ਪੰਜਾਬ

punjab

By

Published : May 16, 2020, 10:39 AM IST

ETV Bharat / bharat

ਏਸ਼ੀਆਈ ਦੇਸ਼ਾਂ ਨੂੰ 'ਸਥਾਨਕ ਮਹਾਂਮਾਰੀ ਵਿਗਿਆਨ' ਦੇ ਅਧਾਰ 'ਤੇ ਕਦਮ ਚੁੱਕਣੇ ਚਾਹੀਦੇ ਹਨ: WHO

WHO ਦੱਖਣ-ਪੂਰਬੀ ਏਸ਼ੀਆ ਦੇ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤ੍ਰਪਾਲ ਨੇ ਆਉਣ ਵਾਲੇ ਵਰਚੁਅਲ 73 ਵੇਂ ਵਿਸ਼ਵ ਸਿਹਤ ਅਸੈਂਬਲੀ ਸੈਸ਼ਨ ਲਈ 11 ਮੈਂਬਰ ਦੇਸ਼ਾਂ ਦੇ ਸਿਹਤ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਸਥਾਨਕ ਮਹਾਂਮਾਰੀ ਵਿਗਿਆਨ ਦੇ ਅਧਾਰ 'ਤੇ ਕਦਮ ਚੁੱਕਣੇ ਚਾਹੀਦੇ ਹਨ।

WHO
WHO

ਹੈਦਰਾਬਾਦ: ਦੱਖਣ ਪੂਰਬੀ ਏਸ਼ੀਆ ਵਿੱਚ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ। ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਸਿਹਤ ਅਤੇ ਸਮਾਜਿਕ ਉਪਾਅ ਬੰਦ ਕਰਨ ਤੋਂ ਪਹਿਲਾਂ ‘ਪ੍ਰਮਾਣ-ਸੂਚਿਤ ਕਾਰਵਾਈ’ ਕਰਨ ਅਤੇ ਸਥਾਨਕ ਮਹਾਂਮਾਰੀ ਵਿਗਿਆਨ ਦਾ ਧਿਆਨ ਨਾਲ ਜੋਖਮ ਮੁਲਾਂਕਣ ਕਰਨ ਦੀ ਚੇਤਾਵਨੀ ਦਿੱਤੀ ਹੈ।

ਡਬਲਯੂਐਚਓ ਦੱਖਣੀ-ਪੂਰਬੀ ਏਸ਼ੀਆ ਦੇ ਖੇਤਰੀ ਡਾਇਰੈਕਟਰ ਡਾ. ਪੂਨਮ ਖੇਤ੍ਰਪਾਲ ਸਿੰਘ ਨੇ ਕਿਹਾ ਕਿ ਖੇਤਰ ਦੇ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਰੋਕਥਾਮ ਉਪਾਅ ਜਿਵੇਂ ਕਿ ਤੇਜ਼ ਸਕ੍ਰੀਨਿੰਗ, ਕੁਆਰੰਟੀਨ, ਦੇਖਭਾਲ ਅਤੇ ਸੰਪਰਕਾਂ ਦੀ ਪਛਾਣ ਕਰਨ ਵਰਗੇ ਉਪਾਅ ਸ਼ਾਮਲ ਹਨ।

ਡਾ. ਪੂਨਮ ਖੇਤ੍ਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਇਨ੍ਹਾਂ ਉਪਾਵਾਂ ਦੀ ਸਮਰੱਥਾ ਵਧਾਉਣ ਦੀ ਲੋੜ ਹੈ। ਮਹਾਂਮਾਰੀ ਰੋਗ ਨੂੰ ਰੋਕਣ ਲਈ ਸਥਾਨਕ ਮਹਾਂਮਾਰੀ ਸੰਬੰਧੀ ਉਪਾਵਾਂ ਨੂੰ ਕਰਨ ਲਈ ਧਿਆਨ ਦੇਣਾ ਚਾਹੀਦਾ ਹੈ, ਤਾਕਿ ਹੌਟ ਸਪੋਟ ਖੇਤਰਾਂ ਦੀ ਪਛਾਣ ਹੋ ਸਕੇ ਅਤੇ ਤੇਜ਼ੀ ਨਾਲ ਜਾਂਚ, ਸੰਪਰਕ ਦੀ ਪਛਾਣ ਅਤੇ ਲੋਕਾਂ ਦੇ ਇਲਾਜ ਵਰਗੇ ਕਦਮ ਚੁੱਕੇ ਜਾਣ।

ਡਬਲਯੂਐਚਓ ਦੇ ਖੇਤਰੀ ਨਿਰਦੇਸ਼ਕ ਨੇ ਕਿਹਾ ਕਿ ਖਿੱਤੇ ਦੇ ਦੇਸ਼ਾਂ ਨੂੰ ਜਨਤਕ ਸਿਹਤ ਅਤੇ ਸਮਾਜਿਕ ਉਪਾਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਦੀ ਜ਼ਰੂਰਤ ਹੈ। ਇਨ੍ਹਾਂ ਦੇਸ਼ਾਂ ਨੂੰ ਖਤਰੇ ਦਾ ਧਿਆਨ ਨਾਲ ਮੁਲਾਂਕਣ ਕਰਨਾ ਜਾਰੀ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਇੱਕ ਭਾਰਤ ਇੱਕ ਰਾਸ਼ਨ ਕਾਰਡ

ABOUT THE AUTHOR

...view details