ਜੰਮੂ: ਦੇਸ਼ ਭਰ ਵਿੱਚ ਜਿੱਥੇ ਕੋਰੋਨਾ ਵਾਇਰਸ ਕਾਰਨ ਹਾਹਾਕਾਰ ਮਚੀ ਹੋਈ ਹੈ, ਉੱਥੇ ਹੀ ਲੋਕ ਵੱਖ-ਵੱਖ ਤਰੀਕੇ ਦੇ ਹੱਥਕੰਡੇ ਅਪਣਾ ਰਹੇ ਹਨ। ਮਾਮਲਾ ਜੰਮੂ ਕਸ਼ਮੀਰ ਦੇ ਪੂਂਛ ਇਲਾਕੇ ਦਾ ਹੈ, ਜਿੱਥੇ ਇੱਕ ਵਿਅਕਤੀ ਨੇ ਤਾਲਾਬੰਦੀ ਦੇ ਚੱਲਦਿਆਂਂ, ਐਂਬੂਲੈਂਸ ਵਿੱਚ ਘਰ ਪਹੁੰਚਣ ਲਈ, ਆਪਣੀ ਹੀ ਮੌਤ ਦਾ ਪੜਪੰਚ ਰੱਚਿਆ।
ਆਖ਼ਰ ਕਿਉਂ ਬਣਵਾਇਆ ਮੌਤ ਦਾ ਝੂਠਾ ਸਰਟੀਫਿਕੇਟ
ਅਧਿਕਾਰੀਆਂ ਮੁਤਾਬਕ, ਹਾਕਮ ਦੀਨ ਦੇ ਸੱਟ ਲੱਗੀ ਸੀ ਜਿਸ ਕਾਰਨ ਉਹ ਸਰਕਾਰੀ ਹਸਪਕਾਲ ਵਿੱਚ ਪਿਛਲੇ ਹਫ਼ਤੇ ਤੋਂ ਭਰਤੀ ਸੀ। ਜਦੋਂ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ, ਨਿੱਜੀ ਐਂਬੂਲੈਂਸ ਵਿੱਚ ਸਫ਼ਰ ਕਰਨ ਲਈ, ਉਸ ਨੇ ਆਪਣੀ ਮੌਤ ਦਾ ਝੂਠਾ ਸਰਟੀਫਿਕੇਟ ਬਣਵਾ ਲਿਆ। ਇਸ ਸਾਰੀ ਸਾਜ਼ਿਸ਼ ਵਿੱਚ ਉਸ ਦੇ 3 ਹੋਰ ਸਾਥੀਆਂ ਨੇ ਉਸ ਦਾ ਸਾਥ ਦਿੱਤਾ।