ਫੈਨੀ ਤੂਫਾਨ ਦੇ ਮੱਦੇਨਜ਼ਰ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੇ ਸਾਰੇ ਤਟੀ ਹਵਾਈ ਅੱਡਿਆਂ ਤੇ ਅਲਰਟ ਜਾਰੀ ਕਰਕੇ ਇਹ ਪੁਖ਼ਤਾ ਕਰਨ ਲਈ ਕਿਹਾ ਹੈ ਕਿ ਸਾਰੇ ਅਲਰਟ ਤੇ ਐਸਓਪੀ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਫੈਨੀ ਤੂਫ਼ਾਨ: ਹਾਈ ਅਲਰਟ 'ਤੇ ਭਾਰਤੀ ਫੌਜ ਤੇ NDRF, 103 ਟ੍ਰੇਨਾਂ ਰੱਦ
2019-05-02 13:13:33
ਫੈਨੀ ਤੂਫਾਨ ਦੇ ਮੱਦੇਨਜ਼ਰ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੇ ਸਾਰੇ ਤਟੀ ਹਵਾਈ ਅੱਡਿਆਂ ਤੇ ਅਲਰਟ ਜਾਰੀ ਕਰਕੇ ਇਹ ਪੁਖ਼ਤਾ ਕਰਨ ਲਈ ਕਿਹਾ ਹੈ ਕਿ ਸਾਰੇ ਅਲਰਟ ਤੇ ਐਸਓਪੀ ਨੂੰ ਤੁਰੰਤ ਲਾਗੂ ਕੀਤਾ ਜਾਵੇ।
2019-05-02 13:12:13
ਵੀਰਵਾਰ ਸ਼ਾਮ ਤੋਂ ਪਹਿਲਾਂ 80 ਲੱਖ ਲੋਕਾਂ ਨੂੰ ਆਸਰਾ ਘਰਾਂ 'ਚ ਸ਼ਿਫ਼ਟ ਕੀਤਾ ਜਾਵੇਗਾ।
ਵਿਸ਼ੇਸ਼ ਰਾਹਤ ਕਮਿਸ਼ਨਰ ਬਿਸ਼ਣੂਪਦ ਸੇਠੀ ਨੇ ਕਿਹਾ ਕਿ ਉੜੀਸਾ ਦੇ ਤਟੀ ਅਤੇ ਅੰਦਰੂਨੀ ਜ਼ਿਲ੍ਹਿਆਂ ਤੋਂ ਘੱਟ ਤੋਂ ਘੱਟ 80 ਲੱਖ ਲੋਕਾਂ ਨੂੰ ਵੀਰਵਾਰ ਸ਼ਾਮ ਤੋਂ ਪਹਿਲਾਂ ਉਨ੍ਹਾਂ ਦੇ ਘਰਾਂ ਚੋਂ ਕੱਢ ਕੇ ਸੁਰੱਖਿਅਤ ਆਸਰਾ ਘਰਾਂ ਚ ਸ਼ਿਫ਼ਟ ਕੀਤਾ ਜਾਵੇਗਾ।
2019-05-02 12:42:33
ਜ਼ਿਆਦਾਤਰ ਦੱਖਣੀ ਤਟੀ ਉੜੀਸਾ ਅਤੇ ਉੜੀਸਾ ਦੇ ਨਜ਼ਦੀਕੀ ਅੰਦਰੂਨੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ।
ਭੁਵਨੇਸ਼ਵਰ ਮੌਸਮ ਵਿਭਾਗ ਦੇ ਡਾਇਰੈਕਟਰ ਐੱਚਆਰ ਬਿਸਵਾਸ ਨੇ ਕਿਹਾ ਕਿ ਅੱਜ ਜ਼ਿਆਦਾਤਰ ਦੱਖਣੀ ਤਟੀ ਉੜੀਸਾ ਅਤੇ ਉੜੀਸਾ ਦੇ ਨਜ਼ਦੀਕੀ ਅੰਦਰੂਨੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਭਲਕੇ ਸਾਰੇ 11 ਤਟੀ ਜ਼ਿਲ੍ਹਿਆਂ ਦੇ ਨਾਲ-ਨਾਲ ਆਂਤਰਿਕ ਜ਼ਿਲ੍ਹਿਆਂ ਵਿੱਚ ਵੀ ਭਾਰੀ ਬਾਰਿਸ਼ ਹੋ ਸਕਦੀ ਹੈ।
