ਸਰਕਾਰ ਉਸ ਵਰਗ ਦੀ ਭਲਾਈ ਲਈ ਸਮਰਪਣ ਨਾਲ ਕੰਮ ਕਰ ਰਹੀ ਹੈ, ਜੋ ਦਹਾਕਿਆਂ ਤੋਂ ਵਾਂਝਾ ਰਿਹਾ। ਇਸ ਦੇ ਨਾਲ ਹੀ ਮੁੰਬਈ ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਸ਼ਰਧਾਂਜਲੀ ਦੇਣ ਲਈ ਦਾਦਰ ਦੀ ਚੈਤੀਭੂਮੀ ਵਿੱਚ ਲੋਕ ਇਕੱਠੇ ਹੋਏ।