ਮੁੰਬਈ: ਆਲੇ-ਦੁਆਲੇ ਦੇ ਇਲਾਕੇ 'ਚ ਭਾਰੀ ਮੀਂਹ ਪੈਣ ਕਾਰਨ ਸ਼ਹਿਰ ਵਿੱਚ ਹਰ ਜਗ੍ਹਾ ਪਾਣੀ ਭਰ ਗਿਆ ਹੈ। ਮੁੰਬਈ ਦੇ ਨੇੜੇ ਬਦਲਾਪੁਰ 'ਚ ਮਹਾਲਕਸ਼ਮੀ ਐਕਸਪ੍ਰੈਸ ਪਾਣੀ 'ਚ ਫਸ ਗਈ ਹੈ ਜਿਸ ਵਿੱਚ ਲਗਭਗ 700 ਯਾਤਰੀ ਸਵਾਰ ਹਨ ਜੋ ਪਿਛਲੇ ਅੱਠ ਘੰਟਿਆਂ ਤੋਂ ਫਸੇ ਹੋਏ ਸਨ ਸਾਰੇ ਯਾਤਰੀ ਸੁਰੱਖਿਅਤ ਕੱਢ ਲਏ ਹਨ।
ਲੋਕਾਂ ਦੀ ਮਦਦ ਦੇ ਲਈ NDRF, ਸਥਾਨਕ ਪੁਲਿਸ ਅਤੇ RPF ਦੇ ਜਵਾਨ ਪਹੁੰਚ ਗਏ ਹਨ ਅਤੇ ਬਚਾਅ ਕਾਰਜ ਜਾਰੀ ਹੈ। NDRF ਦੀ ਟੀਮ ਨੇ ਮਹਿਲਾਵਾਂ ਅਤੇ ਬੱਚਿਆਂ ਸਣੇ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਹੈ।
ਇਸ 'ਚ ਇੰਡੀਅਨ ਨੇਵੀ ਨੂੰ ਲਿਆਂਦਾ ਗਿਆ ਹੈ ਤਾਂ ਕਿ ਰੇਲ 'ਚ ਫਸੇ ਲੋਕਾਂ ਨੂੰ ਏਅਰਲਿਫਟ ਕੀਤਾ ਜਾ ਸਕੇ ਉਥੇ ਹੀ NDRF, RPF ਅਤੇ ਨਗਰ ਪੁਲਿਸ ਮੌਕੇ 'ਤੇ ਪਹੁੰਚ ਕੇ ਰੇਲ 'ਚ ਫਸੇ ਯਾਤਰੀਆਂ ਨੂੰ ਬਿਸਕੁਟ, ਪਾਣੀ ਅਜਿਹੀ ਸਮੱਗਰੀ ਮੁਹੱਈਆਂ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ:ਕਾਰਗਿਲ ਵਿਜੈ ਦਿਵਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ
ਉਥੇ ਹੀ ਕੇਂਦਰ ਰੇਲਵੇ ਦੇ CPRO ਨੇ ਮਹਾਲਕਸ਼ਮੀ ਐਕਸਪ੍ਰੈਸ ਦੇ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਅਸੀ ਮਹਾਲਕਸ਼ਮੀ ਐਕਸਪ੍ਰੈਸ ਦੇ ਯਾਤਰੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਰੇਲ ਨਾ ਉਤਰਣ। ਉਹਨਾਂ ਨੇ ਦੱਸਿਆ ਰੇਲ ਸੁਰੱਖਿਅਤ ਹੈ ਰੇਲਵੇ ਸਟਾਫ, ਆਰਪੀਐਫ ਅਤੇ ਨਾਗਰਿਕ ਪੁਲਿਸ ਤੁਹਾਨੂੰ ਰੇਲ 'ਚ ਲੱਭ ਰਹੀ ਹੈ ਕਿਰਪਾ ਕਰਕੇ NDRF ਅਤੇ ਦੂਜੀਆਂ ਏਜੰਸੀਆਂ ਦੀ ਸਲਾਹ ਦਾ ਇਤਜ਼ਾਰ ਕਰੋ।
ਦੱਸ ਦੇਈਏ ਕਿ ਮੌਸਮ ਵਿਭਾਗ ਨੇ ਅੱਜ ਮੁੰਬਈ 'ਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ ਲੋਕਾਂ ਨੂੰ ਸਮੁੰਦਰ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਘਰਾਂ 'ਚ ਰਹਿਣ ਦੀ ਸਲਾਹ ਦਿੱਤੀ ਹੈ।