ਪੰਜਾਬ

punjab

ETV Bharat / bharat

ਅਲੀਗੜ੍ਹ 'ਚ ਦਾਖ਼ਲ ਹੋਇਆ ਟਿੱਡੀ ਦਲ, ਭਜਾਉਣ ਲਈ ਕਿਸਾਨਾਂ ਨੇ ਵਜਾਏ ਭਾਂਡੇ - ਜ਼ਿਲ੍ਹਾ ਖੇਤੀਬਾੜੀ ਰੱਖਿਆ ਅਫ਼ਸਰ

ਯੁਪੀ ਦੇ ਅਲੀਗੜ੍ਹ ਜ਼ਿਲ੍ਹੇ 'ਚ ਟਿੱਡੀ ਦਲ ਦਾਖ਼ਲ ਹੋ ਗਇਆ ਹੈ। ਜ਼ਿਲ੍ਹਾ ਖੇਤੀਬਾੜੀ ਰੱਖਿਆ ਅਫ਼ਸਰ ਰਾਜੇਸ਼ ਕੁਮਾਰ ਨੇ ਕਿਸਾਨਾਂ ਨੂੰ ਟਿੱਡੀਆਂ ਦੇ ਹਮਲੇ ਤੋਂ ਬਚਣ ਲਈ ਉਪਾਅ ਕਰਨ ਬਾਰੇ ਦੱਸਿਆ।

ਅਲੀਗੜ੍ਹ 'ਚ ਦਾਖ਼ਲ ਹੋਇਆ ਟਿੱਡੀ ਦਲ
ਅਲੀਗੜ੍ਹ 'ਚ ਦਾਖ਼ਲ ਹੋਇਆ ਟਿੱਡੀ ਦਲ

By

Published : Jun 28, 2020, 1:21 PM IST

ਅਲੀਗੜ੍ਹ: ਟਿੱਡੀਆਂ ਦਾ ਇੱਕ ਦਲ ਸ਼ਨੀਵਾਰ ਨੂੰ ਜ਼ਿਲ੍ਹੇ ਦੀ ਹੱਦ ਵਿੱਚ ਦਾਖ਼ਲ ਹੋ ਗਿਆ। ਯੁਪੀ ਦੇ ਬਰੌਲੀ ਖੇਤਰ ਵਿੱਚ ਟਿੱਡੀਆਂ ਨੂੰ ਵੇਖਿਆ ਗਿਆ ਹੈ। ਟਿੱਡੀ ਦਲ ਦੇ ਹਵਾ ਦੇ ਰੂਖ ਦੇ ਹਿਸਾਬ ਨਾਲ ਅਤਰੌਲੀ ਖੇਤਰ ਵਿੱਚ ਦਾਖਲ ਹੋਣ ਦੀ ਸੰਭਾਵਨਾ ਹੈ। ਉਹ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਹਨ।

ਅਲੀਗੜ੍ਹ 'ਚ ਦਾਖ਼ਲ ਹੋਇਆ ਟਿੱਡੀ ਦਲ

ਜ਼ਿਲ੍ਹਾ ਖੇਤੀਬਾੜੀ ਰੱਖਿਆ ਅਫ਼ਸਰ ਰਾਜੇਸ਼ ਕੁਮਾਰ ਕਿਸਾਨਾਂ ਨੂੰ ਟਿੱਡੀਆਂ ਦੇ ਵਿਰੁੱਧ ਬਚਾਅ ਦੇ ਉਪਾਅ ਕਰਨ ਬਾਰੇ ਦੱਸ ਰਹੇ ਹਨ। ਟਿੱਡੀਆਂ ਭਜਾਉਣ ਲਈ ਕਿਸਾਨ ਢੋਲ, ਭਾਂਡੇ, ਡੱਬੇ ਆਦਿ ਦੀ ਵਰਤੋਂ ਕਰ ਰਹੇ ਹਨ। ਟਿੱਡੀਆਂ ਨੂੰ ਬਾਹਰ ਕੱਢਣ ਲਈ ਤਹਿਸੀਲ ਟੀਮਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ।

ਟਿੱਡੀ ਦਲ ਅਲੀਗੜ੍ਹ ਦੇ ਜਵਾਂ ਅਤੇ ਅਤਰੌਲੀ ਬਲਾਕ ਖੇਤਰਾਂ ਵਿੱਚ ਹੈ। ਇੱਥੇ ਪਿੰਡ ਦੇ ਮੁਖੀਆਂ ਨੂੰ ਤੁਰੰਤ ਬਚਾਅ ਦੇ ਉਪਾਅ ਅਪਣਾਉਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਖੇਤੀਬਾੜੀ ਰੱਖਿਆ ਅਫ਼ਸਰ ਰਾਜੇਸ਼ ਕੁਮਾਰ ਨੇ ਟਿੱਡੀ ਟੁਕੜੀ ਤੋਂ ਬਚਾਅ ਦੇ ਉਪਾਅ ਦੱਸੇ ਹਨ।

ABOUT THE AUTHOR

...view details