2019-05-02 12:37:16
ਆਂਧਰ ਪ੍ਰਦੇਸ਼ ਦੇ ਸ਼ਰੀਕਾਕੁਲਮ ਦੇ ਇੱਛਾਪੁਰਮ ਵਿੱਚ ਐਨਡੀਆਰਐਫ ਦੀ ਟੀਮ ਪਹੁੰਚ ਗਈ ਹੈ।
ਆਂਧਰ ਪ੍ਰਦੇਸ਼ ਦੇ ਸ਼ਰੀਕਾਕੁਲਮ ਦੇ ਇੱਛਾਪੁਰਮ ਵਿੱਚ ਐਨਡੀਆਰਐਫ ਦੀ ਟੀਮ ਪਹੁੰਚ ਗਈ ਹੈ।
2019-05-02 12:19:13
ਆਂਧਰ ਪ੍ਰਦੇਸ਼ ਦੇ ਤਟੀ ਜ਼ਿਲ੍ਹੇ ਸ਼ਰੀਕਕੁਲਮ ਦੇ ਪੋਡੁਗੁਪਾਡੁ ਪਿੰਡ ਵਿੱਚ ਮੀਂਹ ਸ਼ੁਰੂ ਹੋ ਗਿਆ ਹੈ।
ਆਂਧਰ ਪ੍ਰਦੇਸ਼ ਦੇ ਤਟੀ ਜ਼ਿਲ੍ਹੇ ਸ਼ਰੀਕਕੁਲਮ ਦੇ ਪੋਡੁਗੁਪਾਡੁ ਪਿੰਡ ਵਿੱਚ ਮੀਂਹ ਸ਼ੁਰੂ ਹੋ ਗਿਆ ਹੈ। ਇਹ ਉਨ੍ਹਾਂ ਚਾਰ ਜ਼ਿਲ੍ਹਿਆਂ ਵਿੱਚ ਸ਼ਾਮਿਲ ਹੈ ਜਿੱਥੇ ਫੈਨੀ ਤੂਫਾਨ ਦਾ ਅਸਰ ਪੈਣ ਵਾਲਾ ਹੈ। ਆਂਧਰ ਪ੍ਰਦੇਸ਼ ਦੇ ਪੂਰਬੀ ਗੋਦਾਵਰੀ, ਵਿਸ਼ਾਖਾਪਟਨਮ, ਵਿਜਿਆਨਗਰਮ ਦੇ ਜ਼ਿਲ੍ਹਿਆਂ ਉੱਤੇ ਵੀ ਇਸਦਾ ਅਸਰ ਪਵੇਗਾ।
2019-05-02 12:12:04
ਭਾਰਤੀ ਜਲ ਥੈਨਾ, ਭਾਰਤੀ ਕੋਸਟ ਗਾਰਡ ਤੇ NDRF ਦੀਆਂ 78 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।
- ਭਾਰਤੀ ਜਲ ਥੈਨਾ, ਭਾਰਤੀ ਕੋਸਟ ਗਾਰਡ ਤੇ NDRF ਦੀਆਂ 78 ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉੱਥੇ ਹੀ ਚੱਕਰਵਾਤ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਰਹਿਣ ਲਈ ਥਾਂ ਦੇਣ ਲਈ 900 ਆਸਰਾ ਘਰ ਬਣਾਏ ਗਏ ਹਨ।
- ਗ੍ਰਹਿ ਮੰਤਰਾਲਾ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਐਨਸੀਐਮਸੀ ਨੇ ਆਪਾਤਕਾਲ ਦੇ ਹਾਲਾਤਾਂ ਤੋਂ ਨਿਪਟਣ ਲਈ ਬੁੱਧਵਾਰ ਨੂੰ ਫੈਨੀ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਇਹ ਤੂਫਾਨ ਉੜੀਸਾ ਦੇ ਤਟ ਨਾਲ ਟਕਰਾਉਣ ਵਾਲਾ ਹੈ।
2019-05-02 12:11:06
ਈਸਟ ਕੋਸਟ ਰੇਲਵੇ ਫੈਨੀ ਤੂਫਾਨ ਦੇ ਮੱਦੇਨਜਰ ਰਾਖਵੀਆਂ ਅਤੇ ਗੈਰ ਰਾਖਵੀਆਂ ਸੀਟਾਂ ਵਾਲੀ ਇੱਕ ਵਿਸ਼ੇਸ਼ ਟ੍ਰੇਨ ਸ਼ੁਰੂ ਕਰਨ ਵਾਲਾ ਹੈ।
