ਪੁਰੀ: ਭਗਵਾਨ ਜਗਨਨਾਥ ਦੀ ਰੱਥ ਯਾਤਰਾ ਵੀਰਵਾਰ ਨੂੰ ਓਡੀਸ਼ਾ ਦੇ ਪੁਰੀ ਤੋਂ ਨਿਕਲੇਗੀ। ਓਡੀਸ਼ਾ ਦੇ ਸ਼ਹਿਰ ਪੁਰੀ 'ਚ ਦੇਸ਼ ਤੇ ਦੁਨੀਆਂ ਦੇ ਸ਼ਰਧਾਲੂ ਰੱਥ ਯਾਤਰਾ 'ਚ ਸ਼ਾਮਲ ਹੋਣ ਪੁੱਜੇ ਹਨ। ਸ਼ਰਧਾਲੂਆਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪੁਲਿਸ ਤਾਇਨਾਤ ਕੀਤੀ ਗਈ ਹੈ।
ਅੱਜ ਨਿਕਲੇਗੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ - ਜਗਨਨਾਥ ਰੱਥ ਯਾਤਰਾ
ਓਡੀਸ਼ਾ ਦੇ ਪੁਰੀ ਤੋਂ ਅੱਜ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਨਿਕਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਸਭ ਨੂੰ ਇਸ ਮੌਕੇ ਵਧਾਈ ਦਿੱਤੀ ਹੈ।
ਇਸ ਦਿਨ ਭਗਵਾਨ ਜਗਨਨਾਥ, ਭਗਵਾਨ ਬਲਰਾਮ ਅਤੇ ਦੇਵੀ ਸੁਭਦਰਾ ਤਿੰਨ ਕਿਲੋਮੀਟਰ ਦੂਰ ਆਪਣੀ ਮਾਸੀ ਦੇ ਘਰ ਗੁੰਡਿਚਾ ਮੰਦਰ ਜਾਂਦੇ ਹਨ। ਤਿੰਨਾਂ ਨੂੰ ਗੁੰਡਿਚਾ ਮੰਦਰ ਤੱਕ ਤਿੰਨ ਵੱਡੇ-ਵੱਡੇ ਰੱਥਾਂ 'ਤੇ ਲੈ ਕੇ ਜਾਇਆ ਜਾਂਦਾ ਹੈ ਜਿਸ ਨੂੰ ਸ਼ਰਧਾਲੂ ਖਿੱਚਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਜਗਨਨਾਥ ਰੱਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਲੋਕਾਂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ, "ਰੱਥ ਯਾਤਰਾ ਦੇ ਖ਼ਾਸ ਮੌਕੇ 'ਤੇ ਸਭ ਨੂੰ ਵਧਾਈ। ਅਸੀਂ ਭਗਵਾਨ ਜਗਨਨਾਥ ਅੱਗੇ ਅਰਦਾਸ ਕਰਦੇ ਹਾਂ ਅਤੇ ਸਾਰਿਆਂ ਦੀ ਚੰਗੀ ਸਿਹਤ ਅਤੇ ਸੁੱਖ ਲਈ ਉਨ੍ਹਾਂ ਦਾ ਆਸ਼ੀਰਵਾਦ ਮੰਗਦੇ ਹਾਂ। ਜੈ ਜਗਨਨਾਥ।"