ਪੰਜਾਬ

punjab

ETV Bharat / bharat

ਕੋਰੋਨਾ: ਦੁਨੀਆ ਭਰ ਦੇ ਸਾਢੇ ਪੰਜ ਕਰੋੜ ਤੋਂ ਵੱਧ ਮਜ਼ਦੂਰਾਂ ਦੇ ਰੁਜ਼ਗਾਰ 'ਤੇ ਸਕੰਟ - livelihoods of domestic workers at risk due to covid-19

ਕੌਮਾਂਤਰੀ ਮਜ਼ਦੂਰ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਭਰ 'ਚ ਸਾਢੇ ਪੰਜ ਕਰੋੜ ਤੋਂ ਵੱਧ ਮਜ਼ਦੂਰਾਂ 'ਤੇ ਆਪਣੀ ਨੌਕਰੀ ਗਵਾਏ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ। ਦੁਨੀਆ 'ਚ ਵਧੇਰੇ ਗੈਰ ਸਰਮੀ ਕਾਮੇ ਹਨ ਜਿਨ੍ਹਾਂ ਕੋਲ ਰੋਜ਼ੀ ਰੋਟੀ ਕਮਾਉਣ ਦਾ ਦੂਜਾ ਤਰੀਕਾ ਨਹੀਂ ਹੈ।

ਮਜ਼ਦੂਰਾਂ 'ਤੇ ਰੁਜ਼ਗਾਰ ਦਾ ਸਕੰਟ
ਮਜ਼ਦੂਰਾਂ 'ਤੇ ਰੁਜ਼ਗਾਰ ਦਾ ਸਕੰਟ

By

Published : Jun 22, 2020, 8:24 PM IST

ਜਿਨੇਵਾ: ਕੌਮਾਂਤਰੀ ਮਜ਼ਦੂਰ ਸੰਗਠਨ ਦੇ ਨਵੇਂ ਅਨੁਮਾਨਾਂ ਅਨੁਸਾਰ ਲੌਕਡਾਊਨ ਕਾਰਨ ਦੁਨੀਆ ਭਰ ਦੇ ਕਰੀਬ ਤਿੰਨ ਚੌਥਾਈ ਤੋਂ ਵੱਧ ਘਰੇਲੂ ਕੰਮਗਾਰਾਂ 'ਤੇ ਆਪਣੀ ਨੌਕਰੀ ਗਵਾਏ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਜੂਨ ਦੇ ਸ਼ੁਰੂਆਤ 'ਚ ਕੀਤੇ ਗਏ ਸਰਵੇ ਤੋਂ ਪਤਾ ਚੱਲਦਾ ਹੈ ਕਿ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਦੱਖਣੀ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਹੈ, ਜਿੱਥੇ 76 ਫੀਸਦੀ ਮਜ਼ਦੂਰ ਹਨ। ਉੱਥੇ ਹੀ ਅਮਰੀਕਾ 'ਚ 74 ਫੀਸਦੀ, ਅਫਰੀਕਾ 'ਚ 72 ਫੀਸਦੀ ਅਤੇ ਯੂਰੋਪ 'ਚ 45 ਫੀਸਦੀ ਮਜ਼ਦੂਰ ਹਨ।

ਕੋਰੋਨਾ ਵਾਇਰਸ ਕਾਰਨ ਗੈਰ ਰਸਮੀ ਰੁਜ਼ਗਾਰ 'ਤੇ ਵਧੇਰੇ ਪ੍ਰਭਾਵ ਪਿਆ ਹੈ ਅਤੇ ਕਰੀਬ 76 ਫੀਸਦੀ ਮਜ਼ਦੂਰਾਂ ਦੀ ਨੌਕਰੀ ਖ਼ਤਰੇ 'ਚ ਹੈ। ਗੈਰ ਰਸਮੀ ਮਜ਼ਦੂਰਾਂ ਕੋਲ ਰਸਮੀ ਮਜ਼ਦੂਰਾਂ ਵਾਂਗ ਕੋਈ ਬੇਰੁਜ਼ਗਾਰੀ ਬੀਮਾ ਨਹੀਂ ਹੈ, ਇਨ੍ਹਾਂ (ਗੈਰ ਰਸਮੀ) ਮਜ਼ਦੂਰਾਂ ਦੇ ਘਰ ਰਹਿਣ ਦਾ ਮਤਲਬ ਕੰਮ 'ਤੇ ਜਾਣ ਤੋਂ ਅਸਮਰੱਥ ਹੋਣਾ ਹੈ।

ਕੋਰੋਨਾ ਮਹਾਂਮਾਰੀ ਨੇ ਪਹਿਲਾਂ ਤੋਂ ਮੌਜੂਦ ਕਈ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਵਧਾ ਦਿੱਤਾ ਹੈ। ਸਿਰਫ਼ 10 ਫੀਸਦੀ ਮਜ਼ਦੂਰਾਂ ਕੋਲ ਹੀ ਸਮਾਜਿਕ ਸੁਰੱਖਿਆ ਹੈ ਇਸ ਦਾ ਭਾਵ ਇਹ ਹੈ ਕਿ ਬਚੇ ਹੋਏ 90 ਫੀਸਦੀ ਮਜ਼ਦੂਰਾਂ ਕੋਲ ਕੋਈ ਬੇਰੁਜ਼ਗਾਰੀ ਬੀਮਾ ਜਾਂ ਸਿਹਤ ਗਰੰਟੀ ਨਹੀਂ ਹੈ।

ਘਰੇਲੂ ਕੰਮਗਾਰਾਂ ਦੀ ਸਿਹਤ ਅਤੇ ਉਨ੍ਹਾਂ ਦੇ ਜੀਣ ਯੋਗ ਵੇਤਨ ਲਈ ਆਈਐਲਓ ਘਰੇਲੂ ਕਮਗਾਰ ਸੰਗਠਨ ਅਤੇ ਨਿਯੋਕਤਾ ਸੰਗਠਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਹ ਮਜ਼ਦੂਰਾਂ ਦੇ ਰਾਹ 'ਚ ਆਉਣ ਵਾਲੀਆਂ ਸਮੱਸਿਆਵਾਂ ਦੇ ਪੱਧਰ ਦੀ ਸਮੀਖਿਆ ਕਰ ਰਿਹਾ ਹੈ, ਜਿਸ ਨਾਲ ਸਰਕਾਰ ਅਜਿਹੀ ਨਿਤੀਆਂ ਨੂੰ ਤਿਆਰ ਕਰ ਸਕੇਗੀ ਜੋ ਘੱਟੋ ਘੱਟ ਇਨ੍ਹਾਂ ਮਜ਼ਦੂਰਾਂ ਨੂੰ ਬੁਨਿਆਦੀ ਸਮਾਜਿਕ ਸੁਰੱਖਿਆਦੀ ਗਰੰਟੀ ਦੇ ਸਕੇ ਜਿਸ 'ਚ ਲੋੜੀਂਦੀ ਸਿਹਤ ਦੇਖਭਾਲ ਅਤੇ ਬੁਨਿਆਦੀ ਆਮਦਨ ਦੀ ਸੁਰੱਖਿਆ ਸ਼ਾਮਲ ਹੈ।

ABOUT THE AUTHOR

...view details