ਈਸਟ ਕੋਸਟ ਰੇਲਵੇ ਫੈਨੀ ਤੂਫਾਨ ਦੇ ਮੱਦੇਨਜਰ ਰਾਖਵੀਆਂ ਅਤੇ ਗੈਰ ਰਾਖਵੀਆਂ ਸੀਟਾਂ ਵਾਲੀ ਇੱਕ ਵਿਸ਼ੇਸ਼ ਟ੍ਰੇਨ ਸ਼ੁਰੂ ਕਰਨ ਵਾਲਾ ਹੈ। ਜੋ ਅੱਜ ਦੁਪਹਿਰ 12 ਵਜੇ ਪੁਰੀ ਤੋਂ ਸ਼ੁਰੂ ਹੋਵੇਗੀ ਅਤੇ ਸ਼ਾਲੀਮਾਰ ਵੱਲ ਜਾਵੇਗੀ। ਖੁਰਦਾ ਰੋਡ, ਭੁਵਨੇਸ਼ਵਰ, ਕੱਟਕ, ਜੈਪੁਰ, ਖੇਦੂਝਾਰ ਰੋਡ, ਭਦਰਕ, ਬਾਲਾਸੋਰ ਅਤੇ ਖੜਗਪੁਰ ਵਿੱਚ ਟ੍ਰੇਨ ਦਾ ਹਾਲਟ ਹੋਵੇਗਾ। ਟ੍ਰੇਨ ਡੇਢ ਵਜੇ ਭੁਵਨੇਸ਼ਵਰ ਪੁੱਜੇਗੀ। ਰੇਲਵੇ ਦਾ ਕਹਿਣਾ ਹੈ ਕਿ ਟ੍ਰੇਨ ਰੱਦ ਹੋਣ ਕਾਰਨ ਜਿਨ੍ਹਾਂ ਯਾਤਰੀਆਂ ਨੂੰ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਪੂਰਾ ਭੁਗਤਾਨ ਕੀਤਾ ਜਾਵੇਗਾ।
2019-05-02 11:42:37
ਉੜੀਸਾ ਦੇ ਭੁਵਨੇਸ਼ਵਰ ਵਿੱਚ ਛੇ ਮੈਬਰਾਂ ਵਾਲੀਆਂ 50 ਟੀਮਾਂ ਨੂੰ ਅਲਰਟ ਉੱਤੇ ਰੱਖਿਆ ਗਿਆ ਹੈ।
ਉੜੀਸਾ ਦੇ ਭੁਵਨੇਸ਼ਵਰ ਵਿੱਚ ਫਾਇਰ ਬ੍ਰਿਗੇਡ ਨੇ ਬੇਹੱਦ ਗੰਭੀਰ ਚੱਕਰਵਾਤੀ ਤੂਫਾਨ ਫੈਨੀ ਦੇ ਮੱਦੇਨਜ਼ਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ਹਿਰ ਵਿੱਚ ਛੇ ਮੈਬਰਾਂ ਵਾਲੀਆਂ 50 ਟੀਮਾਂ ਨੂੰ ਅਲਰਟ ਉੱਤੇ ਰੱਖਿਆ ਗਿਆ ਹੈ।
2019-05-02 09:23:37
- ਮੌਸਮ ਵਿਭਾਗ ਨੇ ਯੂਪੀ ਵਿੱਚ ਦੋ ਤੋਂ ਤਿੰਨ ਮਈ ਲਈ ਫੈਨੀ ਤੂਫਾਨ ਲਈ ਅਲਰਟ ਜਾਰੀ ਕੀਤਾ ਹੈ। ਫੈਨੀ ਤੂ਼ਫ਼ਾਨ ਤੇਜ਼ੀ ਨਾਲ ਉੜੀਸਾ ਦੇ ਤਟੀ ਖੇਤਰਾਂ ਵੱਲ ਵੱਧ ਰਿਹਾ ਹੈ। ਇਹ ਤੂਫ਼ਾਨ ਉੜੀਸਾ ਹੀ ਨਹੀਂ, ਯੂਪੀ ਲਈ ਵੀ ਖ਼ਤਰਨਾਕ ਸਾਬਤ ਹੋ ਸਕਦਾ ਹੈ। ਯੂਪੀ ਦੇ ਕਨੌਜ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਦੇ ਨਾਲ ਪੂਰਬੀ ਹਵਾਵਾਂ 30 ਤੋਂ 40 ਕਿਲੋਮੀਟਰ ਤੋਂ ਵੱਧ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ।
