ਹੈਦਰਾਬਾਦ: ਦੱਖਣੀ-ਪੂਰਬੀ ਏਸ਼ੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ (WHO) ਨੇ ਸ਼ੁੱਕਰਵਾਰ ਨੂੰ ਸਾਰੇ ਦੇਸ਼ਾਂ ਨੂੰ ਸਬੂਤ-ਸੂਚਿਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ।
ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਜਨਤਕ ਸਿਹਤ ਅਤੇ ਸਮਾਜਿਕ ਉਪਾਵਾਂ ਨੂੰ ਰੋਕਣ ਤੋਂ ਪਹਿਲਾਂ ਸਥਾਨਕ ਮਹਾਂਮਾਰੀ ਵਿਗਿਆਨ ਦੇ ਸਾਵਧਾਨੀਪੂਰਵਕ ਜੋਖਮ ਮੁਲਾਂਕਣ ਦਾ ਸੰਚਾਲਨ ਕਰਨ ਕਿਹਾ ਹੈ।
ਡਬਲਿਊਐਚਓ ਦੱਖਣੀ ਪੂਰਬੀ ਏਸ਼ੀਆ ਦੇ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਹੌਟਸਪੌਟ ਅਤੇ ਕਲਸਟਰ ਦੀ ਪਛਾਣ ਕਰਨ ਲਈ ਕੋਵਿਡ -19 ਦੇ ਸਥਾਨਕ ਮਹਾਂਮਾਰੀ ਵਿਗਿਆਨ ਉੱਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਕੋਵਿਡ ਸੰਕ੍ਰਮਿਤ ਲੋਕਾਂ ਨੂੰ ਵੱਖ ਕਰ ਦੇਣਾ ਚਾਹੀਦਾ ਹੈ।
ਖੇਤਰਪਾਲ, ਜਿਸ ਨੇ ਆਉਂਦੇ ਵਰਚੁਅਲ 73ਵੇਂ ਵਿਸ਼ਵ ਸਿਹਤ ਅਸੈਂਬਲੀ ਸੈਸ਼ਨ ਲਈ 11 ਮੈਂਬਰ ਦੇਸ਼ਾਂ ਦੇ ਸਿਹਤ ਅਧਿਕਾਰੀਆਂ ਨਾਲ ਵਰਚੁਅਲ ਬ੍ਰੀਫਿੰਗ ਕੀਤੀ, ਨੇ ਕਿਹਾ ਕਿ ਥਾਈਲੈਂਡ ਵਿਚ ਕੋਰੋਨਾ ਦਾ ਪਹਿਲਾ ਕੇਸ 13 ਜਨਵਰੀ ਨੂੰ ਇਸ ਖੇਤਰ ਵਿਚ ਹੋਇਆ ਸੀ। ਇਸ ਦੇ ਬਾਵਜੂਦ ਉਸ ਨੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਮੁਕਾਬਲੇ ਮਾਮਲੇ ਵਧਣ ਨਹੀਂ ਦਿੱਤੇ।
ਉਨ੍ਹਾਂ ਕਿਹਾ, "ਸਾਨੂੰ ਅੱਗੇ ਵੱਧਦੇ ਹੋਏ ਜਾਂਚ ਅਤੇ ਟਰੇਸਿੰਗ ਵਰਗੇ ਉਪਾਅ ਕਰਨ ਦੀ ਜ਼ਰੂਰਤ ਹੈ। ਆਉਣ ਵਾਲੇ ਸਾਲਾਂ ਵਿੱਚ, ਕੋਵਿਡ -19 ਦੇ ਫੈਲਣ ਨੂੰ ਨਿਯੰਤਰਿਤ ਕਰਨ ਅਤੇ ਰੋਕਣ ਲਈ, ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ, ਬਰਕਰਾਰ ਰੱਖਣ, ਸੁਰੱਖਿਅਤ, ਤੰਦਰੁਸਤ ਅਤੇ ਵਧੀਆ ਰੱਖਣ ਲਈ ਇੱਕ ਦੂਜੇ ਦਾ ਸਮਰਥਨ ਕਰਨ ਲਈ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ।