ਨਵੀਂ ਦਿੱਲੀ : ਮਦਰਾਸ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਆਪਣੇ ਨਵੇਂ ਫੈਸਲੇ ਦੌਰਾਨ ਇਸ ਐਪ ਉੱਤੇ ਲਗੇ ਬੈਨ ਨੂੰ ਹਟਾ ਦਿੱਤਾ ਹੈ। ਕੋਰਟ ਨੇ ਇਸ ਐਪ ਨੂੰ ਐਪ ਸਟੋਰ ਉੱਤੇ ਡਾਓਨਲੋਡ ਕੀਤੇ ਜਾਣ ਨੂੰ ਵੀ ਪ੍ਰਵਾਨਗੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਮਦਰਾਸ ਹਾਈ ਕੋਰਟ ਵਿੱਚ ਟਿੱਕ ਟਾੱਕ ਐਪ ਵਿਰੁੱਧ ਇੱਕ ਨਿੱਜੀ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਇਸ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਕੋਰਟ ਨੇ ਕਿਹਾ ਕਿ ਇਸ ਐਪ ਉੱਤੇ ਅਸ਼ਲੀਲ ਕੰਟੈਂਟ ਉਪਲੰਬਧ ਹੈ ਅਤੇ ਇਥੇ ਪੋਰਨੋਗ੍ਰਾਫੀ ਰਾਹੀਂ ਬੱਚਿਆਂ ਦੇ ਪੀੜਤ ਹੋਣ ਦਾ ਵੱਧ ਖ਼ਤਰਾ ਹੈ। ਇਸ ਤੋਂ ਬਾਅਦ ਮਦਰਾਸ ਹਾਈ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਇਸ ਐਪ ਨੂੰ ਪੋਰਨੋਗ੍ਰਾਫੀ ਅਤੇ ਅਸ਼ਲੀਲ ਸਮਾਗਰੀ ਨੂੰ ਹੁੰਗਾਰਾ ਦੇਣ ਦੀ ਗੱਲ ਕਹਿੰਦੇ ਹੋਏ ਬੈਨ ਕੀਤੇ ਜਾਣ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਇਸ ਨੂੰ ਐਪਲ ਅਤੇ ਗੂਗਲ ਨੂੰ ਭਾਰਤ ਵਿੱਚ ਆਪਣੇ ਪਲੇ ਸਟੋਰ ਤੋਂ ਹਟਾਏ ਜਾਣ ਲਈ ਕਿਹਾ, ਇਸ ਤੋਂ ਬਾਅਦ ਭਾਰਤੀ ਯੂਜ਼ਰਸ ਦੋਵੇਂ ਹੀ ਪਲੇ ਸਟੋਰ ਤੋਂ ਇਸ ਐਪ ਨੂੰ ਡਾਓਨਲੋਡ ਨਹੀਂ ਕਰ ਪਾ ਰਹੇ ਸਨ।
ਬਾਈਟਡਾਂਸ ਨੇ ਕੀਤਾ ਸੁਪਰੀਮ ਕੋਰਟ ਦਾ ਰੁੱਖ:
ਮਦਰਾਸ ਹਾਈ ਕੋਰਟ ਵੱਲੋਂ ਟਿੱਕ ਟਾੱਕ ਬੈਨ ਕੀਤੇ ਜਾਣ 'ਤੇ ਇਸ ਐਪ ਦੀ ਪੈਰੇਂਟ ਕੰਪਨੀ ਬਾਈਟਡਾਂਸ ਸੁਪਰੀਮ ਕਰੋਟ ਪੁੱਜੀ। ਕੰਪਨੀ ਨੇ ਸੁਪਰੀਮ ਕੋਰਟ ਵਿੱਚ ਇਸ ਐਪ ਉੱਤੇ ਬੈਨ ਹਟਾਏ ਜਾਣ ਦੀ ਅਪੀਲ ਕਰਦੇ ਹੋਏ ਅਤੇ ਇਸ ਨੂੰ ਡਾਓਨਲੋਡ ਲਈ ਮੁਹਇਆ ਕਰਵਾਉਂਣ ਦੀ ਪਟੀਸ਼ਨ ਦਾਖ਼ਲ ਕੀਤੀ। ਇਸ ਦੇ ਨਾਲ ਹੀ ਕੰਪਨੀ ਨੇ ਆਪਣੀ ਪਟੀਸ਼ਨ ਵਿੱਚ ਫੇਸਬੁੱਕ,ਇੰਸਟਾਗ੍ਰਾਮ ਅਤੇ ਟਵੀਟਰ ਤੋਂ ਤੁਲਨਾ ਕਰਦੇ ਹੋਏ 13 ਸੇਫ਼ਟੀ ਫੀਚਰਸ ਦੀ ਜਾਣਕਾਰੀ ਵੀ ਦਿੱਤੀ ਜਿਸ ਉੱਤ ਪੈਰੇਂਟਲ ਕੰਟਰੋਲ ਵੀ ਸ਼ਾਮਲ ਹੈ। ਕੰਪਨੀ ਨੇ ਸੁਪਰੀਮ ਕੋਰਟ ਵਿੱਚ ਦੱਸਿਆ ਕਿ ਇਸ ਫਾਈਲ 'ਚ ਅਸ਼ਲੀਲ ਕੰਟੈਂਟ ਦੀ ਮਾਤਰਾ ਬੇਹਦ ਘੱਟ ਹੈ ਅਤੇ ਬੈਨ ਲੱਗਣ ਕਾਰਨ ਭਾਰਤੀ ਨਾਗਰਿਕਾਂ ਦੀ ਵਿਚਾਰਾਂ ਨੂੰ ਰੱਖਣ ਦੀ ਆਜ਼ਾਦੀ ਦਾ ਅਧਿਕਾਰ ਪ੍ਰਭਾਵਤ ਹੋ ਸਕਦਾ ਹੈ।
ਟਿੱਕ ਟਾੱਕ ਐਪ :
ਇਹ ਇੱਕ ਸ਼ੇਅਰਿੰਗ ਐਪ ਹੈ, ਜਿਸ ਤੇ ਯੂਜ਼ਰਸ ਸਪੈਸ਼ਲ ਇਫੈਕਟ ਰਾਹੀਂ ਸ਼ਾਰਟ ਵੀਡੀਓ ਬਣਾ ਸਕਦੇ ਹਨ। ਇਹ ਐਪ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਪਾਪੁਲਰ ਐਪ ਹੈ। ਇਸ ਨੂੰ ਦੁਨੀਆ ਭਰ ਦੇ 1 ਬੀਲੀਅਨ ਅਤੇ ਭਾਰਤ ਵਿੱਚ 300 ਮਿਲਿਅਨ ਯੂਜ਼ਰਸ ਨੇ ਡਾਓਨਲੋਡ ਕੀਤਾ ਹੈ।