ਪੰਜਾਬ

punjab

ETV Bharat / bharat

ਮੱਧ ਪ੍ਰਦੇਸ਼: ਮਜਦੂਰਾਂ ਨੂੰ ਲਿਜਾ ਰਿਹਾ ਟਰੱਕ ਪਲਟਿਆ, 5 ਦੀ ਮੌਤ 13 ਗੰਭੀਰ ਜ਼ਖਮੀ

ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਦੇ ਪੱਥਾ ਪਿੰਡ ਨੇੜੇ ਭਿਆਨਕ ਹਾਦਸਾ ਵਾਪਰਿਆ ਹੈ। ਇੱਕ ਟਰੱਕ ਦੇ ਪਲਟਣ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ ਤੇ 13 ਗੰਭੀਰ ਜ਼ਖਮੀ ਹੋਏ ਹਨ।

ਫੋਟੋ
ਫੋਟੋ

By

Published : May 10, 2020, 9:26 AM IST

Updated : May 10, 2020, 11:15 AM IST

ਭੋਪਾਲ: ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਦੇ ਪੱਥਾ ਪਿੰਡ ਨੇੜੇ ਇੱਕ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਹਾਦਸੇ 'ਚ 5 ਮਜ਼ਦੂਰਾਂ ਦੀ ਮੌਤ ਹੋ ਗਈ ਤੇ 13 ਗੰਭੀਰ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ ਇਹ ਮਜ਼ਦੂਰ ਤੇਲੰਗਾਨਾ ਦੇ ਹੈਦਰਾਬਾਦ ਸ਼ਹਿਰ ਤੋਂ ਉੱਤਰ ਪ੍ਰਦੇਸ਼ ਜਾ ਰਹੇ ਸਨ। ਹਾਦਸਾਗ੍ਰਸਤ ਹੋਏ ਟਰੱਕ 'ਚ ਅੰਬ ਵੀ ਲੱਦੇ ਹੋਏ ਸਨ। ਟਰੱਕ ਵਿੱਚ 20 ਦੇ ਕਰੀਬ ਮਜ਼ਦੂਰ ਸਨ, ਜਿਨ੍ਹਾਂ ਵਿਚੋਂ 11 ਝਾਂਸੀ ਅਤੇ 9 ਏਟਾ ਜ਼ਿਲ੍ਹੇ ਨਾਲ ਸਬੰਧਤ ਹਨ। ਇਸ ਦੌਰਾਨ ਟਰੱਕ ਅਚਾਨਕ ਨਰਸਿੰਘਪੁਰ ਜ਼ਿਲ੍ਹੇ ਦੇ ਪੱਥਾ ਪਿੰਡ ਨੇੜੇ ਪਲਟ ਗਿਆ। ਇਸ ਹਾਦਸੇ 'ਚ 5 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 13 ਗੰਭੀਰ ਜ਼ਖਮੀ ਹੋ ਗਏ।

ਹਾਦਸੇ ਦੀ ਜਾਣਕਾਰੀ ਮਿਲਦੇ ਹੀ ਘਟਨਾ ਬਾਰੇ ਪਤਾ ਲੱਗਣ ‘ਤੇ ਕੁਲੈਕਟਰ ਦੀਪਕ ਸਕਸੈਨਾ ਅਤੇ ਐਸ.ਪੀ. ਗੁਰਕਰਨ ਸਿੰਘ ਵਧੀਕ ਕੁਲੈਕਟਰ ਮਨੋਜ ਠਾਕੁਰ, ਵਧੀਕ ਐਸ.ਪੀ.ਮੌਕੇ 'ਤੇ ਪੁਜੇ। ਪੁਲਿਸ ਮੁਲਾਜ਼ਮਾਂ ਵੱਲੋਂ ਬਾਕੀ ਦੇ ਲੋਕਾਂ ਨੂੰ ਬਚਾਇਆ ਗਿਆ ਤੇ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਚੋਂ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ ਹੈ।

Last Updated : May 10, 2020, 11:15 AM IST

ABOUT THE AUTHOR

...view details