ਕਲਕੱਤਾ ਵਿੱਚ ਭਾਰੀ ਮੀਂਹ। ਓਡੀਸ਼ਾ, ਪੁਰੀ ਵਿੱਚ ਅਤੇ ਨਾਲ ਲੱਗਦੇ ਹੋਰ ਇਲਾਕਿਆਂ ਵਿੱਚ ਹੋ ਸਕਦਾ ਹੈ ਹੋਰ ਨੁਕਸਾਨ।
ਚੱਕਰਵਾਤੀ ਤੂਫ਼ਾਨ ਫੋਨੀ ਦਾ ਕਹਿਰ, 5 ਮੌਤਾਂ, 12 ਲੱਖ ਲੋਕ ਸ਼ਿਫਟ - ਓਡੀਸ਼ਾ
ਓਡੀਸ਼ਾ: ਚੱਕਰਵਾਤੀ ਤੂਫ਼ਾਨ ਫੋਨੀ ਦਾ ਕਹਿਰ। ਤੂਫ਼ਾਨ ਨੇ ਲਈ 5 ਲੋਕਾਂ ਦੀ ਜਾਨ। ਨੇਵਲ ਡੋਰਨਿਅਰ ਏਅਰਕ੍ਰਾਫਟ ਨੇ ਪੁਰੀ ਦੇ ਕਰਵਾਏ ਏਰੀਅਲ ਸਰਵੇਖਣ।
ਚੱਕਰਵਾਤੀ ਤੂਫ਼ਾਨ ਫੋਨੀ ਦਾ ਕਹਿਰ
ਨੇਵਲ ਡੋਰਨਿਅਰ ਏਅਰਕ੍ਰਾਫਟ ਨੇ ਪੁਰੀ ਦੇ ਕਰਵਾਏ ਏਰੀਅਲ ਸਰਵੇਖਣ।
ਤੂਫ਼ਾਨ ਫੋਨੀ ਪੱਛਮੀ ਬੰਗਾਲ 'ਚ ਮਚਾ ਰਿਹਾ ਤਬਾਹੀ।
-
ਓਡੀਸ਼ਾ ਵਿੱਚ ਚੱਕਰਵਾਤੀ ਤੂਫ਼ਾਨ ਫੋਨੀ ਦੇ ਕਾਰਨ ਤੇਜ਼ ਮੀਂਹ ਪੈ ਰਿਹਾ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਓਡੀਸ਼ਾ ਸਰਕਾਰ ਨੇ 12 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਭੇਜ ਦਿੱਤਾ ਹੈ। ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਪਿਛਲੇ 20 ਸਾਲਾਂ ਬਾਅਦ ਮੁੜ ਤੋਂ ਇੰਨਾ ਭਿਆਨਕ ਤੂਫ਼ਾਨ ਆ ਰਿਹਾ ਹੈ।
- ਓਡੀਸ਼ਾ: ਭੁਵਨੇਸ਼ਵਰ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ।
- ਓਡੀਸ਼ਾ: ਜਗਤਸਿੰਘਪੁਰ ਜ਼ਿਲ੍ਹੇ ਦੇ ਪਾਰਾਦੀਪ 'ਚ ਮੱਦੇਨਜਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
- ਓਡੀਸ਼ਾ ਦੇ ਮੁੱਖਮੰਤਰੀ ਦਫ਼ਤਰ ਨੇ ਦੱਸਿਆ ਹੈ ਕਿ ਹੁਣ ਤੱਕ 10 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਠਿਕਾਣਿਆਂ ਤੱਕ ਪਹੁੰਚਾਇਆ ਗਿਆ ਹੈ।
- ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਕਈ ਹਿੱਸਿਆਂ ਵਿੱਚ ਚੱਕਰਵਾਤੀ ਤੂਫਾਨ ਫੋਨੀ ਕਾਰਨ ਕੰਟਰੋਲ ਰੂਮ ਸਥਾਪਤ ਕੀਤਾ ਹੈ ਜਿਸਦਾ ਨੰਬਰ 1938 ਹੈ।
- ਓਡੀਸ਼ਾ: ਗੰਜਮ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਫੋਨੀ ਦੇ ਕਹਿਰ ਤੋਂ ਬਚਾਉਣ ਲਈ 3 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਠਿਕਾਣਿਆਂ ਤੱਕ ਪਹੁੰਚਾਇਆ ਗਿਆ। 541 ਗਰਭਵਤੀ ਔਰਤਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
Last Updated : May 3, 2019, 11:23 PM IST