ਪੰਜਾਬ

punjab

By

Published : Aug 12, 2019, 4:25 PM IST

ETV Bharat / bharat

ਛੇ ਦਹਾਕਿਆਂ ਬਾਅਦ ਭਗਵਾਨ ਕਸ਼ੁ ਨਾਰਾਇਣ ਨੇ ਖੀਰਗੰਗਾ 'ਚ ਕੀਤਾ ਸ਼ਾਹੀ ਇਸ਼ਨਾਨ

ਪਿਛਲੇ ਕਰੀਬ 3 ਹਫ਼ਤਿਆਂ ਤੋਂ ਰੂਪੀ ਘਾਟੀ ਤੋਂ ਹੁੰਦਿਆਂ ਹੋਇਆਂ ਮਣੀਕਰਨ ਘਾਟੀ ਵਿੱਚ ਜਗ੍ਹਾ-ਜਗ੍ਹਾ ਲੋਕਾਂ ਨੇ ਦੇਵਤਾ ਕਸ਼ੁ ਨਾਰਾਇਣ ਦਾ ਸ਼ਾਨਦਾਰ ਸਵਾਗਤ ਕੀਤਾ। ਭਗਵਾਨ ਕਸ਼ੁ ਨਰਾਇਣ ਆਪਣੇ ਗਾਜੇ-ਵਾਜਿਆਂ ਨਾਲ ਸ਼ਾਹੀ ਇਸ਼ਨਾਨ ਕਰਕੇ ਮਣੀਕਰਨ ਘਾਟੀ ਅਤੇ ਰੂਪੀ ਘਾਟੀ ਤੋਂ ਹੁੰਦੇ ਹੋਏ ਆਪਣੇ ਸਥਾਈ ਨਿਵਾਸ ਬਨਾਊਗੀ ਲਈ ਰਵਾਨਾ ਹੋ ਗਏ ਹਨ।

ਭਗਵਾਨ ਕਸ਼ੁ ਨਾਰਾਇਣ ਨੇ ਖੀਰਗੰਗਾ 'ਚ ਕੀਤਾ ਸ਼ਾਹੀ ਇਸ਼ਨਾਨ

ਕੁੱਲੂ: ਸੈਂਜ ਘਾਟੀ ਦੀ ਸ਼ੈਸ਼ਰ ਕੋਠੀ ਦੇ ਪੂਜਨੀਕ ਦੇਵਤਾ ਕਸ਼ੁ ਨਾਰਾਇਣ ਨੇ ਖੀਰਗੰਗਾ ਵਿੱਚ ਪ੍ਰਾਚੀਨ ਪਰੰਪਰਾਵਾਂ ਅਨੁਸਾਰ ਸ਼ਾਹੀ ਇਸ਼ਨਾਨ ਕੀਤਾ। ਇਸ ਦੌਰਾਨ ਸੈਂਜ ਘਾਟੀ ਦੇ 5 ਹਜ਼ਾਰ ਲੋਕਾਂ ਨੇ ਇਸ ਇਤਿਹਾਸਕ ਪਲ ਵਿੱਚ ਹਿੱਸਾ ਲਿਆ।

ਦੱਸ ਦਈਏ ਕਿ ਦੇਵਲੂਆਂ ਨੇ ਦੇਵਤਾ ਕਸ਼ੁ ਨਾਰਾਇਣ ਤੋਂ ਆਸ਼ੀਰਵਾਦ ਲਿਆ ਅਤੇ ਦੇਵਾਲੂਆਂ ਨੂੰ ਧਾਰਮਿਕ ਥਾਂ ਉੱਤੇ ਨਸ਼ੀਲਾ ਪਦਾਰਥ ਨਾ ਲਿਆਉਣ ਦੀ ਚਿਤਾਵਨੀ ਵੀ ਦਿੱਤੀ। ਭਗਵਾਨ ਕਸ਼ੁ ਨਾਰਾਇਣ ਸ਼ਰਧਾਲੂਆਂ ਅਤੇ ਗਾਜੇ-ਵਾਜਿਆਂ ਨਾਲ ਸ਼ਾਹੀ ਇਸ਼ਨਾਨ ਕਰਕੇ ਮਣੀਕਰਨ ਘਾਟੀ ਅਤੇ ਰੂਪੀ ਘਾਟੀ ਤੋਂ ਹੁੰਦੇ ਹੋਏ ਆਪਣੇ ਸਥਾਈ ਨਿਵਾਸ ਬਨਾਊਗੀ ਲਈ ਰਵਾਨਾ ਹੋ ਗਏ ਹਨ।

ਵੀਡੀਓ ਵੇਖਣ ਲਈ ਕਲਿੱਕ ਕਰੋ

ਅਠਾਰਹ ਕਰਡੂ ਦੇ ਕਾਰਦਾਰ ਦਾਨਵੇਂਦਰ ਸਿੰਘ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਤੋਂ ਧਾਰਮਿਕ ਥਾਂ ਵਿੱਚ ਖਿੱਚੀ ਗਈ ਲਕੀਰ ਦੀ ਚਾਰਦੀਵਾਰੀ ਕਰਵਾਏ ਜਾਣ ਦੀ ਮੰਗ ਕੀਤੀ ਹੈ, ਤਾਂਕਿ ਖੀਰਗੰਗਾ ਵਿੱਚ ਵੱਧ ਰਹੇ ਸੈਲਾਨੀਆਂ ਕਾਰਨ ਧਾਰਮਿਕ ਪਰੰਪਰਾ ਦੀ ਵਿਵਸਥਾ ਨਾ ਵਿਗੜ ਸਕੇ।

ਜ਼ਿਕਰਯੋਗ ਹੈ ਕਿ ਪਿਛਲੇ ਕਰੀਬ 3 ਹਫ਼ਤਿਆਂ ਤੋਂ ਰੂਪੀ ਘਾਟੀ ਤੋਂ ਹੁੰਦੇ ਹੋਏ ਮਣੀਕਰਨ ਘਾਟੀ ਵਿੱਚ ਜਗ੍ਹਾ-ਜਗ੍ਹਾ ਲੋਕਾਂ ਨੇ ਦੇਵਤਾ ਕਸ਼ੁ ਨਾਰਾਇਣ ਦਾ ਸ਼ਾਨਦਾਰ ਸਵਾਗਤ ਕੀਤਾ।

ABOUT THE AUTHOR

...view details