ਪੰਜਾਬ

punjab

ETV Bharat / bharat

ਮੱਧ ਪ੍ਰੇਦਸ਼ 'ਚ ਸਿੱਖ ਵਿਦਿਆਰਥੀ ਦੀ ਪ੍ਰੀਖਿਆ ਕੇਂਦਰ 'ਚ ਉਤਰਵਾਈ ਗਈ ਪੱਗ - mp dhar sikh student

ਮੱਧ ਪ੍ਰੇਦਸ਼ ਦੇ ਧਾਰ ਜ਼ਿਲ੍ਹੇ ਵਿੱਚ 12ਵੀਂ ਜਮਾਤ ਦੇ ਸਿੱਖ ਵਿਦਿਆਰਥੀ ਦੀ ਪੇਪਰ ਦੌਰਾਨ ਪੱਗ ਉਤਾਰਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਅਨੁਸਾਰ ਪ੍ਰੀਖਿਆ ਕੇਂਦਰ 'ਚ ਚੈਕਿੰਗ ਦੇ ਨਾਮ 'ਤੇ ਉਸ ਦੀ ਪੱਗ ਨੂੰ ਲਹਾਈ ਗਈ । ਇਸ ਮਾਮਲੇ ਵਿੱਚ ਜ਼ਿਲ੍ਹਾ ਸਿੱਖਿਆ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ।

madhya-pradesh-unveiled-a-21 th class student sikh-students-turban
ਮੱਧ ਪ੍ਰੇਦਸ਼ 'ਚ ਸਿੱਖ ਵਿਦਿਆਰਥੀ ਦੀ ਪ੍ਰਿਖਿਆ ਕੇਂਦਰ 'ਚ ਉਤਰਵਾਈ ਗਈ ਪੱਗ

By

Published : Mar 3, 2020, 7:47 PM IST

ਧਾਰ : ਮੱਧ ਪ੍ਰਦੇਸ਼ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ਧਨਮੋਦ ਦੇ ਵਿੱਚ 12ਵੀਂ ਜਮਾਤ ਦੀ ਬੋਰਡ ਪ੍ਰਿਖਿਆ ਦੌਰਾਨ ਸਿੱਖ ਵਿਦਿਆਰਥੀ ਨੂੰ ਚੈਕਿੰਗ ਦੌਰਾਨ ਪੱਗ ਲਹਾਉਣ ਲਈ ਮਜ਼ਬੂਰ ਕੀਤਾ ਗਿਆ ਹੈ । ਇਸ ਦੀ ਸ਼ਿਕਾਇਤ ਪੀੜਤ ਵਿਦਿਆਰਥੀ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਕੀਤੀ ਗਈ ਹੈ।

ਮੱਧ ਪ੍ਰੇਦਸ਼ 'ਚ ਸਿੱਖ ਵਿਦਿਆਰਥੀ ਦੀ ਪ੍ਰਿਖਿਆ ਕੇਂਦਰ 'ਚ ਉਤਰਵਾਈ ਗਈ ਪੱਗ

ਪੀੜਤ ਵਿਦਆਰਥੀ ਨੇ ਜ਼ਿਲ੍ਹਾ ਅਧਿਕਾਰੀਆਂ ਕੋਲ ਕੀਤੀ ਸ਼ਿਕਾਇਤ ਵਿੱਚ ਕਿਹਾ " ਮੈਂ ਧਨਮੋਦ ਦੇ ਹਾਇਰ ਸੈਕੰਡਰੀ ਸਕੂਲ ਵਿੱਚ ਆਪਣੇ 12ਵੀਂ ਜਮਾਤ ਦੇ ਇਮਤਿਹਾਨ ਦੇ ਰਿਹਾ ਹਾਂ ਅਤੇ ਪ੍ਰੀਖਿਆ ਹਾਲ ਵਿੱਚ ਦਾਖ਼ਲ ਹੋਣ ਲੱਗੇ ਮੈਨੂੰ ਮੇਰੀ ਪੱਗ ਉਤਾਰਨ ਲਈ ਕਿਹਾ ਗਿਆ। ਮੈਂ ਇਸ ਗੱਲ ਦਾ ਵਿਰੋਧ ਕੀਤਾ ਅਤੇ ਕੇਂਦਰ ਦੇ ਮੁੱਖੀ ਕੋਲ ਇਸ ਦੀ ਸ਼ਿਕਾਇਤ ਵੀ ਕੀਤੀ ਪਰ ਮੈਨੂੰ ਕਿਹਾ ਗਿਆ ਕਿ ਇਹ ਮੱਧ ਪ੍ਰਦੇਸ਼ ਸਿੱਖਿਆ ਬੋਰਡ ਦੀ ਨਿਧਾਰਤ ਇਮਤਿਹਾਨ ਪ੍ਰਕਿਰਿਆ ਦਾ ਹਿੱਸਾ ਹੈ।

ਇਸ ਮਾਮਲੇ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਧਾਰ ਨੇ ਖ਼ਬਰ ਏਜੰਸੀਆਂ ਨੂੰ ਕਿਹਾ ਕਿ "ਪ੍ਰੀਖਿਆ ਦੌਰਾਨ ਸਖ਼ਤ ਚੈਕਿੰਗ ਦੇ ਹੁਕਮ ਹਨ। ਜੇ ਇਸ ਤਰ੍ਹਾਂ ਕਰਕੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ, ਤਾਂ ਇਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।"

ABOUT THE AUTHOR

...view details