ਭੋਪਾਲ: ਮੱਧ ਪ੍ਰਦੇਸ਼ ਦੇ ਕੁੱਲ 52 ਜ਼ਿਲ੍ਹਿਆਂ ਵਿਚੋਂ 43 ਵਿੱਚ ਸੋਮਵਾਰ ਨੂੰ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਖੋਲ੍ਹੇ ਗਏ। ਕੋਵਿਡ-19 ਰੈਡ ਜ਼ੋਨ ਨੂੰ ਛੱਡ ਕੇ ਕੇਂਦਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਕੀ ਖੇਤਰਾਂ ਵਿੱਚ ਦੁਕਾਨਾਂ ਖੋਲ੍ਹੀਆਂ। ਹਾਲਾਂਕਿ, ਰਾਜ ਭਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਰਹੀਆਂ।
ਮੱਧ ਪ੍ਰਦੇਸ਼ ਦੇ 43 ਜ਼ਿਲ੍ਹਿਆਂ 'ਚ ਹਰੇ ਤੇ ਸੰਤਰੀ ਖੇਤਰਾਂ 'ਚ ਖੁੱਲ੍ਹੀਆਂ ਦੁਕਾਨਾਂ - ਹਰੇ ਤੇ ਸੰਤਰੀ ਖੇਤਰਾਂ 'ਚ ਖੁੱਲ੍ਹੀਆਂ ਦੁਕਾਨਾਂ
ਮੱਧ ਪ੍ਰਦੇਸ਼ ਦੇ 52 ਜ਼ਿਲ੍ਹਿਆਂ ਵਿਚੋਂ 43 ਜ਼ਿਲ੍ਹਿਆਂ ਵਿੱਚ ਕਈ ਦੁਕਾਨਾਂ ਅਤੇ ਵਪਾਰਕ ਅਦਾਰੇ ਸੋਮਵਾਰ ਨੂੰ ਖੁੱਲ੍ਹ ਗਏ, ਜਿਸ ਵਿਚ ਕੋਵਿਡ-19 ਰੈਡ ਜ਼ੋਨ ਨੂੰ ਛੱਡ ਕੇ ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰੇ ਤੇ ਸੰਤਰੀ ਖੇਤਰਾਂ 'ਚ ਦੁਕਾਨਾਂ ਖੁੱਲ੍ਹੀਆਂ।
ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਗ੍ਰੀਨ ਅਤੇ ਔਰੇਂਨ ਖੇਤਰ ਦੇ ਅਧੀਨ ਆਉਂਦੇ 43 ਜ਼ਿਲ੍ਹਿਆਂ ਵਿੱਚ ਦੁਕਾਨਾਂ ਖੋਲ੍ਹੀਆਂ ਗਈਆਂ ਹਨ ਜਿਨ੍ਹਾਂ ਵਿੱਚ ਕੁਝ ਨਿਰਧਾਰਤ ਸਮਾ ਹੈ। ਰੈਡ ਜ਼ੋਨਾਂ ਵਿਚ ਕੰਟੇਨਮੈਂਟ ਖੇਤਰਾਂ ਦੇ ਬਾਹਰ ਵੀ ਕੁਝ ਮਾਮੂਲੀ ਢਿੱਲ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰੇ ਅਤੇ ਸੰਤਰੀ ਖੇਤਰਾਂ ਹੇਠ ਆਉਂਦੇ ਇਲਾਕਿਆਂ ਵਿੱਚ ਲੋਕ ਦੁਕਾਨਾਂ 'ਤੇ ਖਰੀਦਾਰੀ ਕਰਦੇ ਦੇਖੇ ਗਏ ਅਤੇ ਪੇਂਡੂ ਖੇਤਰਾਂ ਵਿਚ ਜ਼ਿੰਦਗੀ ਆਮ ਵਾਂਗ ਬਣੀ ਹੋਈ ਹੈ।
ਭੋਪਾਲ ਜੋ ਰੈਡ ਜ਼ੋਨ ਦੇ ਅਧੀਨ ਆਉਂਦਾ ਹੈ, ਵਿੱਚ ਸਰਕਾਰੀ ਦਫਤਰ 33 ਫੀਸਦੀ ਸਟਾਫ ਦੇ ਨਾਲ ਖੁੱਲ੍ਹੇ। ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ, ਸ਼ਹਿਰ ਦੀਆਂ ਹੱਦਾਂ ਵਿਚ ਪ੍ਰਾਈਵੇਟ ਦਫਤਰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇੱਕ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਛਤਰਪੁਰ ਜ਼ਿਲ੍ਹਾ ਜੋ ਗ੍ਰੀਨ ਜ਼ੋਨ ਦੇ ਅਧੀਨ ਆਉਂਦਾ ਹੈ, ਦੁਕਾਨਾਂ ਅਤੇ ਬਾਜ਼ਾਰਾਂ ਨੂੰ ਸਵੇਰੇ 10 ਵਜੇ ਖੋਲ੍ਹਿਆ ਜਾਂਦਾ ਹੈ ਅਤੇ ਸ਼ਾਮ 6 ਵਜੇ ਤੱਕ ਚੱਲਣ ਦੀ ਇਜਾਜ਼ਤ ਦਿੱਤੀ ਗਈ ਹੈ।