ਪੰਜਾਬ

punjab

By

Published : May 2, 2020, 6:30 PM IST

ETV Bharat / bharat

'ਤਾਲਾਬੰਦੀ': ਮੋਦੀ ਨੇ ਵਿੱਤ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਦੂਜੇ ਵਿੱਤੀ ਪੈਕਜ ਸਬੰਧੀ ਕੀਤੀ ਮੀਟਿੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਮੁੱਖ ਮੰਤਰੀਆਂ ਅਤੇ ਆਰਥਿਕ ਮੰਤਰਾਲਿਆਂ ਦੇ ਅਧਿਕਾਰੀਆਂ ਦੇ ਨਾਲ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਭਰ ਵਿੱਚ ਲਾਗੂ ਤਾਲਾਬੰਦੀ ਪ੍ਰਭਾਵਤ ਉਦਯੋਗਾਂ ਨੂੰ ਦੂਜਾ ਰਾਹਤ ਪੈਕੇਜ ਦੇਣ ਲਈ ਕਿਹਾ।

'ਤਾਲਾਬੰਦੀ' : ਮੋਦੀ ਨੇ ਵਿੱਤ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਦੂਜੇ ਵਿੱਤੀ ਪੈਕਜ ਸਬੰਧੀ ਕੀਤੀ ਮੀਟਿੰਗ
'ਤਾਲਾਬੰਦੀ' : ਮੋਦੀ ਨੇ ਵਿੱਤ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਦੂਜੇ ਵਿੱਤੀ ਪੈਕਜ ਸਬੰਧੀ ਕੀਤੀ ਮੀਟਿੰਗ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਮੁੱਖ ਮੰਤਰੀਆਂ ਅਤੇ ਆਰਥਿਕ ਮੰਤਰਾਲਿਆਂ ਦੇ ਅਧਿਕਾਰੀਆਂ ਦੇ ਨਾਲ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਭਰ ਵਿੱਚ ਲਾਗੂ ਤਾਲਾਬੰਦੀ ਪ੍ਰਭਾਵਤ ਉਦਯੋਗਾਂ ਨੂੰ ਦੂਜਾ ਰਾਹਤ ਪੈਕੇਜ ਦੇਣ ਲਈ ਕਿਹਾ।

ਸੂਤਰਾਂ ਨੇ ਮੁਤਾਬਕ ਪ੍ਰਧਾਨ ਮੰਤਰੀ ਨੇ ਸ਼ਾਹ ਅਤੇ ਸੀਤਾਰਮਨ ਨਾਲ ਵਿਚਾਰ ਵਟਾਂਦਰੇ ਕੀਤੇ। ਵਿੱਤ ਮੰਤਰਾਲਾ ਪ੍ਰਧਾਨ ਮੰਤਰੀ ਮੋਦੀ ਨੂੰ ਅਰਥ ਵਿਵਸਥਾ ਦੀ ਸਥਿਤੀ ਅਤੇ ਇਸ ਨੂੰ ਸੰਭਾਲਣ ਲਈ ਮੰਤਰਾਲੇ ਦੁਆਰਾ ਚੁੱਕੇ ਜਾ ਰਹੇ ਸੰਭਾਵਤ ਕਦਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦੇਵੇਗਾ। ਮੰਤਰਾਲੇ ਨੇ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ.ਐੱਸ.ਟੀ.) ਦੇ ਮਹੀਨੇਵਾਰ ਅੰਕੜਿਆਂ ਦੇ ਜਾਰੀ ਹੋਣ ਨੂੰ ਮੁਲਤਵੀ ਕਰ ਦਿੱਤਾ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨੇ ਵੱਖ-ਵੱਖ ਮੰਤਰਾਲਿਆਂ ਨਾਲ ਨਾਗਰਿਕ ਹਵਾਬਾਜ਼ੀ, ਕਿਰਤ ਅਤੇ ਬਿਜਲੀ ਸਮੇਤ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਵੀਰਵਾਰ ਨੂੰ ਵਣਜ ਮੰਤਰਾਲਿਆਂ ਅਤੇ ਐਮਐਸਐਮਈ ਨਾਲ ਦੇਸ਼ੀ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਤ ਕਰਨ ਅਤੇ ਦੇਸ਼ ਵਿੱਚ ਛੋਟੇ ਕਾਰੋਬਾਰਾਂ ਨੂੰ ਮੁੜ ਸੁਰਜੀਤੀ ਦੇਣ 'ਤੇ ਧਿਆਨ ਕੇਂਦਰਤ ਕਰਨ ਲਈ ਵਿਸਥਾਰ ਨਾਲ ਵਿਚਾਰ ਵਟਾਂਦਰੇ ਕੀਤੇ।

For All Latest Updates

ABOUT THE AUTHOR

...view details