ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਦਿੱਲੀ ਦੇ ਲੋਕ ਨਾਇਕ ਹਸਪਤਾਲ ਦੇ ਇੱਕ ਡਾਕਟਰ ਅਸੀਮ ਗੁਪਤਾ ਦੀ ਕੋਰੋਨਾ ਵਾਇਰਸ ਨਾਲ ਮੌਤ ਵੀ ਹੋ ਗਈ ਹੈ। ਡਾਕਟਰ ਅਸੀਮ ਏਨੀਥੀਸੀਆ ਮਾਹਰ ਹਨ। ਉਨ੍ਹਾਂ ਦੀ ਡਿਊਟੀ LNJP ਹਸਪਤਾਲ ਦੇ ICU ਵਾਰਡ 'ਚ ਲੱਗੀ ਹੋਈ ਸੀ।
LNJP ਹਸਪਤਾਲ 'ਚ ਕੋਰੋਨਾ ਵਾਇਰਸ ਨਾਲ ਡਾਕਟਰ ਦੀ ਹੋਈ ਮੌਤ - corona virus news
ਦਿੱਲੀ ਦੇ ਲੋਕ ਨਾਇਕ ਹਸਪਤਾਲ ਦੇ ਇੱਕ ਡਾਕਟਰ ਅਸੀਮ ਗੁਪਤਾ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਡਾਕਟਰ ਅਸੀਮ ਏਨੀਥਿਸੀਆ ਮਾਹਰ ਹਨ। ਉਨ੍ਹਾਂ ਦੀ ਡਿਊਟੀ LNJP ਹਸਪਤਾਲ ਦੇ ICU ਵਾਰਡ 'ਚ ਲੱਗੀ ਹੋਈ ਸੀ।
ਫ਼ੋਟੋ
ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਡਾਕਟਰ ਅਸੀਮ ਨੂੰ ਸਾਕੇਤ ਦੇ ਮੈਕਸ ਹਸਪਤਾਲ 'ਚ ਭਰਤੀ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਮੁੰਬਈ ਨੂੰ ਪਿੱਛੇ ਛੱਡ ਦਿੱਲੀ ਕੋਰੋਨਾ ਮਾਮਲਿਆਂ 'ਚ ਪਹਿਲੇ ਨੰਬਰ 'ਤੇ ਹੈ। ਦਿੱਲੀ 'ਚ ਹੁਣ ਤਕ ਕੋਰੋਨਾ ਦੇ ਕੁੱਲ ਮਾਮਲੇ 8 ਹਜ਼ਾਰ ਤੋਂ ਪਾਰ ਹੋ ਗਏ ਹਨ ਅਤੇ ਮੌਤਾਂ ਦਾ ਅੰਕੜਾ ਵੀ 2500 ਤੋਂ ਵੱਧ ਹੋ ਗਿਆ ਹੈ।
ਜ਼ਿਕਰ-ਏ-ਖ਼ਾਸ ਹੈ ਕਿ ਕੋਰੋਨਾ ਯੋਧਿਆਂ ਦੇ ਰੂਪ 'ਚ ਆਪਣੀ ਸੇਵਾ ਦੇ ਰਹੇ ਕਈ ਡਾਕਟਰ ਕੋਰੋਨਾ ਪੀੜਤ ਹੋ ਚੁੱਕੇ ਹਨ। ਇਨ੍ਹਾਂ 'ਚੋਂ ਕਈ ਡਾਕਟਰ ਠੀਕ ਹੋ ਕੇ ਮੁੜ ਤੋਂ ਆਪਣੇ ਕੰਮ 'ਤੇ ਪਰਤ ਆਏ ਹਨ ਜਦਕਿ ਕਈਆਂ ਦਾ ਇਲਾਜ ਚੱਲ ਰਿਹਾ ਹੈ।