- ਮੌਸਮ ਵਿਭਾਗ ਨੇ ਬੁੱਧਵਾਰ ਨੂੰ ਜਾਰੀ ਹੋਏ ਵਿਸ਼ੇਸ਼ ਬੂਲੇਟਿਨ ਵਿੱਚ ਉੜੀਸਾ, ਪੱਛਮੀ ਬੰਗਾਲ ਅਤੇ ਆਂਧਰ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਇਹ ਤੂਫ਼ਾਨ ਤਿਤਲੀ ਨਾਲੋਂ ਵੀ ਖ਼ਤਰਨਾਕ ਹੋ ਸਕਦਾ ਹੈ। ਮਛੇਰਿਆਂ ਨੂੰ ਕਿਹਾ ਗਿਆ ਹੈ ਕਿ ਉਹ ਇੱਕ ਮਈ ਤੋਂ ਲੈ ਕੇ ਪੰਜ ਮਈ ਵਿਚਾਲੇ ਸਮੁੰਦਰ ਵਿੱਚ ਮੱਛੀ ਫੜ੍ਹਨ ਲਈ ਨਾ ਜਾਓ।
- ਉੜੀਸਾ, ਪੱਛਮੀ ਬੰਗਾਲ ਅਤੇ ਆਂਧਰ ਪ੍ਰਦੇਸ਼ ਦੇ 19 ਜ਼ਿਲ੍ਹੇ ਇਸ ਤੂਫ਼ਾਨ ਦੀ ਚਪੇਟ ਵਿੱਚ ਆ ਸਕਦੇ ਹਨ। ਈਸਟ ਕੋਸਟ ਰੇਲਵੇ ਨੇ ਬੁੱਧਵਾਰ ਨੂੰ 22 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ। ਹੁਣ ਤੱਕ ਤੂਫ਼ਾਨ ਦੇ ਕਾਰਨ ਰੱਦ ਹੋਣ ਵਾਲੀਆਂ ਟ੍ਰੇਨਾਂ ਦੀ ਗਿਣਤੀ 103 ਹੋ ਚੁੱਕੀ ਹੈ। ਇਸ ਤੋਂ ਇਲਾਵਾ ਪੈਟਰੋਲ-ਡੀਜ਼ਲ ਲਈ ਲੋਕਾਂ ਦੀਆਂ ਲੰਮੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਉੜੀਸਾ ਵਿੱਚ ਫੈਨੀ ਨੇ ਦਸਤਕ ਦੇ ਦਿੱਤੀ ਹੈ, ਜਿਸਦੇ ਕਾਰਨ ਕਈ ਜਗ੍ਹਾ ਮੀਂਹ ਸ਼ੁਰੂ ਹੋ ਗਿਆ ਹੈ।
- ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਚੱਕਰਵਾਤੀ ਤੂਫ਼ਾਨ ਫੈਨੀ, ਜੋ ਬੇਹੱਦ ਗੰਭੀਰ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਗਿਆ ਹੈ। ਉਹ ਉੜੀਸਾ ਦੇ ਤਟ ਤੋਂ 540 ਕਿਲੋਮੀਟਰ ਦੂਰ ਹੈ। ਕਿਹਾ ਜਾ ਰਿਹਾ ਹੈ ਕਿ ਇਹ ਚੱਕਰਵਾਤੀ ਤੂਫ਼ਾਨ ਪਿਛਲੇ ਛੇ ਘੰਟਿਆਂ ਵਿੱਚ ਪੰਜ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ ਵੱਲ ਵੱਧ ਰਿਹਾ ਹੈ। ਇਹ ਤੂਫ਼ਾਨ ਤਿੰਨ ਮਈ ਨੂੰ ਉੜੀਸਾ ਦੇ ਤਟ ਨਾਲ ਟਕਰਾਏਗਾ ਅਤੇ ਉਸ ਸਮੇਂ ਹਵਾ ਦੀ ਰਫ਼ਤਾਰ 200 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।