ਪਟਨਾ: ਸਮਸਤੀਪੁਰ ਤੋਂ ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਆਗੂ ਰਾਮਚੰਦਰ ਪਾਸਵਾਨ ਦੇ ਦੇਹਾਂਤ 'ਤੇ ਭਾਜਪਾ ਸਮੇਤ ਕਈ ਸਿਆਸੀ ਪਾਰਟੀਆਂ ਨੇ ਦੁੱਖ ਪ੍ਰਗਟਾਇਆ ਹੈ। ਲੋਜਪਾ ਦੇ ਸੰਸਦ ਮੈਂਬਰ ਚਿਰਾਗ ਪਾਸਵਾਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਆਪਣੇ ਚਾਚੇ ਦੇ ਦੇਹਾਂਤ ਬਾਰੇ ਜਾਣਕਾਰੀ ਦਿੱਤੀ। ਰਾਮਚੰਦਰ ਪਾਸਵਾਨ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੇ ਭਰਾ ਸਨ।
ਟਵੀਟ ਕਰਦੇ ਹੋਏ ਚਿਰਾਗ ਪਾਸਵਾਨ ਨੇ ਲਿਖਿਆ ਕਿ 'ਤੁਹਾਨੂੰ ਸਾਰਿਆਂ ਨੂੰ ਬਹੁਤ ਦੁੱਖ ਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਮੇਰੇ ਚਾਚਾ ਸ਼੍ਰੀ ਰਾਮਚੰਦਰ ਪਾਸਵਾਨ ਜੀ ਹੁਣ ਨਹੀਂ ਰਹੇ। ਅੱਜ ਸਵੇਰੇ 1 ਵਜਕੇ 24 ਮਿੰਟ 'ਤੇ ਉਨ੍ਹਾਂ ਨੇ ਨਵੀਂ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਆਪਣੀ ਆਖਰੀ ਸਾਹ ਲਈ। ਉਨ੍ਹਾਂ ਦੇ ਪਾਰਥਿਵ ਸ਼ਰੀਰ ਨੂੰ ਅੰਤਿਮ ਦਰਸ਼ਣ ਦੇ ਲਈ ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਪਾਰਟੀ ਦਫ਼ਤਰ ਵਿੱਚ ਰੱਖਿਆ ਜਾਵੇਗਾ। ਸ਼ਾਮ ਨੂੰ 4 ਵਜੇ ਪਟਨਾ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।