ਨਵੀਂ ਦਿੱਲੀ: ਧਾਰਾ 370 ਨੂੰ ਖ਼ਤਮ ਕਰਨ ਲਈ ਸੋਮਵਾਰ ਨੂੰ ਰਾਜ ਸਭਾ ਵਿੱਚ ਮਨਜ਼ੂਰੀ ਮਿਲ ਗਈ ਸੀ। ਹੁਣ ਇਸ ਬਿੱਲ ਦਾ ਆਖਰੀ ਫ਼ੈਸਲਾ ਲੋਕ ਸਭਾ ਤੋਂ ਪਾਸ ਹੋਣ ਰਹਿ ਗਿਆ ਸੀ, ਜਿਸ ਨੂੰ ਲੋਕ ਸਭਾ ਵਿੱਚ ਵੀ ਭਰਵਾ ਸਵਾਗਤ ਕਰ ਕੇ 370 ਵੋਟਾਂ ਪਾ ਲੋਕ ਸਭਾ ਵਿੱਚ ਵੀ ਇਸ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।। ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਨੂੰ ਸੰਸਦ ਵਿੱਚ ਬਿੱਲ ਦੇ ਪੱਖ ਵਿੱਚ 370 ਵੋਟਾਂ ਅਤੇ ਵਿਰੋਧ ਵਿੱਚ 70 ਵੋਟਾਂ ਪਈਆਂ ਗਇਆਂ ਹਨ।
ਜ਼ਿਕਰਯੋਗ ਹੈ ਕਿ ਇਸ ਬਿੱਲ ਨੂੰ ਮਨਜੂਰੀ ਮਿਲਣ ਤੋਂ ਬਾਅਦ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸਾਂ ਵਿੱਚ ਵੰਡ ਦਿੱਤਾ ਗਿਆ ਹੈ। ਬਿੱਲ ਦੇ ਵਿੱਚ ਜੰਮੂ-ਕਸ਼ਮੀਰ ਨੂੰ ਦਿੱਲੀ ਤੇ ਲੱਦਾਖ ਨੂੰ ਚੰਡੀਗੜ੍ਹ ਦੇ ਅਧਾਰ 'ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ। ਬਿੱਲ ਪਾਸ ਹੋਣ ਤੋਂ ਪਹਿਲਾਂ ਜੰਮੂ ਕਸ਼ਮੀਰ ਇੱਕ ਪੂਰਨ ਰਾਜ ਸੀ, ਜਿਸ ਦਾ ਆਪਣਾ ਸੰਵਿਧਾਨ ਤੇ ਆਪਣਾ ਝੰਡਾ ਸੀ ਪਰ ਬਿੱਲ ਪਾਸ ਹੋਣ ਤੋਂ ਬਾਅਦ ਜੰਮੂ ਕਸ਼ਮੀਰ 'ਚੋਂ ਇਹ ਸਭ ਖ਼ਤਮ ਹੋ ਗਿਆ ਹੈ।