ਨਵੀਂ ਦਿੱਲੀ :ਲੋਕ ਸਭਾ ਚੋਣਾਂ ਦਾ ਲਗਭਗ ਅੱਧਾ ਸਫ਼ਰ ਤੈਅ ਹੋ ਚੁੱਕਾ ਹੈ। ਇਸ ਦੌਰਾਨ ਚੋਣਾਂ ਦੇ ਸੱਤ ਗੇੜੀਆਂ ਚੋਂ ਹੁਣ ਤੱਕ ਤੀਜੇ ਗੇੜ ਤੱਕ ਦੀ ਵੋਟਿੰਗ ਪ੍ਰਕੀਰਿਆ ਨੂੰ ਪੂਰਾ ਕਰ ਲਿਆ ਗਿਆ ਹੈ। ਅੱਜ ਦੇਸ਼ ਦੇ 9 ਸੂਬਿਆਂ ਵਿੱਚ ਚੌਥੇ ਗੇੜ ਦੀ 72 ਲੋਕਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ।
ਵੋਟਰ ਅੱਜ ਈਵੀਐਮ ਰਾਹੀਂ ਕਈ ਦਿੱਗਜ਼ ਮੰਤਰੀਆਂ ਅਤੇ ਖ਼ਾਸ ਹਸਤੀਆਂ ਦੀ ਕਿਸਮਤ ਦਾ ਫੈਸਲਾ ਕਰਨਗੇ ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਸ਼ਾਮਲ ਹਨ।
ਚੌਥੇ ਗੇੜ ਦੀ ਇਨ੍ਹਾਂ ਲੋਕਸਭਾ ਸੀਟਾਂ 'ਤੇ ਜਾਰੀ ਹੈ ਮਹਾਂ ਮੁਕਾਬਲਾ :
ਚੌਥੇ ਗੇੜ ਦੀਆਂ ਇਨ੍ਹਾਂ ਸੀਟਾਂ ਉੱਤੇ ਕੁਝ ਦਿਲਚਸਪ ਮੁਕਾਬਲੇ ਹੋਣਗੇ ਜਿਸ ਵਿੱਚ ਸਭ ਦੀਆਂ ਨਜ਼ਰਾਂ ਟਿਕਿਆਂ ਹੋਈਆਂ ਹਨ। ਜਿਥੇ ਇੱਕ ਪਾਸੇ ਆਪਣੀ ਬਾਲੀਵੁੱਡ ਪਾਰੀ ਖੇਡ ਚੁੱਕੀ ਅਦਾਕਾਰਾ ਉਰਮਿਲਾ ਮਾਤੋੜਕਰ ਰਾਜਨੀਤੀ ਪਾਰੀ ਦੀ ਸ਼ੁਰੂਆਤ ਕਰ ਰਹੀ ਹੈ। ਉਥੇ ਹੀ ਦੂਜੇ ਪਾਸੇ ਦੇਸ਼ ਦੀ ਵਿਦਿਆਰਥੀ ਸੰਘ ਦਾ ਚਿਹਰਾ ਬਣੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਕਨਹਿਆ ਕੁਮਾਰ ਵੀ ਬਿਹਾਰ ਤੋਂ ਚੋਣ ਲੜ ਰਹੇ ਹਨ। ਇਸ ਤੋਂ ਇਲਾਵਾ ਪ੍ਰਿਆ ਦੱਤ ਅਤੇ ਪੂਨਮ ਮਹਾਜਨ ਅਤੇ ਹੋਰਨਾਂ ਕਈ ਨੇਤਾਵਾਂ ਵਿਚਾਲੇ ਸਖ਼ਤ ਮੁਕਾਬਲਾ ਜਾਰੀ ਹੈ।
1. ਬਿਹਾਰ (ਲੋਕਸਭਾ ਸੀਟ ਬੇਗੁਸਰਾਏ ) :
ਲੋਕਸਭਾ ਚੋਣਾਂ ਦੇ ਚੌਥੇ ਗੇੜ ਵਿੱਚ ਬਿਹਾਰ ਦੇ ਬੇਗੁਸਰਾਏ ਵਿੱਚ ਤਿੰਨ ਦਿੱਗਜ਼ਾ ਵਿੱਚ ਕੜਾ ਮੁਕਾਬਲਾ ਹੈ। ਇਥੇ ਲੋਕਸਭਾ ਸੀਟ ਲਈ ਭਾਜਪਾ ਪਾਰਟੀ ਤੋਂ ਗਿਰੀਰਾਜ ਸਿੰਘ , ਆਰਜੇਡੀ ਪਾਰਟੀ ਤੋਂ ਤਨਵੀਰ ਹਸਨ ਅਤੇ ਸੀਪੀਆਈ ਤੋਂ ਕਨਹਿਆ ਕੁਮਾਰ ਚੋਣ ਲੜ ਰਹੇ ਹਨ। ਸਾਲ 2014 ਦੀਆਂ ਚੋਣਾਂ ਦੌਰਾਨ ਇਥੋ ਭਾਜਪਾ ਉਮੀਦਵਾਰ ਭੋਲਾ ਸਿੰਘ ਨੇ ਜਿੱਤ ਹਾਸਲ ਕੀਤੀ ਸੀ।
ਬਿਹਾਰ (ਲੋਕਸਭਾ ਸੀਟ ਬੇਗੁਸਰਾਏ ) 2. ਬਿਹਾਰ (ਲੋਕਸਭਾ ਸੀਟ ਉਜਿਆਰਪੁਰ) :
ਬਿਹਾਰ ਦੇ ਉਜਿਆਰਪੁਰ ਲੋਕਸਭਾ ਹਲਕੇ ਦੀ ਸੀਟ ਲਈ ਦੋ ਉਮੀਦਵਾਰ ਚੋੜ ਲੜ ਰਹੇ ਹਨ। ਜਿਨ੍ਹਾਂ ਚੋਂ ਦੇਸ਼ ਦੇ ਕਿਰਿਆਸ਼ੀਲ ਨੇਤਾ ਮੰਨੇ ਜਾਣ ਵਾਲੇ ਓਪੇਂਦਰ ਕੁਸ਼ਵਾਹਾ ਆਰਐਲਐਸਪੀ ਤੋਂ ਅਤੇ ਭਾਜਪਾ ਪਾਰਟੀ ਦੇ ਨੇਤਾ ਨਿਤਿਆਨੰਦ ਰਾਏ ਦਾ ਇੱਕ ਦੂਜੇ ਵਿਰੁੱਧ ਚੋਣ ਲੜ ਰਹੇ ਹਨ। ਸਾਲ 2014 ਦੀਆਂ ਲੋਕਸਭਾ ਚੋਣਾਂ ਚੋਂ ਭਾਜਪਾ ਨੇਤਾ ਨਿਤਿਆਨੰਦ ਰਾਏ ਨੇ ਇਥੋਂ ਜਿੱਤ ਹਾਸਲ ਕੀਤੀ ਸੀ।
ਬਿਹਾਰ (ਲੋਕਸਭਾ ਸੀਟ ਉਜਿਆਰਪੁਰ) 3. ਮਹਾਰਾਸ਼ਟਰ (ਲੋਕਸਭਾ ਸੀਟ ਉੱਤਰੀ ਮੁੰਬਈ) :
ਇਥੇ ਦੀ ਉੱਤਰੀ ਮੁੰਬਈ ਦੀ ਲੋਕਸਭਾ ਸੀਟ ਲਈ ਕਾਂਗਰਸ ਵਿੱਚ ਹਾਲ ਹੀ 'ਚ ਸ਼ਮੂਲੀਅਤ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋੜਕਰ ਅਤੇ ਭਾਜਪਾ ਨੇਤਾ ਗੋਪਾਲ ਸ਼ੈਟੀ ਵਿਚਾਲੇ ਸਖ਼ਤ ਮੁਕਾਬਲਾ ਹੈ। 2014 ਦੀਆਂ ਲੋਕਸਭਾ ਚੋਣਾਂ ਚੋਂ ਭਾਜਪਾ ਨੇਤਾ ਗੋਪਾਲ ਸ਼ੈਟੀ ਨੇ ਇਥੋਂ ਜਿੱਤ ਹਾਸਲ ਕੀਤੀ ਸੀ।
ਮਹਾਰਾਸ਼ਟਰ (ਲੋਕਸਭਾ ਸੀਟ ਉੱਤਰੀ ਮੁੰਬਈ) 4. ਉੱਤਰ ਪ੍ਰਦੇਸ਼ (ਲੋਕਸਭਾ ਸੀਟ ਕਨੌਜ਼) :
ਉੱਤਰ ਪ੍ਰਦੇਸ਼ ਦੀ ਕਨੌਜ਼ ਲੋਕਸਭਾ ਸੀਟ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਅਖ਼ਿਲੇਸ਼ ਯਾਦਵੀ ਦੀ ਪਤਨੀ ਡਿੰਪਲ ਯਾਦਵ ਅਤੇ ਭਾਜਪਾ ਨੇਤਾ ਸੁਬ੍ਰਿਰਤ ਪਾਠਕ ਵਿਚਾਲੇ ਮੁਕਾਬਲਾ ਹੈ। ਸਾਲ 2014 ਦੀਆਂ ਚੋਣਾਂ ਦੌਰਾਨ ਡਿੰਪਲ ਨੇ ਇਥੋ ਜਿੱਤ ਹਾਸਲ ਕੀਤੀ ਸੀ।
ਉੱਤਰ ਪ੍ਰਦੇਸ਼ (ਲੋਕਸਭਾ ਸੀਟ ਕਨੌਜ਼) 5. ਪੱਛਮੀ ਬੰਗਾਲ (ਲੋਕਸਭਾ ਸੀਟ ਆਸਨਸੋਲ) :
ਇਸ ਸੀਟ ਤੋਂ ਭਾਜਪਾ ਪਾਰਟੀ ਦੇ ਨੇਤਾ ਅਤੇ ਸਾਂਸਦ ਬਾਬੁਲ ਸੁਪਰੀਓ ਚੋਣ ਲੜ ਰਹੇ ਹਨ। ਉਨ੍ਹਾਂ ਦੇ ਮੁਕਾਬਲੇ ਵਿੱਚ ਤ੍ਰਿਣਮੂਲ ਕਾਂਗਰਸ ਪਰਾਟੀ ਦੇ ਮੁਨਮੁਨ ਸੇਨ ਇਥੋਂ ਚੋਣ ਲੜ ਰਹੇ ਹਨ। 2014 ਦੀਆਂ ਲੋਕਸਭਾ ਚੋਣਾਂ ਦੌਰਾਨ ਬਾਬੁਲ ਸੁਪਰੀਓ ਨੇ ਇਥੋਂ ਜਿੱਤ ਹਾਸਲ ਕੀਤੀ ਸੀ।
ਪੱਛਮੀ ਬੰਗਾਲ (ਲੋਕਸਭਾ ਸੀਟ ਆਸਨਸੋਲ) 6. ਉੱਤਰ ਪ੍ਰਦੇਸ਼ (ਲੋਕਸਭਾ ਸੀਟ ਓਨਾਓ) :
ਉੱਤਰ ਪ੍ਰਦੇਸ਼ ਦੇ ਉਨਾਓ ਲੋਕਸਭਾ ਸੀਟ ਤੋਂ ਭਾਜਪਾ ਨੇ ਸਾਕਸ਼ੀ ਮਹਾਰਾਜ ਨੂੰ ਉਮੀਦਵਾਰ ਬਣਾਇਆ ਹੈ। ਸਕਾਸ਼ੀ ਮਹਾਰਾਜ ਮੌਜ਼ੂਦਾ ਸਮੇਂ ਵਿੱਚ ਭਾਜਪਾ ਸਾਂਸਦ ਹਨ ਅਤੇ ਉਹ ਅਕਸਰ ਵਿਵਾਦਤ ਬਿਆਨਾਂ ਕਾਰਨ ਸੁਰੱਖਿਆਂ ਵਿੱਚ ਰਹਿੰਦੇ ਹਨ। ਇਸ ਮੁਕਾਬਲੇ ਵਿੱਚ ਉਨ੍ਹਾਂ ਦੇ ਵਿਰੋਧੀ ਧਿਰ ਵਿੱਚ ਕਾਂਗਰਸੀ ਨੇਤਾ ਅਨੂੰ ਟੰਡਨ ਅਤੇ ਗੰਠਜੋੜ ਪਾਰਟੀ ਸਪਾ ਤੋਂ ਸ਼ੰਕਰ ਸ਼ੁਕਲਾ ਅੰਨਾ ਚੋਣ ਲੜ ਰਹੇ ਹਨ।
ਉੱਤਰ ਪ੍ਰਦੇਸ਼ (ਲੋਕਸਭਾ ਸੀਟ ਓਨਾਓ) 7. ਮਹਾਰਾਸ਼ਟਰ (ਲੋਕਸਭਾ ਸੀਟ ਉੱਤਰੀ-ਮੱਧ ਮੁੰਬਈ ) :
ਇਸ ਲੋਕ ਸਭਾ ਸੀਟ ਤੋਂ ਸਾਬਕਾ ਕੇਂਦਰੀ ਮੰਤਰੀ ਅਤੇ ਬਾਲੀਵੁੱਡ ਅਦਾਕਾਰ ਸੁਨੀਲ ਦੱਤ ਅਤੇ ਸੰਜੈ ਦੱਤ ਦੀ ਭੈਣ ਪ੍ਰਿਆ ਦੱਤ ਕਾਂਗਰਸ ਪਾਰਟੀ ਦੀ ਉਮੀਦਵਾਰ ਵਜੋਂ ਚੋਣਾਂ ਲੜ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰਿਆ ਦੱਤ ਪਹਿਲਾਂ ਵੀ ਮੁੰਬਈ ਉੱਤਰ ਪੱਛਮ ਤੋਂ ਲੋਕਸਭਾ ਸਾਂਸਦ ਰਹਿ ਚੁੱਕੀ ਹੈ। ਇਸ ਵਾਰ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੀ ਉਮੀਦਵਾਰ ਪੂਨਮ ਮਹਾਜਨ ਨਾਲ ਹੈ। ਦੱਸਣਯੋਗ ਹੈ ਕਿ ਪੂਨਮ ਮਹਾਜਨ ਭਾਜਪਾ ਪਾਰਟੀ ਦੇ ਦਿੱਗਜ਼ ਨੇਤਾ ਪ੍ਰਮੋਦ ਮਹਾਜਨ ਦੀ ਬੇਟੀ ਹੈ।
ਮਹਾਰਾਸ਼ਟਰ (ਲੋਕਸਭਾ ਸੀਟ ਉੱਤਰੀ-ਮੱਧ ਮੁੰਬਈ )