ਪੰਜਾਬ

punjab

ETV Bharat / bharat

ਅੱਜ ਤੋਂ ਮਹਿੰਗਾ ਹੋਇਆ ਰਸੋਈ ਵਿੱਚ ਖਾਣਾ ਬਣਾਉਣਾ, ਸਿਲੰਡਰ ਦੀਆਂ ਕੀਮਤਾਂ 'ਚ ਹੋਇਆ ਵਾਧਾ - LPG

1 ਜੂਨ ਤੋਂ ਲੋਕਾਂ ਲਈ ਰਸੋਈ ਵਿੱਚ ਖਾਣਾ ਪਕਾਉਣਾ ਹੋਰ ਵੀ ਮਹਿੰਗਾ ਹੋ ਗਿਆ ਹੈ। ਤੇਲ ਕੰਪਨੀਆਂ ਨੇ ਚੋਣਾਂ ਖ਼ਤਮ ਹੋਣ ਤੋਂ ਬਾਅਦ ਸਬਸਿਡੀ ਅਤੇ ਬਿਨਾਂ-ਸਬਸਿਡੀ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੇ ਮੁੱਲ ਵਿੱਚ ਵਾਧਾ ਕੀਤਾ ਹੈ।

ਸਿਲੰਡਰ ਦੀਆਂ ਕੀਮਤਾਂ 'ਚ ਹੋਇਆ ਵਾਧਾ

By

Published : Jun 1, 2019, 3:37 PM IST

ਚੰਡੀਗੜ੍ਹ: 1 ਜੂਨ ਤੋਂ ਲੋਕਾਂ ਲਈ ਰਸੋਈ ਵਿੱਚ ਖਾਣਾ ਪਕਾਉਣਾ ਹੋਰ ਵੀ ਮਹਿੰਗਾ ਹੋ ਗਿਆ ਹੈ। ਤੇਲ ਕੰਪਨੀਆਂ ਨੇ ਚੋਣਾਂ ਖ਼ਤਮ ਹੋਣ ਤੋਂ ਬਾਅਦ ਸਬਸਿਡੀ ਅਤੇ ਬਿਨਾਂ-ਸਬਸਿਡੀ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਤੇਲ ਕੰਪਨੀਆਂ ਨੇ ਰਸੋਈ ਗੈਸ ਸਿਲੰਡਰ ਦੇ ਮੁੱਲ ਵਿੱਚ ਵਾਧਾ ਕੀਤਾ ਹੈ।

ਇੰਨਾ ਮਹਿੰਗਾ ਹੋਇਆ ਸਿਲੰਡਰ
ਸਭ ਤੋਂ ਜ਼ਿਆਦਾ ਵਾਧਾ ਬਿਨਾਂ-ਸਬਸਿਡੀ ਵਾਲੇ ਸਿਲੰਡਰ ਦੀ ਕੀਮਤੀ ਵਿੱਚ ਹੋਇਆ ਹੈ। ਤੇਲ ਕੰਪਨੀਆਂ ਨੇ ਇਸ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕਰ ਦਿੱਤਾ ਹੈ। ਹੁਣ ਦਿੱਲੀ ਵਿੱਚ ਇਸ ਸਿਲੰਡਰ ਦੀ ਨਵੀਂ ਕੀਮਤ 737.50 ਰੁਪਏ, ਮੁੰਬਈ ਵਿੱਚ 709.50 ਰੁਪਏ, ਕੋਲਕਾਤਾ ਵਿੱਚ 763.50 ਰੁਪਏ ਅਤੇ ਚੇਨੱਈ ਵਿੱਚ 753 ਰੁਪਏ ਹੋ ਗਈ ਹੈ।
ਉਥੇ ਹੀ ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ ਵਿੱਚ 1.23 ਰੁਪਏ ਦਾ ਵਾਧਾ ਕੀਤਾ ਗਿਆ ਹੈ। ਸਬਸਿਡੀ ਵਾਲਾ ਸਿਲੰਡਰ ਦਿੱਲੀ ਵਿੱਚ 497.37 ਰੁਪਏ, ਕੋਲਕਾਤਾ ਵਿੱਚ 500.52 ਰੁਪਏ, ਮੁੰਬਈ ਵਿੱਚ 495.09 ਰੁਪਏ ਅਤੇ ਚੇਨੱਈ ਵਿੱਚ 485.25 ਰੁਪਏ ਵਿੱਚ ਮਿਲੇਗਾ।

ABOUT THE AUTHOR

...view details