ਨਵੀਂ ਦਿੱਲੀ: ਲੋਕ ਸਭਾ ਦੀ 543 ਸੀਟਾਂ 'ਚੋਂ 542 ਸੀਟਾਂ ਤੇਂ ਸੱਤ ਗੇੜਾਂ 'ਚ ਹੋਈ ਵੋਟਿੰਗ ਤੋਂ ਬਾਅਦ ਗਿਣਤੀ ਲਈ ਸਾਰੀ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਸਾਰੀ ਲੋਕ ਸਭਾ ਸੀਟਾਂ ਲਈ ਸਵੇਰੇ 8 ਵਜੇ ਗਿਣਤੀ ਸ਼ੁਰੂ ਹੋ ਜਾਵੇਗੀ।
ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਪਹਿਲੀ ਵਾਰ ਈਵੀਐੱਮ ਗਿਣਤੀ ਨਾਲ ਵੋਟਰਾਂ ਵੱਲੋਂ ਤਸਦੀਕਸ਼ੁਦਾ ਪੇਪਰ ਆਡਿਟ ਪਰਚੀਆਂ (VVPATs) ਨੂੰ ਮਿਲਾਉਣ ਕਾਰਨ ਨਤੀਜਿਆਂ ਵਿੱਚ ਕਾਫ਼ੀ ਦੇਰੀ ਹੋਣ ਦੀ ਸੰਭਾਵਨਾ ਹੈ।
ਉੱਥੇ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੋਟਾਂ ਦੀ ਗਿਣਤੀ ਵਾਲੇ ਦਿਨ ਹਿੰਸਾ ਹੋਣ ਦੇ ਖਦਸ਼ੇ ਨੂੰ ਪ੍ਰਗਟਾਉਂਦਿਆਂ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ, DGP ਨੂੰ ਸਾਵਧਾਨ ਕੀਤਾ ਹੈ। ਗ੍ਰਹਿ ਮੰਤਰਾਲੇ ਨੂੰ ਹਿੰਸਾ ਦਾ ਡਰ ਹੈ। ਸਾਰੇ ਸੂਬਿਆਂ ਦੇ DGP ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ।
ਦੱਸ ਦਈਏ, ਲੋਕ ਸਭਾ ਚੋਣਾਂ ਲਈ 7 ਗੇੜਾਂ ਵਿੱਚ ਹੋਈ ਵੋਟਿੰਗ ਤੋਂ ਬਾਅਦ 542 ਸੀਟਾਂ ਤੇ 8,000 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਸਵੇਰੇ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਹੋ ਜਾਵੇਗਾ। ਹਾਲਾਂਕਿ ਵਿਰੋਧੀ ਧਿਰਾਂ ਨੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਖ਼ਾਰਿਜ ਕਰਦਿਆਂ ਹੋਇਆਂ ਕਾਂਗਰਸ ਸਮੇਤ ਹੋਰ ਪਾਰਟੀਆਂ ਦੀ ਮੌਜੂਦਗੀ ਵਾਲੇ ਗੱਠਜੋੜ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ।