ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਲਈ ਚੋਣ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਵੀ ਹੋ ਚੁੱਕਾ ਹੈ। ਇਨ੍ਹਾਂ ਚੋਣਾਂ 'ਚ ਬੀਜੇਪੀ ਨੇ ਵੱਡੀ ਜਿੱਤ ਦਰਜ ਕਰਦਿਆਂ 300 ਤੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ। ਖ਼ਾਸ ਗੱਲ ਇਹ ਰਹੀ ਕਿ ਲੋਕ ਸਭਾ ਚੋਣਾਂ 2019 'ਚ ਕਈ ਰਿਕਾਰਡ ਬਣੇ। ਜਿੱਥੇ ਇਨ੍ਹਾਂ ਚੋਣਾਂ 'ਚ ਸਿਆਸੀ ਮਾਹਿਰਾਂ ਦੀਆਂ ਗਿਣਤੀਆਂ ਮਿਣਤੀਆਂ ਤਬਾਹ ਹੋਇਆਂ ਉੱਥੇ ਹੀ ਇਸ ਵਾਰ 78 ਮਹਿਲਾ ਸੰਸਦ ਮੈਂਬਰ ਵੀ ਚੁਣ ਕੇ ਸੰਸਦ 'ਚ ਪਹੁੰਚੇ ਹਨ। ਇਨਾ ਹੀ ਨਹੀਂ ਇਸ ਵਾਰ ਦੀਆਂ ਚੋਣਾਂ 'ਚ ਮਹਿਲਾਵਾਂ ਦਾ ਦਬਦਬਾ ਰਿਹਾ ਹੈ ਵੱਡੀ ਗਿਣਤੀ 'ਚ ਮਹਿਲਾ ਉਮੀਦਵਾਰਾਂ ਨੇ ਚੋਣ ਅਖ਼ਾੜਾ ਫ਼ਤਿਹ ਕੀਤਾ। ਸੰਸਦ ਦੀਆਂ ਪਾਉੜੀਆਂ ਚੜ੍ਹਨ ਵਾਲਿਆਂ ਮਹਿਲਾਵਾਂ ਚੋਂ 40 ਭਾਜਪਾ, 09 ਤ੍ਰਿਣਮੂਲ ਕਾਂਗਰਸ, 06 ਕਾਂਗਰਸ, 04 ਬੀਜੇਡੀ,4 ਵਾਈਐੱਸਆਰ ਅਤੇ ਕਈ ਹੋਰ ਸੂਬਾ ਪੱਥਰੀ ਪਾਰਟੀਆਂ ਦੀਆਂ ਮਹਿਲਾ ਸੰਸਦ ਮੈਂਬਰ ਸ਼ਾਮਲ ਹਨ।
ਇਨਾਂ ਚੋਣਾਂ 'ਚ ਬੀਜੂ ਜਨਤਾ ਦਲ ਦੇ 12 ਚੋਂ 05 ਮਹਿਲਾ ਸੰਸਦ ਮੈਂਬਰ ਹਨ ਜੇਕਰ ਜਿੱਤ ਦੇ ਸਟ੍ਰਾਈਕ ਰੇਟ ਦੀ ਗੱਲ ਕੀਤੀ ਜਾਵੇ ਤਾਂ ਮਹਿਲਾਵਾਂ ਦਾ ਸਟ੍ਰਾਈਕ ਰੇਟ ਪੁਰਸ਼ ਉਮੀਦਵਾਰਾਂ ਤੋਂ ਵੱਧ ਰਿਹਾ। ਬੀਜੇਪੀ ਦੀਆਂ ਮਹਿਲਾ ਉਮੀਦਵਾਰਾਂ ਦੀ ਜਿੱਤ ਦਾ ਸਟ੍ਰਾਈਕ ਰੇਟ 74.1 ਫੀਸਦੀ ਰਿਹਾ ਤੇ ਪੁਰਸ਼ਾਂ ਦਾ ਸਟ੍ਰਾਈਕ ਰੇਟ 68 ਫੀਸਦੀ ਰਿਹਾ। ਵਾਈ.ਐੱਸ.ਆਰ ਅਤੇ ਡੀਐੱਮਕੇ ਦੀਆਂ ਜਿਨ੍ਹਾਂ ਮਹਿਲਾਵਾਂ ਨੂੰ ਟਿਕਟ ਮਿਲੀ ਉਹ ਸਾਰਿਆਂ ਹੀ ਮਹਿਲਾ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਹਲਾਂਕਿ ਕਾਂਗਰਸ ਦੀਆਂ ਮਹਿਲਾ ਉਮੀਦਵਾਰਾਂ ਦਾ ਸਟ੍ਰਾਈਕ ਰੇਟ ਸਭ ਤੋਂ ਜਿਆਦਾ ਖ਼ਰਾਬ ਰਿਹਾ।