ਕੱਟਕ: ਲੋਕਮਾਨਿਆ ਤਿਲਕ ਐਕਸਪ੍ਰੈਸ (ਮੁੰਬਈ-ਬੀਬੀਐਸਆਰ) ਸੀਟੀਸੀ ਨਿਰਗੁੰਡੀ ਨੇੜੇ ਪਟੜੀ ਤੋਂ ਉੱਤਰ ਗਈ।
ਇਸ ਹਾਦਸੇ ਵਿੱਚ 40 ਦੇ ਕਰੀਬ ਲੋਕ ਜ਼ਖਮੀ ਹਨ ਜਿਨ੍ਹਾਂ ਵਿਚੋਂ 6 ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਐਸਸੀਬੀ ਮੈਡੀਕਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੋਕਮਾਨਿਆ ਤਿਲਕ ਐਕਸਪ੍ਰੈਸ ਦੇ ਪਟੜੀ ਤੋਂ ਉੱਤਰਨ ਕਾਰਨ ਪੰਜ ਟ੍ਰੇਨਾਂ ਦਾ ਰਾਹ ਬਦਲ ਦਿੱਤਾ ਗਿਆ ਹੈ।
ਪਟੜੀ ਤੋਂ ਉੱਤਰੀ ਲੋਕਮਾਨਿਆ ਤਿਲਕ ਐਕਸਪ੍ਰੈਸ, 40 ਜ਼ਖਮੀ ਜਾਣਕਾਰੀ ਮੁਤਾਬਕ ਸੰਘਣੀ ਧੁੰਦ ਕਾਰਨ ਇਹ ਹਾਦਸਾ ਹੋਇਆ ਹੈ। ਮੌਕੇ ਉੱਤੇ ਲੱਗੀ ਰਾਹਤ ਟੀਮ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।
ਦੱਸ ਦਈਏ ਕਿ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ ਜਾਰੀ ਹੈ ਅਤੇ ਧੁੰਦ ਵੀ ਕਾਫੀ ਪੈ ਰਹੀ ਹੈ। ਇਸ ਦਾ ਅਸਰ ਰੇਲ ਅਤੇ ਹਵਾਈ ਆਵਾਜਾਈ ਉੱਤੇ ਜ਼ਿਆਦਾ ਵੇਖਣ ਨੂੰ ਮਿਲ ਰਿਹਾ ਹੈ। ਹਰ ਰੋਜ਼ ਕਈ ਉਡਾਣਾਂ ਅਤੇ ਟ੍ਰੇਨਾਂ ਲੇਟ ਹੋ ਰਹੀਆਂ ਹਨ।