ਪੰਜਾਬ

punjab

ETV Bharat / bharat

ਸ੍ਰੀ ਪਟਨਾ ਸਾਹਿਬ ਚ ਸਿੱਖ ਭਾਈਚਾਰੇ ਨੇ ਮਨਾਈ ਲੋਹੜੀ

ਪਟਨਾ ਸਾਹਿਬ 'ਚ ਪੰਜਾਬੀ ਭਾਈਚਾਰੇ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਲੋਕਾਂ ਨੇ ਗਿੱਧਾ ਪਾਇਆ ਤੇ ਲੋਹੜੀ ਦੇ ਗੀਤ ਗਾਏ। ਇਹ ਸਮਾਗਮ ਪਟਨਾ ਸਾਹਿਬ ਦੇ ਗੁਰਦੁਆਰਾ ਸ੍ਰੀ ਬਾਲ ਲੀਲਾ ਸਾਹਿਬ 'ਚ ਰੱਖਿਆ ਗਿਆ ਸੀ।

lohri
ਫ਼ੋਟੋ

By

Published : Jan 14, 2020, 2:39 PM IST

ਪਟਨਾ ਸਾਹਿਬ: ਪੰਜਾਬ ਵਾਂਗ ਬਿਹਾਰ 'ਚ ਵੀ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਪਟਨਾ ਸਾਹਿਬ ਦੇ ਗੁਰਦੁਆਰਾ ਬਾਲ ਲੀਲਾ ਸਾਹਿਬ 'ਚ ਵੱਡੀ ਗਿਣਤੀ 'ਚ ਸੰਗਤ ਸ਼ਾਮਲ ਹੋਈ। ਉਨ੍ਹਾਂ ਨੇ ਪਰੰਪਰਾ ਅਨੁਸਾਰ ਲੱਕੜਾਂ ਤੇ ਪਾਥੀਆਂ ਇਕੱਠੀਆਂ ਕਰਕੇ ਲੋਹੜੀ ਬਾਲ੍ਹੀ ਤੇ ਉਸ 'ਚ ਘਿਉ, ਗੁੜ, ਮੂੰਗਫਲੀ ਤੇ ਤਿੱਲ ਸੁੱਟ ਕੇ ਤਿਉਹਾਰ ਮਨਾਇਆ। ਇਸ ਮੌਕੇ ਲੋਕਾਂ ਨੇ ਗਿੱਧਾ ਵੀ ਪਾਇਆ ਤੇ ਵੱਖ-ਵੱਖ ਤਰ੍ਹਾਂ ਦੀਆਂ ਬੋਲੀਆਂ ਪਾਈਆਂ।

ਵੀਡੀਓ

ਲੋਹੜੀ ਦੇ ਸਮਾਗਮ 'ਚ ਸ਼ਾਮਲ ਹੋਏ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਹਰ ਸਾਲ ਇਸੇ ਤਰ੍ਹਾਂ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ। ਲੋਹੜੀ ਮੌਕੇ ਦਿਨ ਵੇਲੇ ਉਹ ਪਤੰਗਬਾਜ਼ੀ ਕਰਦੇ ਹਨ। ਜਿਨ੍ਹਾਂ ਪਰਿਵਾਰਾਂ 'ਚ ਨਵੀਂ ਵਹੁਟੀ ਆਉਂਦੀ ਹੈ ਜਾਂ ਬੱਚੇ ਦਾ ਜਨਮ ਹੁੰਦਾ ਹੈ, ਉਸ ਘਰ ਲਈ ਲੋਹੜੀ ਹੋਰ ਵੀ ਖਾਸ ਹੋ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਲੋਹੜੀ ਹਮੇਸ਼ਾ ਹਰ ਪਰਿਵਾਰ ਲਈ ਖੁਸ਼ੀਆਂ ਲੈ ਕੇ ਤੇ ਦੇਸ਼ ਖੁਸ਼ਹਾਲ ਬਣਿਆ ਰਹੇ।

ABOUT THE AUTHOR

...view details