ਨਵੀਂ ਦਿੱਲੀ: ਲੌਕਡਾਉਨ ਪਾਰਟ-2 ਦੇ ਸੰਬੰਧ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਨਵੀਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਹਰ ਤਰ੍ਹਾਂ ਦੀਆਂ ਆਵਾਜਾਈ ਸੇਵਾਵਾਂ 'ਤੇ ਪਾਬੰਦੀ ਜਾਰੀ ਰਹੇਗੀ। ਇਸ ਤੋਂ ਇਲਾਵਾ ਸੂਬੇ ਦੀਆਂ ਹੱਦਾਂ ਵੀ ਸੀਲ ਹੀ ਰਹਿਣਗੀਆਂ। ਹਾਲਾਂਕਿ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਲਈ ਬਾਹਰ ਜਾਣ ਦੀ ਇਜ਼ਾਜਤ ਦਿੱਤੀ ਗਈ ਹੈ। ਖੇਤੀਬਾੜੀ ਨਾਲ ਜੁੜੇ ਕੰਮ ਦੀ ਛੋਟ ਦਿੱਤੀ ਗਈ ਹੈ।
ਦਿਸ਼ਾ ਨਿਰਦੇਸ਼ਾਂ ਮੁਤਾਬਕ
- ਲੋਕ ਬੱਸ, ਮੈਟਰੋ, ਹਵਾਈ, ਰੇਲ ਰਾਹੀਂ ਯਾਤਰਾ ਨਹੀਂ ਕਰ ਸਕਦੇ।
- ਸਕੂਲ, ਕਾਲਜ, ਕੋਚਿੰਗ ਸੈਂਟਰ ਵੀ ਬੰਦ ਰਹਿਣਗੇ।
- ਬਾਹਰ ਨਿਕਲਣ ਵੇਲੇ ਮੂੰਹ ਢੱਕਣਾ ਲਾਜ਼ਮੀ ਹੋਵੇਗਾ।
- ਜਨਤਕ ਥਾਵਾਂ 'ਤੇ ਥੁੱਕਣ ਵਾਲਿਆਂ ਨੂੰ ਜੁਰਮਾਨਾ ਅਦਾ ਕਰਨਾ ਪਏਗਾ।
- ਸਿਨੇਮਾ ਹਾਲ, ਮਾਲ, ਸ਼ਾਪਿੰਗ ਕੰਪਲੈਕਸ, ਜਿੰਮ, ਸਪੋਰਟਸ ਕੰਪਲੈਕਸ, ਸਵੀਮਿੰਗ ਪੂਲ, ਬਾਰ 3 ਮਈ ਤੱਕ ਬੰਦ ਰਹਿਣਗੇ।
- ਲੋਕਾਂ ਦੀ ਅੰਤਰ-ਰਾਜ, ਅੰਤਰ-ਜ਼ਿਲ੍ਹਾ ਆਵਾਜਾਈ 'ਤੇ ਪਾਬੰਦੀ ਰਹੇਗੀ।
- ਸਾਰੇ ਸਮਾਜਿਕ, ਰਾਜਨੀਤਿਕ, ਖੇਡਾਂ, ਧਾਰਮਿਕ ਸਮਾਗਮਾਂ, ਧਾਰਮਿਕ ਸਥਾਨ, ਪ੍ਰਾਰਥਨਾ ਸਥਾਨ 3 ਮਈ ਤੱਕ ਜਨਤਾ ਲਈ ਬੰਦ ਰਹਿਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਰ ਸਖਤੀ 20 ਅਪ੍ਰੈਲ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ, ਉਹ ਖੇਤਰ ਜੋ ਹਾਟਸਪੌਟ ਨਹੀਂ ਹੋਣਗੇ ਜਾਂ ਜਿਨ੍ਹਾਂ ਨੂੰ ਹੌਟਸਪੌਟਸ ਵਿੱਚ ਬਦਲਣ ਦੀ ਸੰਭਾਵਨਾ ਨਹੀਂ ਹੈ, ਉਨ੍ਹਾਂ ਨੂੰ ਛੋਟ ਦਿੱਤੀ ਜਾਵੇਗੀ। ਅੱਜ ਇਨ੍ਹਾਂ ਛੋਟਾਂ ਬਾਰੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।